ਭਾਰਤੀ ਸਿੰਘ ਨੂੰ ਪਤੀ ਤੋਂ ਕਿਉਂ ਪਿਆ ਥੱਪੜ,ਵੇਖੋ ਵੀਡੀਓ

written by Shaminder | October 05, 2019 11:24am

ਕਮੇਡੀ ਕਵੀਨ ਭਾਰਤੀ ਸਿੰਘ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ 'ਚ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚਿਆ ਉਨ੍ਹਾਂ ਨੂੰ ਖਿੱਚ ਕੇ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਹੁਣ ਤੱਕ ਦੋ ਲੱਖ ਦੇ ਕਰੀਬ ਲੋਕ ਵੇਖ ਚੁੱਕੇ ਨੇ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਭਾਰਤੀ ਸੁੱਤੇ ਹੋਏ ਆਪਣੇ ਪਤੀ ਨੂੰ ਤੰਗ ਕਰ ਰਹੀ ਹੈ ।

ਹੋਰ ਵੇਖੋ:ਜਦੋਂ ਭਾਰਤੀ ਸਿੰਘ ਨੂੰ ਵੇਖ ਕੇ ਬਜ਼ੁਰਗ ਪ੍ਰਸ਼ੰਸਕ ਦੇ ਚਿਹਰੇ ‘ਤੇ ਆਈ ਖ਼ੁਸ਼ੀ

https://www.instagram.com/p/B3F8D0vhezR/

ਜਿਸ ਤੋਂ ਹਰਸ਼ ਏਨੇ ਪ੍ਰੇਸ਼ਾਨ ਹੋ ਜਾਂਦੇ  ਕਹਿੰਦੇ ਹਨ ਕਿ ਹਟ ਜਾ ਨਹੀਂ ਤਾਂ ਮੈਂ ਤੈਨੂੰ ਥੱਪੜ ਮਾਰ ਦੇਣਾ ਹੈ ਪਰ ਭਾਰਤੀ ਕਹਿੰਦੀ ਹੈ ਕਿ ਮੇਰਾ ਬਾਬੂ ਮੈਨੂੰ ਥੱਪੜ ਕਿਵੇਂ ਮਾਰ ਸਕਦਾ ਹੈ । ਜਿਸ ਤੋਂ ਬਾਅਦ ਪ੍ਰੇਸ਼ਾਨ ਹਰਸ਼ ਸੱਚਮੁੱਚ ਹੀ ਭਾਰਤੀ ਨੂੰ ਥੱਪੜ ਜੜ ਦਿੰਦੇ ਹਨ । ਜਿਸ ਤੋਂ ਬਾਅਦ ਭਾਰਤੀ ਕਹਿੰਦੀ ਹੈ ਯਾਰ ਤੂੰ ਤਾਂ ਸੱਚਮੁਚ ਹੀ ਮਾਰ ਦਿੱਤਾ ।

https://www.instagram.com/p/B3MI42vBelc/

ਇਸ ਵੀਡੀਓ ਨੂੰ ਹੁਣ ਤੱਕ ਦੋ ਲੱਖ ਦੇ ਕਰੀਬ ਲੋਕ ਵੇਖ ਚੁੱਕੇ ਹਨ । ਹਾਲਾਂਕਿ ਦੋਨਾਂ ਵੱਲੋਂ ਬਣਾਇਆ ਗਿਆ ਇਹ ਟਿਕਟੌਕ ਵੀਡੀਓ ਹੈ ਪਰ ਭਾਰਤੀ ਵੱਲੋਂ ਲਿਖੇ ਗਏ ਕੈਪਸ਼ਨ ਤੋਂ ਤਾਂ ਇਹੀ ਲੱਗਦਾ ਹੈ ਕਿ ਸ਼ਾਇਦ ਮਜ਼ਾਕ ਮਜ਼ਾਕ 'ਚ ਹਰਸ਼ ਵੱਲੋਂ ਮਾਰਿਆ ਗਿਆ ਥੱਪੜ ਭਾਰਤੀ ਨੂੰ ਸੱਚਮੁੱਚ ਲੱਗ ਗਿਆ ਹੈ ।

You may also like