ਭੱਟੀ ਭੜੀਵਾਲਾ ਦਾ ਲਿਖਿਆ ਹਰ ਗੀਤ ਹੁੰਦਾ ਹੈ ਹਿੱਟ, ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਗਾਇਕਾਂ ਨੇ ਗਾਏ ਹਨ ਭੜੀਵਾਲਾ ਦੇ ਗੀਤ 

Written by  Rupinder Kaler   |  April 17th 2019 12:20 PM  |  Updated: April 17th 2019 12:20 PM

ਭੱਟੀ ਭੜੀਵਾਲਾ ਦਾ ਲਿਖਿਆ ਹਰ ਗੀਤ ਹੁੰਦਾ ਹੈ ਹਿੱਟ, ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਗਾਇਕਾਂ ਨੇ ਗਾਏ ਹਨ ਭੜੀਵਾਲਾ ਦੇ ਗੀਤ 

ਤੇਰੇ ਠੁਮਕੇ ਨੇ ਇੰਡੀਆ ਹਿਲਾਕੇ ਰੱਖ ਤਾ, ਮੇਲਾ ਵੇਖ ਦੀਏ ਮੁਟਿਆਰੇ, ਰੱਬ ਵਰਗਾ ਸੀ ਤੇਰਾ ਯਾਰ ਵੈਰਨੇ, 90 ਦੇ ਦਹਾਕੇ ਵਿੱਚ ਹਿੱਟ ਹੋਏ ਇਹਨਾਂ ਗਾਣਿਆਂ ਦੇ ਬੋਲ ਜਦੋਂ ਵੀ ਸਾਡੇ ਕੰਨਾਂ ਵਿੱਚ ਪੈਂਦੇ ਹਨ ਤਾਂ ਇੱਕ ਹੀ ਨਾਂ ਉੱਭਰ ਕੇ ਆਉਂਦਾ ਹੈ 'ਭੱਟੀ ਭੜੀਵਾਲਾ' ਇਹ ਉਹ ਗੀਤਕਾਰ ਹੈ ਜਿਸ ਦੀ ਕਲਮ ਨੇ ਇੱਕ ਹਜ਼ਾਰ ਤੋਂ ਵੱਧ ਹਿੱਟ ਗੀਤ ਤੇ ਕਵਿਤਾਵਾਂ ਦਿੱਤੀਆਂ ਹਨ ।ਭੱਟੀ ਭੜੀਵਾਲਾ ਦੇ ਹਰ ਗੀਤ ਨੂੰ ਪੰਜਾਬ ਦੇ ਲੱਗਭਗ ਹਰ ਹਿੱਟ ਗਾਇਕ ਨੇ ਆਪਣੀ ਅਵਾਜ਼ ਦਿੱਤੀ ਹੈ । 25 ਸਾਲ ਪਹਿਲਾਂ ਗੀਤਕਾਰੀ ਦੇ ਖੇਤਰ ਵਿੱਚ ਆਪਣੀ ਕਿਸਮਤ ਅਜਮਾਉਣ ਵਾਲਾ ਭੱਟੀ ਭੜੀਵਾਲਾ ਦੀ ਕਲਮ ਅਜਿਹੇ ਗੀਤ ਲਿਖਦੀ ਹੈ । ਜਿਹੜੇ ਕਿ ਲੋਕਾਂ ਦੀ ਜ਼ੁਬਾਨ ਤੇ ਚੜ੍ਹ ਜਾਂਦੇ ਹਨ ।

