ਪੈਸਾ ਚਲਾ ਜਾਵੇ, ਘਰ ਚਲਾ ਜਾਵੇ ਭਾਰਤੀ ਨੂੰ ਕੋਈ ਪਰਵਾਹ ਨਹੀਂ, ਪਰ ਇਸ ਚੀਜ਼ ਦੇ ਗਵਾਚ ਜਾਣ ਤੋਂ ਡਰਦੀ ਹੈ ਭਾਰਤੀ 

written by Rupinder Kaler | July 18, 2019

ਭਾਰਤੀ ਸਿੰਘ ਅੱਜ ਕਮੇਡੀ ਕਵੀਨ ਬਣ ਚੁੱਕੀ ਹੈ ਤੇ ਉਹਨਾਂ ਨੂੰ ਕਿਸੇ ਵੀ ਪਹਿਚਾਣ ਦੀ ਲੋੜ ਨਹੀਂ । ਭਾਰਤੀ ਸਿੰਘ ਨੇ ਲੱਲੀ ਦੇ ਕਿਰਦਾਰ ਨਾਲ ਭਾਰਤੀ ਕਮੇਡੀ ਵਿੱਚ ਜਗ੍ਹਾ ਬਣਾਈ ਸੀ । ਭਾਰਤੀ ਸਿੰਘ ਆਪਣੀ ਕਮੇਡੀ ਨਾਲ ਪਿਛਲੇ ਲੰਮੇ ਸਮੇਂ ਤੋਂ ਛੋਟੇ ਪਰਦੇ ਛਾਈ ਹੋਈ ਹੈ । ਭਾਰਤੀ ਸਿੰਘ ਨੇ ਇਹ ਸਭ ਹਾਸਲ ਕਰਨ ਲਈ ਬਹੁਤ ਮਿਹਨਤ ਕੀਤੀ ਹੈ । ਇਸ ਸਭ ਦੇ ਚਲਦੇ ਭਾਰਤੀ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ । ਇਹ ਵੀਡੀਓ ਉਹਨਾਂ ਦੇ ਕਿਸੇ ਪ੍ਰੋਗਰਾਮ ਦੀ ਹੈ । https://www.instagram.com/p/BzNgKDvBoYH/ ਇਸ ਵੀਡੀਓ ਵਿੱਚ ਉਹ ਕਹਿ ਰਹੀ ਹੈ ਕਿ ਭਾਵੇਂ ਇਹ ਸਭ ਹਾਸਲ ਕਰਨ ਲਈ ਉਸ ਨੇ ਬਹੁਤ ਮਿਹਨਤ ਕੀਤੀ ਹੈ । ਇਹ ਸਾਰੀਆਂ ਚੀਜਾਂ ਉਸ ਕੋਲੋਂ ਰੱਬ ਭਾਵੇਂ ਵਾਪਿਸ ਲੈ ਲਵੇ ਉਸ ਨੂੰ ਕੋਈ ਮਲਾਲ ਨਹੀਂ ਹੋਵੇਗਾ । ਪਰ ਉਸ ਦੀ ਮਾਂ ਉਸ ਤੋਂ ਕਦੇ ਵੀ ਦੂਰ ਨਾ ਹੋਵੇ । ਭਾਰਤੀ ਕਹਿੰਦੀ ਹੈ ਕਿ ਇਹ ਚੀਜਾਂ ਉਹ ਆਪਣੀ ਮਿਹਨਤ ਨਾਲ ਫਿਰ ਹਾਸਲ ਕਰ ਲਵੇਗੀ ਜੇ ਮਾਂ ਉਸ ਤੋਂ ਦੂਰ ਹੋ ਗਈ ਤਾਂ ਉਹ ਮਾਂ ਨੂੰ ਹਾਸਲ ਨਹੀਂ ਕਰ ਸਕਦੀ । ਭਾਰਤੀ ਦੀ ਇਹ ਵੀਡੀਓ ਬਹੁਤ ਹੀ ਭਾਵੁਕ ਹੈ । ਭਾਰਤੀ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਸਿੰਘ ਦੇ ਪਿਤਾ ਇੱਕ ਨੇਪਾਲੀ ਪਰਿਵਾਰ ਨਾਲ ਸਬੰਧ ਰੱਖਦੇ ਸਨ ਜਦੋਂ ਕਿ ਭਾਰਤੀ ਦੀ ਮਾਂ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦੀ ਹੈ । ਭਾਰਤੀ ਸਿੰਘ ਤਿੰਨ ਭੈਣ ਭਰਾ ਹਨ ਤੇ ਭਾਰਤੀ ਪਰਿਵਾਰ ਦੀ ਸਭ ਤੋਂ ਛੋਟੀ ਮੈਂਬਰ ਹੈ ।ਭਾਰਤੀ ਦੇ ਜਨਮ ਦੇ ਦੋ ਸਾਲ ਬਾਅਦ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ । ਇਸ ਕਰਕੇ ਪੂਰੇ ਪਰਿਵਾਰ ਨੂੰ ਭਾਰਤੀ ਦੀ ਮਾਂ ਨੇ ਹੀ ਪਾਲਿਆ ਸੀ । https://www.instagram.com/p/BzLrA_YBAoC/

0 Comments
0

You may also like