2500 ਤੋਂ ਵੱਧ ਪੁਰਾਣੇ ਤਵਿਆਂ 'ਚ ਪੰਜਾਬ ਦੇ ਸੱਭਿਆਚਾਰ ਨੂੰ ਸਾਂਭੀ ਬੈਠਾ ਹੈ ਭੀਮ ਸਿੰਘ, ਦੇਖੋ ਵੀਡੀਓ

Written by  Aaseen Khan   |  March 31st 2019 12:08 PM  |  Updated: March 31st 2019 12:08 PM

2500 ਤੋਂ ਵੱਧ ਪੁਰਾਣੇ ਤਵਿਆਂ 'ਚ ਪੰਜਾਬ ਦੇ ਸੱਭਿਆਚਾਰ ਨੂੰ ਸਾਂਭੀ ਬੈਠਾ ਹੈ ਭੀਮ ਸਿੰਘ, ਦੇਖੋ ਵੀਡੀਓ

2500 ਤੋਂ ਵੱਧ ਪੁਰਾਣੇ ਤਵਿਆਂ 'ਚ ਪੰਜਾਬ ਦੇ ਸੱਭਿਆਚਾਰ ਨੂੰ ਸਾਂਭੀ ਬੈਠਾ ਹੈ ਭੀਮ ਸਿੰਘ, ਦੇਖੋ ਵੀਡੀਓ : ਸ਼ੌਂਕ ਦਾ ਕਹਿੰਦੇ ਨੇ ਕੋਈ ਮੁੱਲ ਨਹੀਂ ਹੁੰਦਾ ਹੈ। ਖਾਸ ਕਰਕੇ ਪੰਜਾਬੀਆਂ ਦੇ ਸ਼ੌਂਕ ਤਾਂ ਫਿਰ ਕੁਝ ਵੱਖਰੇ ਹੀ ਹੁੰਦੇ ਹਨ। ਅਜਿਹੇ ਹੀ ਵਿਅਕਤੀ ਹਨ ਭੀਮ ਸਿੰਘ ਜਿਹੜੇ ਆਪਣੇ ਸ਼ੌਂਕ 'ਚ ਪੁਰਾਣੇ ਪੰਜਾਬ ਨੂੰ ਸੁਮੋਈ ਬੈਠੇ ਹਨ।ਭੀਮ ਸਿੰਘ ਨੂੰ ਕਈ ਵਰ੍ਹਿਆਂ ਤੋਂ ਗਰੈਮੋ ਫੋਨ ਦੇ ਪੁਰਾਣੇ ਰਿਕਾਰਡ ਜਿੰਨ੍ਹਾਂ ਨੂੰ ਤਵੇ ਵੀ ਕਹਿ ਦਿੱਤਾ ਜਾਂਦਾ ਹੈ ਨੂੰ ਇਕੱਠੇ ਕਰਨ ਦਾ ਸ਼ੌਂਕ ਹੈ। ਭੀਮ ਸਿੰਘ ਕੋਲ ਇਸ ਸਮੇਂ 2500 ਤੋਂ ਵੱਧ ਰਿਕਾਰਡ ਦਾ ਕਲੈਕਸ਼ਨ ਹੈ।

bheem singh old Gramophone record collector in punjabies this week wakhra swag ptc bheem singh

ਭੀਮ ਸਿੰਘ ਹੈ ਤਾਂ ਅਨਪੜ ਪਰ ਉਹਨਾਂ ਦਾ ਇਹ ਸ਼ੌਂਕ ਅਵੱਲਾ ਹੈ। ਉਹਨਾਂ ਨੂੰ ਇਹ ਰਿਕਾਰਡ ਇਕੱਠੇ ਕਰਨ ਦਾ ਚਸਕਾ ਇੱਕ ਦੋਸਤ ਤੋਂ ਲੱਗਿਆ ਸੀ ਜਦੋਂ ਪ੍ਰੋਗਰਾਮ ਲਗਾਉਣ ਉਹਨਾਂ ਨੂੰ ਨਾਲ ਲੈ ਗਿਆ ਸੀ। ਉਹਨਾਂ ਪੁਰਾਣੇ ਵੇਲਿਆਂ 'ਚ ਮੁਹੰਮਦ ਸਦੀਕ, ਚਮਕੀਲਾ ਤੇ ਅਮਰਜੋਤ, ਕਰਤਾਰ ਰਮਲਾ, ਹਰਚਰਨ ਗਰੇਵਾਲ, ਨਰਿੰਦਰ ਬੀਬਾ, ਵਰਗੇ ਕਈ ਆਪਣੇ ਸਮੇਂ ਦੇ ਹਿੱਟ ਗਾਇਕਾਂ ਦੇ ਅਖਾੜੇ ਵੀ ਲਗਵਾ ਚੁੱਕੇ ਹਨ।