Bhatti Bhariwala Bhatti Bhariwala

ਸਮੇਂ ਦੇ ਨਾਲ ਖੁਦ ਨੂੰ ਢਾਲਣ ਵਾਲੇ ਇਸ ਗੀਤਕਾਰ ਦੇ ਅੱਜ ਵੀ 8 ਤੋਂ 10  ਗੀਤ ਰਿਲੀਜ਼ ਹੁੰਦੇ ਹਨ । ਭੱਟੀ ਭੜੀਵਾਲਾ ਦੇ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਫਤਿਹਗੜ੍ਹ ਸਾਹਿਬ ਦੇ ਪਿੰਡ ਭੜੀ ਦੇ ਰਹਿਣ ਵਾਲੇ ਹਰਨੇਕ ਸਿੰਘ ਅਤੇ ਮਾਤਾ ਸਵਰਨ ਕੌਰ ਦੇ ਘਰ ਹੋਇਆ। ਉਹਨਾਂ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਤੋਂ ਹੀ ਹਾਸਲ ਕੀਤੀ। ਖੰਨਾ ਦੇ ਇੱਕ ਕਾਲਜ ਤੋਂ ਬੀ. ਏ. ਕੀਤੀ, ਐਮ. ਏ. ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ । ਪੰਜਾਬੀ ਯੂਨੀਵਰਸਿਟੀ ਵਿੱਚ ਹੀ ਉਹਨਾਂ ਨੇ ਐਮ. ਫਿਲ. ਪੰਜਾਬੀ ਲਿਟਰੇਚਰ ਵਿੱਚ ਕੀਤੀ । ਇਸ ਤੋਂ ਬਾਅਦ ਉਹਨਾਂ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਖੇਤੀਬਾੜੀ ਵਿੱਚ ਡਿਪਲੋਮਾ ਕੀਤਾ ਅਤੇ ਫਿਰ ਐੱਮ.ਬੀ.ਏ ਦੀ ਡਿਗਰੀ ਹਾਸਿਲ ਕੀਤੀ।

Bhatti Bhariwala Bhatti Bhariwala

ਪਰ ਇਸ ਸਭ ਦੇ ਬਾਵਜੂਦ ਉਹਨਾਂ ਦੀ ਰੂਚੀ ਗੀਤਕਾਰੀ ਵਿੱਚ ਸੀ ।ਭੱਟੀ ਭੜੀਵਾਲਾ ਦੇ ਗੀਤਕਾਰੀ ਦੇ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਕਾਲਜ ਵਿੱਚ ਪੜ੍ਹਦੇ ਹੋਏ ਹੀ ਉਹਨਾਂ ਦਾ ਪਹਿਲਾਂ ਗੀਤ ਮਾਰਕਿਟ ਵਿੱਚ ਆ ਗਿਆ ਸੀ । ਉਹਨਾਂ ਦਾ ਪਹਿਲਾ ਗੀਤ ਲਾਭ ਜੰਜੂਆ ਦੀ ਅਵਾਜ਼ ਵਿੱਚ ਰਿਕਾਰਡ ਵਿੱਚ ਹੋਇਆ ਸੀ । ਇਸ ਗਾਣੇ ਦੇ ਬੋਲ ਸਨ 'ਰੋਂਦੀ ਚਮਕੌਰ ਗੜ੍ਹੀ ਧਾਹਾਂ ਮਾਰ ਖੁਦਾ ਦੇ ਅੱਗੇ' ।

