ਇਸ ਮਕਾਨ ਨਾਲ ਭੂਮੀ ਪੇਡਨੇਕਰ ਦੀਆਂ ਜੁੜੀਆਂ ਹਨ ਪੁਰਾਣੀਆਂ ਯਾਦਾਂ, ਘਰ ਨੂੰ ਦੇਖ ਕੇ ਹੋ ਗਈ ਭਾਵੁਕ

written by Rupinder Kaler | March 01, 2021

ਆਯੂਸ਼ਮਾਨ ਖੁਰਣਾ ਤੇ ਭੂਮੀ ਪੇਡਨੇਕਰ ਦੀ ਫ਼ਿਲਮ ‘ਦਮ ਲਗਾ ਕੇ ਹਈਸ਼ਾ’ ਨੂੰ 6 ਸਾਲ ਪੂਰੇ ਹੋ ਗਏ ਹਨ । ਸ਼ਰਤ ਕਟਾਰੀਆ ਦੇ ਨਿਰਦੇਸ਼ਨ ਵਿੱਚ ਬਣੀ ਇਸ ਫ਼ਿਲਮ ਨੇ ਨਾ ਸਿਰਫ ਸਮਾਜ ਦੀ ਸੋਚ ਨੂੰ ਬਦਲਿਆ ਸੀ ਬਲਕਿ ਇਸ ਮਿਥ ਨੂੰ ਵੀ ਤੋੜਿਆ ਸੀ ਕਿ ਮੋਟੀਆਂ ਕੁੜੀਆਂ ਫ਼ਿਲਮਾਂ ਵਿੱਚ ਕੰਮ ਨਹੀਂ ਕਰ ਸਕਦੀਆਂ ।

Image from bhumi-pednekar's instagram

ਹੋਰ ਪੜ੍ਹੋ :

ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੀ ਆਲਿਆ ਭੱਟ ਦੀ ਫ਼ਿਲਮ ਵਿੱਚ ਐਂਟਰੀ

Image from bhumi-pednekar's instagram

ਭੂਮੀ ਨੇ ਇਸ ਫ਼ਿਲਮ ਵਿੱਚ ਸੰਧਿਆ ਦਾ ਕਿਰਦਾਰ ਨਿਭਾਇਆ ਸੀ । ਫ਼ਿਲਮ ਦੀ ਪੂਰੀ ਸ਼ੂਟਿੰਗ ਹਰੀਦਵਾਰ ਵਿੱਚ ਹੋਈ ਸੀ ।ਇਸ ਸਭ ਦੇ ਚਲਦੇ ਭੂਮੀ ਨੇ ਉਸੇ ਘਰ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿੱਥੇ ਪੂਰੀ ਫ਼ਿਲਮ ਫਿਲਮਾਈ ਗਈ ਸੀ । ਵੀਡੀਓ ਵਿੱਚ ਭੂਮੀ ਦੱਸ ਰਹੀ ਹੈ ਕਿ ਇਸ ਘਰ ਵਿੱਚ ਉਸ ਨੇ 30 ਦਿਨ ਬਿਤਾਏ ਸਨ ।

Image from bhumi-pednekar's instagram

ਇਸ ਵੀਡੀਓ ਵਿੱਚ ਭੂਮੀ ਘਰ ਦਾ ਹਰ ਹਿੱਸਾ ਦਿਖਾਉਂਦੀ ਹੈ । ਭੂਮੀ ਉਹ ਜਗ੍ਹਾ ਵੀ ਦਿਖਾਉਂਦੀ ਹੈ ਜਿੱਥੇ ਉਸ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਸ਼ਾਟ ਦਿੱਤਾ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਫ਼ਿਲਮ ਵਿੱਚ ਕੰਮ ਕਰਨ ਲਈ ਭੂਮੀ ਨੇ 27 ਕਿੱਲੋ ਵਜਨ ਵਧਾਇਆ ਸੀ । ਇਸ ਫ਼ਿਲਮ ਤੋਂ ਬਾਅਦ ਉਹਨਾਂ ਨੇ ਇੱਕ ਦਮ ਵਜਨ ਘਟਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ।

 

View this post on Instagram

 

A post shared by Bhumi 🌻 (@bhumipednekar)

0 Comments
0

You may also like