ਗਾਇਕ ਦਲੇਰ ਮਹਿੰਦੀ ਨੇ ਲਿਆ ਸੁੱਖ ਦਾ ਸਾਹ, 19 ਸਾਲ ਪੁਰਾਣੇ ਮਾਮਲੇ ਨੂੰ ਲੈ ਕੇ ਸਾਹਮਣੇ ਆਈ ਵੱਡੀ ਖਬਰ

written by Lajwinder kaur | September 15, 2022

Singer Daler Mehndi gets bail: ਮਸ਼ਹੂਰ ਪੰਜਾਬੀ ਪੌਪ ਅਤੇ ਬਾਲੀਵੁੱਡ ਗਾਇਕ ਦਲੇਰ ਮਹਿੰਦੀ ਜੋ ਕਿ ਕਬੂਤਰਬਾਜ਼ੀ ਦੇ ਮਾਮਲੇ ਵਿੱਚ ਜੇਲ੍ਹ 'ਚ ਸਜ਼ਾ ਕੱਟ ਰਹੇ ਸਨ। ਪਰ ਹੁਣ ਗਾਇਕ ਲਈ ਇੱਕ ਚੰਗੀ ਖਬਰ ਸਾਹਮਣੇ ਆਈ ਹੈ। ਜੀ ਹਾਂ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 19 ਸਾਲ ਪੁਰਾਣੇ ਕਬੂਤਰਬਾਜ਼ੀ ਦੇ ਇੱਕ ਮਾਮਲੇ 'ਚ ਜ਼ਮਾਨਤ ਦੇ ਦਿੱਤੀ ਹੈ। ਜਿਸ ਤੋਂ ਬਾਅਦ ਗਾਇਕ ਨੂੰ ਵੱਡੀ ਰਾਹਤ ਮਿਲੀ ਹੈ। ਪਿਛਲੇ ਕਈ ਮਹੀਨਿਆਂ ਤੋਂ ਉਹ ਪਟਿਆਲਾ ਜੇਲ੍ਹ ‘ਚ ਬੰਦ ਸਨ।

ਹੋਰ ਪੜ੍ਹੋ: KBC ਸ਼ੋਅ ‘ਤੇ ਪਹੁੰਚੇ ਜੁੜਵਾ ਭਰਾ, ਦੇਖ ਕੇ ਅਮਿਤਾਭ ਬੱਚਨ ਦਾ ਵੀ ਘੁੰਮਿਆ ਸਿਰ, ਫਿਰ ਦੇਖੋ ਬਿੱਗ ਬੀ ਨੇ ਪਹਿਚਾਨਣ ਲਈ ਕਰ ਦਿੱਤਾ ਇਹ ਕੰਮ!

image source Instagram

ਮਾਮਲਾ ਕੀ ਸੀ?

ਸਾਲ 2003 'ਚ ਪਟਿਆਲਾ ਪੁਲਸ ਨੇ ਪਿੰਡ ਬਲਬੇੜਾ ਹਲਕਾ ਸਨੌਰ ਦੇ ਰਹਿਣ ਵਾਲੇ ਬਖਸ਼ੀਸ਼ ਸਿੰਘ ਦੀ ਸ਼ਿਕਾਇਤ 'ਤੇ ਦਲੇਰ ਮਹਿੰਦੀ, ਉਸ ਦੇ ਭਰਾ ਸ਼ਮਸ਼ੇਰ ਸਿੰਘ, ਧਿਆਨ ਸਿੰਘ ਤੇ ਬੁਲਬੁਲ ਮਹਿਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਬਖਸ਼ੀਸ਼ ਸਿੰਘ ਨੇ ਕਿਹਾ ਸੀ ਕਿ ਦਲੇਰ ਮਹਿੰਦੀ ਨੇ 20 ਲੱਖ ਰੁਪਏ ਲੈ ਕੇ ਉਸ ਨੂੰ ਵਿਦੇਸ਼ ਭੇਜਣ ਦਾ ਭਰੋਸਾ ਦਿਵਾਇਆ ਸੀ। ਹਾਲਾਂਕਿ ਨਾ ਤਾਂ ਉਸ ਨੂੰ ਬਾਹਰ ਭੇਜਿਆ ਗਿਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ। 15 ਸਾਲਾਂ ਬਾਅਦ ਸਾਲ 2018 'ਚ ਦਲੇਰ ਮਹਿੰਦੀ ਨੂੰ ਜੇ. ਐੱਮ. ਈ. ਸੀ. ਪਟਿਆਲਾ ਨਿਧੀ ਸੈਣੀ ਦੀ ਅਦਾਲਤ ਨੇ 2 ਸਾਲ ਕੈਦ ਦੀ ਸਜ਼ਾ ਸੁਣਾਈ ਸੀ।  ਸਜ਼ਾ 3 ਸਾਲ ਤੋਂ ਘੱਟ ਹੋਣ ਕਾਰਨ ਦਲੇਰ ਮਹਿੰਦੀ ਨੂੰ ਅੱਜ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਇਸ ਮਾਮਲੇ 'ਚ ਬੁਲਬੁਲ ਮਹਿਤਾ ਨੂੰ ਬਰੀ ਕਰ ਦਿੱਤਾ ਗਿਆ ਸੀ, ਜਦਕਿ ਸ਼ਮਸ਼ੇਰ ਸਿੰਘ ਤੇ ਧਿਆਨ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

daler mehndi not well-min image source Instagram

ਮੀਡੀਆ ਰਿਪੋਰਟਸ ਦੀ ਜਾਣਕਾਰੀ ਮੁਤਾਬਕ ਦਲੇਰ ਮਹਿੰਦੀ ਜੇਲ੍ਹ ਦੇ ਅੰਦਰ ਨਵਜੋਤ ਸਿੰਘ ਸਿੱਧੂ ਵਾਂਗ ਮੁਨਸ਼ੀ ਵਜੋਂ ਕੰਮ ਕਰ ਰਹੇ ਸਨ। ਦੱਸ ਦਈਏ ਜੇਲ੍ਹ ‘ਚ ਕਈ ਵਾਰ ਬਾਲੀਵੁੱਡ ਗਾਇਕ ਦਲੇਰ ਮਹਿੰਦੀ ਦੀ ਤਬੀਅਤ ਖਰਾਬ ਹੋਈ ਸੀ।

daler-mehndi image source Instagram

You may also like