ਕੀ ਸ਼ਹਿਨਾਜ਼ ਦੇ ਕਾਰਨ ਟੁੱਟੇਗੀ ਸਿਧਾਰਥ ਤੇ ਅਸੀਮ ਦੀ ਦੋਸਤੀ? ਦੇਖੋ ਵੀਡੀਓ

Written by  Lajwinder kaur   |  November 12th 2019 12:39 PM  |  Updated: November 12th 2019 12:39 PM

ਕੀ ਸ਼ਹਿਨਾਜ਼ ਦੇ ਕਾਰਨ ਟੁੱਟੇਗੀ ਸਿਧਾਰਥ ਤੇ ਅਸੀਮ ਦੀ ਦੋਸਤੀ? ਦੇਖੋ ਵੀਡੀਓ

ਟੀਵੀ ਦੇ ਰਿਆਲਟੀ ਸ਼ੋਅ ‘ਬਿੱਗ ਬੌਸ 13’ ਜਿਸ ‘ਚ ਹਰ ਰੋਜ਼ ਨਵੇਂ ਤੇ ਦਿਲਚਸਪ ਮੋੜ ਦੇਖਣ ਨੂੰ ਮਿਲ ਰਹੇ ਹਨ। ਇਸ ਦੌਰਾਨ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਸਿਧਾਰਥ ਸ਼ੁਕਲਾ ਤੇ ਅਸੀਮ ਰਿਆਜ਼ ਕਿਸੇ ਗੱਲ ਨੂੰ ਲੈ ਕੇ ਬਹਿਸ ਕਰ ਰਹੇ ਹਨ। ਬਹਿਸ ਦੀ ਵਜ੍ਹਾ ਹੈ ਸ਼ਹਿਨਾਜ਼ ਗਿੱਲ।

ਹੋਰ ਵੇਖੋ:ਪਿਆਰ ਦੀ ਦਰਦ-ਏ-ਦਾਸਤਾਨ ਨੂੰ ਬਿਆਨ ਕਰਦਾ ‘ਫਿਲਹਾਲ’ ਗੀਤ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਜੀ ਹਾਂ ਬੀਤੇ ਕੁਝ ਦਿਨਾਂ ਤੋਂ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਦੋਸਤੀ ‘ਚ ਦਰਾਰ ਆ ਗਈ ਸੀ ਜਿਸਦੇ ਚੱਲਦੇ ਸਿਧਾਰਥ ਸ਼ੁਕਲਾ ਸ਼ਹਿਨਾਜ਼ ਗਿੱਲ ਤੋਂ ਨਰਾਜ਼ ਚੱਲ ਰਿਹਾ ਸੀ। ਪਰ ਸ਼ਹਿਨਾਜ਼ ਗਿੱਲ ਨੇ ਰਾਤ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਿਧਰਾਥ ਨੂੰ ਮਨਾ ਲਿਆ ਹੈ। ਇਸ ਗੱਲ ਨੂੰ ਲੈ ਕੇ ਬਿੱਗ ਬੌਸ ਦੀ ਫੇਮਸ ਦੋਸਤਾਨਾ ਜੋੜੀ ਸਿਧਾਰਥ ਤੇ ਅਸੀਮ ‘ਚ ਝਗੜਾ ਹੋ ਗਿਆ ਹੈ। ਹੁਣ ਦੇਖਣ ਇਹ ਹੋਵੇਗਾ ਕਿ ਇਹ ਦੋਸਤੀ ਰਹਿੰਦੀ ਹੈ ਕਿ ਟੁੱਟ ਜਾਵੇਗੀ। ਇਸ ਗੱਲ ਦਾ ਖੁਲਾਸਾ ਅੱਜ ਆਉਣ ਵਾਲੇ ਸ਼ੋਅ ‘ਚ ਹੋਵੇਗਾ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network