https://www.youtube.com/watch?v=k1kaTGUHgDs

ਕਾਲਜ ਵਿੱਚ ਪੜ੍ਹਦੇ ਹੋਏ ਹੀ ਉਹਨਾਂ ਦੀ ਮੁਲਾਕਾਤ ਗਾਇਕ 'ਕੇਸਰ ਮਾਣਕੀ' ਨਾਲ ਹੋਈ । ਇਸ ਜੋੜੀ ਨੇ 'ਯਾਦਾਂ ਦੇ ਖਿਡੌਣੇ' ਟਾਈਟਲ ਹੇਠ ਕੈਸੇਟ ਕੱਢੀ । ਇਸ ਕੈਸੇਟ ਦੇ ਦੋ ਗਾਣੇ 'ਮਿੰਨੀ ਮਿੰਨੀ ਗਿਰਦੀ ਬੂਰ ਵੇ,ਕੱਲੀ ਨੂੰ ਛੱਡ ਤੁਰ ਗਿਆ ਦੂਰ ਵੇ' 'ਤੇ 'ਅੱਜ ਫਿੱਕੀਆਂ ਪੈ ਗਈਆਂ ਬੁੱਢੇ ਬੋਹੜ ਦੀਆਂ ਛਾਵਾਂ' ਬਹੁਤ ਹੀ ਮਕਬੂਲ ਹੋਏ । ਇਹਨਾਂ ਗਾਣਿਆਂ ਤੋਂ ਬਾਅਦ ਗੀਤਕਾਰੀ ਦੇ ਖੇਤਰ ਵਿੱਚ ਭੱਟੀ ਭੜੀਵਾਲਾ ਦਾ ਸਿੱਕਾ ਚੱਲਣ ਲੱਗ ਗਿਆ । ਇਸ ਤੋਂ ਬਾਅਦ ਭੱਟੀ ਭੜੀਵਾਲਾ ਦੇ ਕਈ ਗੀਤ ਗਾਇਕ ਦੁਰਗਾ ਰੰਗੀਲਾ ਦੀ ਕੈਸਿਟ "ਨੂਰ ਤੇਰੇ ਨੈਣਾਂ ਦਾ" ਵਿਚ ਆਏ । ਇਸ ਕੈਸੇਟ ਦਾ ਗਾਣਾ 'ਤੂੰ ਰਾਤ ਗਈ ਤੋਂ ਨੀ ਚੰਨੀਏ,ਮੇਰੀ ਮੜੀ ਤੇ ਦੀਵਾ ਧਰ ਆਈਂ ਨੀ' ਕਾਫੀ ਮਕਬੂਲ ਹੋਇਆ । ਭੱਟੀ ਭੜੀਵਾਲਾ ਦੇ ਇਸ ਗਾਣੇ ਨੇ ਉਸ ਸਮੇਂ ਸਾਰੇ ਰਿਕਾਰਡ ਤੋੜ ਦਿੱਤੇ ਸਨ ।

https://www.youtube.com/watch?v=i74A9Eqddec

ਭੱਟੀ ਭੜੀਵਾਲਾ  ਨੇ ਗੀਤਕਾਰੀ ਵਿੱਚ ਕਿਸਮਤ ਅਜ਼ਮਾਉਣ ਤੋਂ ਪਹਿਲਾਂ ਭਾਵੇਂ ਕੋਈ ਉਸਤਾਦ ਨਹੀਂ ਸੀ ਧਾਰਿਆ ਪਰ ਉਹ ਅਕਸਰ ਗਾਇਕ ਤੇ ਗੀਤਕਾਰ ਦਵਿੰਦਰ ਖੰਨੇਵਾਲੇ ਨੂੰ ਮਿਲਦੇ ਹੁੰਦੇ ਸਨ ਤੇ ਆਪਣੇ ਗੀਤ ਉਹਨਾਂ ਨਾਲ ਸਾਂਝੇ ਕਰਦੇ ਸਨ ।ਭੱਟੀ ਭੜੀਵਾਲਾ ਦੇ ਗੀਤਾਂ ਦਾ ਪੱਧਰ ਏਨਾਂ ਉੱਚਾ ਹੈ ਕਿ ਉਸ ਦਾ ਲਿਖਿਆ ਹਰ ਗੀਤ ਹਰ ਗਾਇਕ ਨੂੰ ਪਸੰਦ ਆਉਂਦਾ ਹੈ । ਜਿਸ ਤਰ੍ਹਾਂ ਉਸ ਦੇ ਗੀਤਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ, ਉਸੇ ਤਰ੍ਹਾਂ ਉਸ ਦੇ ਗੀਤਾਂ ਨੂੰ ਗਾਉਣ ਵਾਲੇ ਗਾਇਕਾਂ ਦੀ ਗਿਣਤੀ ਵੀ ਸੈਂਕੜਿਆਂ ਵਿੱਚ ਹੈ ।

