'ਬਿੱਗ ਬੌਸ 15': ਅਫ਼ਸਾਨਾ ਖ਼ਾਨ ਤੇ ਸ਼ਮਿਤਾ ਸ਼ੈੱਟੀ ‘ਚ ਹੋਵੇਗਾ ਭਾਰੀ ਹੰਗਾਮਾ, ਸਾਹਮਣੇ ਆਈ ਵੀਡੀਓ ਕਲਿੱਪ

written by Lajwinder kaur | October 17, 2021

ਬਿੱਗ ਬੌਸ (Bigg Boss-15) ਵਿੱਚ ਹਰ ਹਫਤੇ ਪ੍ਰਤੀਭਾਗੀਆਂ ਵਿਚਾਲੇ ਹਾਈਵੋਲਟੇਜ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ । ਕਈ ਪ੍ਰਤੀਭਾਗੀਆਂ ‘ਚ ਲੜਾਈਆਂ ਹੋ ਚੁੱਕੀਆਂ ਹਨ। ਅਜਿਹੇ ਚ ਇੱਕ ਹੋਰ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਅੱਜ ਪੰਜਾਬੀ ਗਾਇਕ ਅਫਸਾਨਾ ਖ਼ਾਨ ਅਤੇ ਬਾਲੀਵੁੱਡ ਅਦਾਕਾਰਾ ਸ਼ਮਿਤਾ ਸ਼ੈੱਟੀ ਵਿਚਕਾਰ ਭਾਰੀ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ।

inside image of afsana khan bigg boss 15 Image Source -Instagram

ਹੋਰ ਪੜ੍ਹੋ : ਮਾਧੁਰੀ ਦੀਕਸ਼ਿਤ ਨੇ ਪਤੀ ਨੂੰ 22 ਵੀਂ ਵਰ੍ਹੇਗੰਢ ਮੌਕੇ ‘ਤੇ ਖ਼ਾਸ ਅੰਦਾਜ਼ ਨਾਲ ਦਿੱਤੀ ਵਧਾਈ, 'ਦਿਲ ਤੋ ਪਾਗਲ ਹੈ' ਦੀ ਧੁਨ ਦੇ ਨਾਲ ਸ਼ੇਅਰ ਕੀਤਾ ਰੋਮਾਂਟਿਕ ਵੀਡੀਓ

ਇਹ ਵੀਡੀਓ ਕਲਿੱਪ ਅੱਜ ਰਾਤ ਪ੍ਰਸਾਰਣ ਹੋਣ ਵਾਲੇ ਐਪੀਸੋਡ ਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ। 'ਬਿੱਗ ਬੌਸ 15' ਦੇ ਨਵੇਂ ਪ੍ਰੋਮੋ ਵੀਡੀਓ 'ਚ ਦੇਖ ਸਕਦੇ ਹਾਂ ਕਿ ਅਫਸਾਨਾ 'ਜੰਗਲ ਮੇ ਦੰਗਲ' ਟਾਸਕ ਦੌਰਾਨ ਘਬਰਾਉਂਦੀ ਹੋਈ ਦਿਖਾਈ ਦੇ ਰਹੀ ਹੈ। ਇਸ ਦੌਰਾਨ ਅਫਸਾਨਾ ਅਤੇ ਅਕਾਸਾ ਸਿੰਘ ਵਿਚਕਾਰ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ।

inside image of afsana khan and shilppa shetty Image Source -Instagram

ਹੋਰ ਪੜ੍ਹੋ : ਹਾਸਿਆਂ ਦੇ ਰੰਗਾਂ ਨਾਲ ਭਰਿਆ ‘Paani Ch Madhaani’ ਦਾ ਟ੍ਰੇਲਰ ਹੋਇਆ ਰਿਲੀਜ਼, ਜਿੱਤੀ ਹੋਈ ਲਾਟਰੀ ਨੇ ਪਾਇਆ ਗਿੱਪੀ ਗਰੇਵਾਲ ਨੂੰ ਭੰਬਲਭੂਸੇ ‘ਚ, ਕੀ ਇੰਗਲੈਂਡ ‘ਚ ਗਿੱਪੀ ਦੀ ਟੀਮ ਲੱਭ ਪਾਏਗੀ ਗੁੰਮੀ ਹੋਈ ਲਾਟਰੀ ਨੂੰ?

ਇਸ ਵੀਡੀਓ ‘ਚ ਦੇਖ ਸਕਦੇ ਹੋ ਨਿਸ਼ਾਂਤ ਭੱਟ ਅਫਸਾਨਾ ਨੂੰ ਕਹਿੰਦਾ ਹੈ ਕਿ ''ਇਹ ਲੱਤ ਕਿਉਂ ਮਾਰ ਰਹੀ ਹੈ।'' ਇਸ 'ਤੇ ਅਫਸਾਨਾ ਕਹਿੰਦੀ ਹੈ, ''ਮੈਨੂੰ ਦੋ ਲੱਤਾਂ ਇੰਝ ਲੱਗੀਆਂ ਤਾਂ ਮੈਂ ਲੱਤ ਮਾਰੀ।'' ਇਸ ਤੋਂ ਬਾਅਦ ਅਫਸਾਨਾ ਖ਼ਾਨ ਅਤੇ ਸ਼ਮਿਤਾ ਸ਼ੈੱਟੀ ‘ਚ ਕਾਫੀ ਤੂੰ-ਤੂੰ ਮੈਂ-ਮੈਂ ਹੁੰਦੀ ਹੈ ਤੇ ਦੋਵਾਂ ਵਿਚਕਾਰ ਵੱਧਦੀ ਬਹਿਸ ਨੂੰ ਲੈ ਕੇ ਬਾਕੀ ਪ੍ਰਤੀਭਾਗੀ ਇਸ ਲੜਾਈ ਨੂੰ ਖਤਮ ਕਰਵਾਉਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਹੁਣ ਅੱਜ ਰਾਤ ‘weekend ka vaar’ ‘ਚ ਇਸ ਗੱਲ ਦਾ ਖੁਲਾਸਾ ਹੋਵੇਗਾ ਇਸ ਹੰਗਾਮੇ ਦਾ ਕੀ ਹੱਲ ਨਿਕਲਦਾ ਹੈ।

 

View this post on Instagram

 

A post shared by ColorsTV (@colorstv)

You may also like