bheem singh old Gramophone record collector in punjabis this week wakhra swag ptc bheem singh

ਭੀਮ ਸਿੰਘ ਭਾਵੇਂ ਅਨਪੜ ਹਨ ਪਰ ਮੌਕੇ ਮੁਤਾਬਿਕ ਬਿਲਕੁਲ ਸਹੀ ਗੀਤ ਲਗਾਉਣਾ ਉਹਨਾਂ ਤੋਂ ਬਿਹਤਰ ਕੋਈ ਵੀ ਨਹੀਂ ਜਾਣਦਾ ਹੋਵੇਗਾ। ਪਰ ਉਹਨਾਂ ਦੇ ਇਸ ਜਜ਼ਬੇ ਦਾ ਸਾਥ ਭੀਮ ਸਿੰਘ ਦੇ ਪੁੱਤਰ ਨੇ ਨਹੀਂ ਦਿੱਤਾ। ਭੀਮ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਬੇਟੇ ਨੂੰ ਉਹਨਾਂ ਦੇ ਇਸ ਕੰਮ ਤੋਂ ਸ਼ਰਮ ਮਹਿਸੂਸ ਹੁੰਦੀ ਸੀ।

ਹੋਰ ਵੇਖੋ : ਕੁਲਵਿੰਦਰ ਬਿੱਲਾ ਤੇ ਨਵਦੀਪ ਕਲੇਰ ਚੋਂ ਕਿਸ ਦੇ ਪੱਟਾਂ ‘ਚ ਹੈ ਵੱਧ ਜ਼ੋਰ, ਦੇਖੋ ਢੋਲ ਜਗੀਰੋ ‘ਤੇ ਪੈਂਦੇ ਭੰਗੜੇ

bheem singh old Gramophone record collector in punjabis this week wakhra swag ptc bheem singh

ਜਿਸ ਪੁੱਤਰ ਨੂੰ ਭੀਮ ਸਿੰਘ ਨੇ ਪੜਾਇਆ ਲਿਖਾਇਆ ਅੱਜ ਉਸ ਦਾ ਉਹ ਹੀ ਪੁੱਤਰ ਉਸਦਾ ਸਾਥ ਨਹੀਂ ਦੇ ਰਿਹਾ ਹੈ। ਭੀਮ ਸਿੰਘ ਦੇ ਇਸ ਜਜ਼ਬੇ ਨੂੰ ਹਰ ਕੋਈ ਸਲਾਮ ਕਰਦਾ ਹੈ ਜੋ ਪੁਰਾਣੇ ਪੰਜਾਬ ਦੀਆਂ ਯਾਦਾਂ ਅਤੇ ਸੱਭਿਆਚਾਰ ਆਪਣੇ ਇਸ ਸ਼ੌਂਕ 'ਚ ਪਰੋਈ ਬੈਠਾ ਹੈ। ਭੀਮ ਸਿੰਘ ਦੇ ਇਸ ਸ਼ੌਂਕ 'ਤੇ ਚਾਨਣਾ ਪੀਟੀਸੀ ਪੰਜਾਬੀ ਦੇ ਸ਼ੋਅ ਪੰਜਾਬੀਜ਼ ਦਿਸ ਵੀਕ 'ਚ ਵੱਖਰਾ ਸਵੈਗ 'ਚ ਪਾਇਆ ਗਿਆ ਹੈ। ਜਿੱਥੇ ਉਹਨਾਂ ਦੇ ਇਸ ਸ਼ੌਂਕ ਤੋਂ ਪੂਰੀ ਦੁਨੀਆਂ ਜਾਣੂ ਹੋ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network