https://www.youtube.com/watch?v=jsMQibLMLDM

ਭੱਟੀ ਭੜੀਵਾਲਾ ਵੱਲੋਂ ਲਿਖੇ ਗੀਤਾਂ ਨੂੰ ਗਾਉਣ ਵਾਲੇ ਕੁਝ ਗਾਇਕਾਂ ਦੀ ਲਿਸਟ ਬਣਾਈ ਜਾਵੇ ਤਾਂ ਸਭ ਤੋਂ ਪਹਿਲਾਂ ਨਾਂਅ ਸਰਦੂਲ ਸਿੰਕਦਰ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ,ਦੁਰਗਾ ਰੰਗੀਲਾ,ਸਰਬਜੀਤ ਚੀਮਾ,ਹਰਦੀਪ,ਅਮਰ ਨੂਰੀ,ਮਨਪ੍ਰੀਤ ਅਖਤਰ,ਸੁਨੀਤਾ ਭੱਟੀ,ਕਮਲਜੀਤ ਨੀਰੂ,ਜਸਪਿੰਦਰ ਨਰੂਲਾ,ਰਣਜੀਤ ਮਣੀ,ਨਿਰਮਲ ਸਿੱਧੂ,ਬਿੱਲ ਸਿੰਘ,ਭਿੰਦਾ ਜੱਟ, ਗੁਰਬਖਸ਼ ਸ਼ੌਕੀ,ਭੁਪਿੰਦਰ ਗਿੱਲ ਜੰਗੇਆਣਾ ਆਉਂਦਾ ਹੈ । ਇਸ ਤੋਂ ਇਲਾਵਾ ਵੀ ਸੈਂਕੜੇ ਗਾਇਕਾਂ ਨੇ ਉਹਨਾਂ ਦੇ ਗੀਤ ਗਾਏ ਹਨ । ਜੇਕਰ ਇਹਨਾਂ ਗਾਇਕਾਂ ਦੀ ਲਿਸਟ ਬਣਾਈ ਜਾਵੇ ਤਾਂ ਸ਼ਾਇਦ ਇਹ ਲਿਸਟ ਬਹੁਤ ਲੰਮੀ ਹੋ ਜਾਵੇ ।

