ਲਖੀਮਪੁਰ ਖੀਰੀ ਦੀ ਘਟਨਾ ਤੋਂ ਬਾਅਦ ਤਰਸੇਮ ਜੱਸੜ ਦਾ ਵੱਡਾ ਐਲਾਨ

written by Rupinder Kaler | October 06, 2021 04:53pm

ਲਖੀਮਪੁਰ ਖੀਰੀ ਦੀ ਘਟਨਾ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਇਸ ਘਨਟਾ ਨੂੰ ਦੇਖਦੇ ਹੋਏ ਗਾਇਕ ਤਰਸੇਮ ਜੱਸੜ (Tarsem Jassar) ਅਤੇ Wazir Patar ਨੇ ਆਪਣੇ ਗੀਤ ‘Kingpin’ ਨੂੰ ਕੁਝ ਚਿਰ ਲਈ ਰੋਕ ਲਿਆ ਹੈ । ਹੁਣ ਇਹ ਗਾਣਾ ਕੁਝ ਦਿਨਾਂ ਬਾਅਦ ਰਿਲੀਜ਼ ਕੀਤਾ ਜਾਵੇਗਾ । ਇਸ ਦੀ ਜਾਣਕਾਰੀ ਤਰਸੇਮ ਜੱਸੜ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਪੋਸਟ ਸਾਂਝੀ ਕਰਕੇ ਦਿੱਤੀ ਹੈ ।

ਹੋਰ ਪੜ੍ਹੋ :

ਇਸ ਵਜ੍ਹਾ ਕਰਕੇ ਗਾਇਕ ਹਰਭਜਨ ਮਾਨ ਨੂੰ ਬਚਪਨ ਵਿੱਚ ਸਕੂਲ ਵਿੱਚੋਂ ਮਿਲੀ ਸੀ ਸਜ਼ਾ, ਜਾਣੋਂ ਦਿਲਚਸਪ ਕਿੱਸਾ

tarsem jassar

ਇਸ ਗਾਣੇ ਨੂੰ ਅੱਜ 6 ਅਕਤੂਬਰ ਨੂੰ ਰਿਲੀਜ਼ ਕੀਤਾ ਜਾਣਾ ਸੀ, ਪਰ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਹੁਣ ਇਹ ਗਾਣਾ ਕਿਸ ਦਿਨ ਰਿਲੀਜ਼ ਹੋਵੇਗਾ, ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ । ਗਾਇਕ ਤਰਸੇਮ ਜੱਸੜ ਨੇ ਇਸ ਪੋਸਟ ਵਿੱਚ ਦੱਸਿਆ ਕਿ ਲਖੀਮਪੁਰ ਖੀਰੀ ਜ਼ਿਲ੍ਹੇ ਵਿੱਚ ਤਾਜ਼ਾ ਵਹਿਸ਼ੀਆਨਾ ਘਟਨਾ ਦੇ ਕਾਰਨ ਗਾਣੇ ਵਿੱਚ ਦੇਰੀ ਹੋਈ ਹੈ।

ਉਹ (Tarsem Jassar) ਇਸ ਘਟਨਾ ਵਿੱਚ ਆਪਣੀ ਜਾਨ ਗੁਵਾਉਣ ਵਾਲੇ ਕਿਸਾਨਾਂ ਦੇ ਪਰਿਵਾਰ ਅਤੇ ਨੇੜਲੇ ਲੋਕਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹੈ। ਉਹ ਕਿਸਾਨਾਂ ਅਤੇ ਉਨ੍ਹਾਂ (Tarsem Jassar) ਦੇ ਵਿਰੋਧ ਪ੍ਰਦਰਸ਼ਨਾਂ ਦਾ ਸਮਰਥਨ ਕਰਦਾ ਹੈ ।

You may also like