ਭੋਟੂ ਸ਼ਾਹ ਹੋਏ ਭਾਵੁਕ ਨਿਰਮਲ ਸਿੱਧੂ ਦਾ ‘ੳ ਅ ੲ’ ਗੀਤ ਸੁਣਕੇ, ਵੀਡੀਓ ਸ਼ੇਅਰ ਕਰਕੇ ਆਖੀ ਇਹ ਗੱਲ

Written by  Lajwinder kaur   |  May 31st 2020 04:41 PM  |  Updated: May 31st 2020 04:45 PM

ਭੋਟੂ ਸ਼ਾਹ ਹੋਏ ਭਾਵੁਕ ਨਿਰਮਲ ਸਿੱਧੂ ਦਾ ‘ੳ ਅ ੲ’ ਗੀਤ ਸੁਣਕੇ, ਵੀਡੀਓ ਸ਼ੇਅਰ ਕਰਕੇ ਆਖੀ ਇਹ ਗੱਲ

ਪੰਜਾਬੀ ਮਨੋਰੰਜਨ ਜਗਤ ਦੇ ਬਾਕਮਾਲ ਹਾਸ ਕਲਾਕਾਰ ਭੋਟੂ ਸ਼ਾਹ ਜੋ ਕਿ ਸੋਸ਼ਲ ਮੀਡੀਆ ਉੱਤੇ ਜ਼ਿਆਦਾ ਨਜ਼ਰ ਨਹੀਂ ਆਉਂਦੇ । ਪਰ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਇਆ ਹੈ । ਜੀ ਹਾਂ ਉਨ੍ਹਾਂ ਨੇ ਇਹ ਵੀਡੀਓ ਸਪੈਸ਼ਲ ਪੰਜਾਬੀ ਗਾਇਕ ਨਿਰਮਲ ਸਿੱਧੂ ਲਈ ਬਣਾਇਆ ਹੈ ।

 

View this post on Instagram

 

Haaseyan De Badshah Bhotu Shah Ji Sharing His Thoughts On “Uda Eda Idi” @nirmalsidhumusic

A post shared by Nav N Sidhu Brar (@inavsidhu) on

ਇਸ ਵੀਡੀਓ ‘ਚ ਉਹ ਪੰਜਾਬੀ ਗਾਇਕ ਨਿਰਮਲ ਸਿੱਧੂ ਦੇ ਹਾਲ ਹੀ ‘ਚ ਆਏ ਗੀਤ ‘ਓ ਅ ੲ’ ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ।  ਨਿਰਮਲ ਸਿੱਧੂ ਵੱਲੋਂ ਮਾਂ ਬੋਲੀ ਪੰਜਾਬੀ ਪ੍ਰਤੀ ਪਿਆਰ ਨੂੰ ਦਰਸਾਉਂਦਾ ਹੋਏ ਕਮਾਲ ਦੇ ਗੀਤ  ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਇਸ ਗੀਤ ਦੇ ਬੋਲ ਲੱਖਾ ਭਵਾਨੀਗੜ੍ਹ ਨੇ ਲਿਖੇ ਨੇ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਜਿਸਦੇ ਚੱਲਦੇ ਭੋਟੂ ਸ਼ਾਹ ਨੇ ਵੀ ਵੀਡੀਓ ਬਣਾ ਕੇ ਨਿਰਮਲ ਸਿੱਧੂ ਅਤੇ ਗੀਤ ਦੀ ਬਾਕੀ ਟੀਮ ਨੂੰ ਆਪਣੀ ਸ਼ੁੱਭਕਾਮਨਾਵਾਂ ਦਿੱਤੀਆਂ ਨੇ ।

ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਗਿਆ ਸੀ । ਜੇ ਗੱਲ ਕਰੀਏ ਨਿਰਮਲ ਸਿੱਧੂ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਕਈ ਵਧੀਆ ਗੀਤ ਦਿੱਤੇ ਨੇ । ਇਸ ਤੋਂ ਇਲਾਵਾ ਉਹ ਹਰਭਜਨ ਮਾਨ, ਸਾਬਰ ਕੋਟੀ, ਹੰਸ ਰਾਜ ਹੰਸ, ਸਰਦੂਲ ਸਿਕੰਦਰ, ਗੁਰਦਾਸ ਮਾਨ, ਲਾਭ ਜੰਜੂਆ, ਜਸਬੀਰ ਜੱਸੀ, ਵਰਗੇ ਕਈ ਗਾਇਕਾਂ ਦੇ ਗੀਤ ‘ਚ ਮਿਊਜ਼ਿਕ ਦੇ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network