https://www.youtube.com/watch?v=aMrT79r0j7I

ਉਹਨਾਂ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ ਸਭ ਤੋਂ ਪਹਿਲਾਂ 'ਅਸੀਂ ਜਿੱਤਗੇ ਮੁਕੱਦਮਾ ਪਿਆਰ ਦਾ,ਤੂੰ ਇਸ਼ਕੇ ਦਾ ਕੇਸ ਹਾਰ ਗਈ' ਗੀਤ ਆਉਂਦਾ ਹੈ । ਇਹ ਗਾਣਾ ਦੁਰਗਾ ਰੰਗੀਲਾ ਦੀ ਅਵਾਜ਼ ਵਿੱਚ ਰਿਕਾਰਡ ਹੋਇਆ ਸੀ । ਇਸ ਤਰ੍ਹਾਂ ਕੁਝ ਹੋਰ ਗਾਣੇ ਹਨ ਜਿਵੇਂ ਰੱਬ ਵਰਗਾ ਤੇਰਾ ਯਾਰ ਵੈਰਨੇ, ਗਾਇਕ ਦੁਰਗਾ ਰੰਗੀਲਾ, ਬਾਪੂ ਤੇਰਾ ਗੁਜਰ ਗਿਆ ਗਾਇਕ ਦੁਰਗਾ ਰੰਗੀਲਾ, ਮੇਲਾ ਵੇਖਦੀਏ ਮੁਟਿਆਰੇ ਗਾਇਕ ਸਰਬਜੀਤ ਚੀਮਾ, ਯਾਦਾਂ ਤੇਰੀਆਂ ਗਾਇਕ ਬਿੱਲ ਸਿੰਘ, ਇੱਕ ਤੇਰੇ ਠੁਮਕੇ ਨੇ ਗਾਇਕ ਮਾਸਟਰ ਸਲੀਮ, ਅਸੀਂ ਦਿਲ ਦੇ ਬੂਹੇ ਤੇ ਲਿਖਵਾਇਆ,ਆਓ ਜੀ ਆਇਆ ਨੂੰ ਗਾਇਕ ਹਰਭਜਨ ਸ਼ੇਰਾ, ਮਾਫ ਕਰੀ ਤੈਨੂੰ ਮਿਲਣ ਸੋਹਣਿਆ ਆ ਨੀ ਸਕਦੀ ਮੈਂ ਗਾਇਕ ਰਣਜੀਤ ਮਣੀ, ਦਿਲ ਮਿਲਿਆਂ ਦੇ ਮੇਲੇ ਗਾਇਕ ਕੁਲਦੀਪ ਮਾਣਕ,  ਸਹੁਰਿਆਂ ਦੀ ਮੁੰਦੀ ਗਾਇਕ ਮਨਿੰਦਰ ਮੰਗਾ, ਛੱਡ ਆੲਿਆ ਪ੍ਰਦੇਸ਼ਾਂ ਨੂੰ ਗਾਇਕ ਸੁਰਿੰਦਰ ਸ਼ਿੰਦਾ, ਟਾਈਮ-ਟਾਈਮ ਦੀ ਗੱਲ ਗਾਇਕਾ ਸੁਨੀਤਾ ਭੱਟੀ,  ਮੇਲਾ ਲੁੱਟਕੇ ਮੁੜੇਗੀ ਗਾਇਕ ਹਰਦੀਪ ਹਨ ।

Bhatti Bhariwala Bhatti Bhariwala

ਭੱਟੀ ਭੜੀਵਾਲੇ ਦੀ ਕਲਮ ਨੇ ਸਿਰਫ਼ ਗੀਤ ਹੀ ਨਹੀਂ ਲਿੱਖੇ ਉਸ ਦੀ ਕਲਮ ਨੇ ਪੰਜਾਬੀ ਸਾਹਿਤ ਨੂੰ ਵੀ ਕਈ ਵਧੀਆ ਰਚਨਾਵਾਂ ਦਿੱਤੀਆ ਹਨ  । 'ਪਿੰਡ ਦੀਆਂ ਗਲੀਆਂ' ਉਹਨਾਂ ਦੀ ਸਭ ਤੋਂ ਮਸ਼ਹੂਰ ਰਚਨਾ ਹੈ ।ਭੱਟੀ ਭੜੀਵਾਲਾ ਨੂੰ ਉਹਨਾਂ ਦੀ ਲੇਖਣੀ ਨੇ ਕਈ ਅਵਾਰਡ ਵੀ ਦਿਵਾਏ ਹਨ । ਉਹਨਾਂ ਨੂੰ 'ਨੰਦ ਲਾਲ ਨੂਰਪੁਰੀ' ਅਵਾਰਡ ਮਿਲ ਚੁੱਕਿਆ ਹੈ । ਇਸੇ ਤਰ੍ਹਾਂ ਟੌਰਾਂਟੋ ਦੇ ਮੇਲੇ ਵਿੱਚ 'ਸ਼ਿਵ ਕੁਮਾਰ ਬਟਾਲਵੀ' ਅਵਾਰਡ,ਪੰਜਾਬ ਸਰਕਾਰ ਵੱਲੋਂ 'ਸਟੇਟ ਗੀਤਕਾਰ' ਐਵਾਰਡ ਤੋਂ ਇਲਵਾ ਹੋਰ ਕਈ ਮਾਨ ਸਨਮਾਨ ਮਿਲ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network