DCW ਪ੍ਰਧਾਨ ਨੇ ਸਾਜਿਦ ਖ਼ਾਨ ਨੂੰ ਲੈ ਕੇ 'ਬਿੱਗ ਬੌਸ' ਦੇ ਨਿਰਮਾਤਾਵਾਂ ਨੂੰ ਪਾਈ ਝਾੜ, ਸ਼ੋਅ ਤੋਂ ਹਟਾਉਣ ਦੀ ਕੀਤੀ ਮੰਗ

written by Lajwinder kaur | October 10, 2022 05:28pm

Sajid Khan News: 'ਬਿੱਗ ਬੌਸ 16' 'ਚ ਸਾਜਿਦ ਖ਼ਾਨ ਦੀ ਐਂਟਰੀ ਦੇ ਬਾਅਦ ਤੋਂ ਹੀ ਸਾਜਿਦ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ। ਸੋਸ਼ਲ ਮੀਡੀਆ 'ਤੇ ਪਹਿਲੇ ਦਿਨ ਤੋਂ ਹੀ ਯੂਜ਼ਰਸ ਨੇ ਚੈਨਲ ਅਤੇ ਮੇਕਰਸ ਨੂੰ ਝਾੜ ਪਾਈ ਸੀ। ਸਾਜਿਦ 'ਤੇ MeToo ਅੰਦੋਲਨ ਦੌਰਾਨ ਕਈ ਅਭਿਨੇਤਰੀਆਂ ਨੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਸਨ। ਦਿੱਲੀ ਮਹਿਲਾ ਕਮਿਸ਼ਨ (DCW) ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਸ ਮਾਮਲੇ 'ਚ ਮੇਕਰਸ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਅਤੇ ਉਨ੍ਹਾਂ ਨੂੰ ਸ਼ੋਅ ਤੋਂ ਹਟਾਉਣ ਦੀ ਮੰਗ ਕੀਤੀ। ਸਵਾਤੀ ਮਾਲੀਵਾਲ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੂੰ ਪੱਤਰ ਲਿਖਿਆ ਹੈ।

ਹੋਰ ਪੜ੍ਹੋ : ਏਅਰਪੋਰਟ ‘ਤੇ ਸਖ਼ਸ਼ ਨੇ ਸ਼ਹਿਨਾਜ਼ ਗਿੱਲ ਨਾਲ ਕਰ ਦਿੱਤੀ ਅਜਿਹੀ ਹਰਕਤ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

inside image of bollywood sajid khan bb16 image source: twitter

MeToo ਅੰਦੋਲਨ ਤੋਂ ਬਾਅਦ ਪਹਿਲੀ ਵਾਰ ਸਾਜਿਦ ਖ਼ਾਨ 'ਬਿੱਗ ਬੌਸ 16' ਵਿੱਚ ਜਨਤਕ ਤੌਰ 'ਤੇ ਨਜ਼ਰ ਆਏ। ਉਨ੍ਹਾਂ ਨੇ ਸ਼ੋਅ 'ਚ ਦੱਸਿਆ ਕਿ 4 ਸਾਲਾਂ ਤੋਂ ਉਨ੍ਹਾਂ ਕੋਲ ਕੋਈ ਕੰਮ ਨਹੀਂ ਸੀ। ਸਾਜਿਦ ਖ਼ਾਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲਗਾਤਾਰ ਪ੍ਰਤੀਕਿਰਿਆਵਾਂ ਆ ਰਹੀਆਂ ਹਨ। Swati Maliwal ਨੇ ਟਵਿੱਟਰ 'ਤੇ ਇਕ ਪੱਤਰ ਸਾਂਝਾ ਕੀਤਾ ਹੈ ਅਤੇ ਦੱਸਿਆ ਹੈ ਕਿ ਉਨ੍ਹਾਂ ਨੇ ਅਨੁਰਾਗ ਠਾਕੁਰ ਤੋਂ ਸਾਜਿਦ ਖ਼ਾਨ ਨੂੰ ਸ਼ੋਅ ਤੋਂ ਹਟਾਉਣ ਦੀ ਮੰਗ ਕੀਤੀ ਹੈ।

inside letter image source: twitter

ਸਵਾਤੀ ਮਾਲੀਵਾਲ ਨੇ ਲਿਖਿਆ, 'MeToo ਅੰਦੋਲਨ ਦੌਰਾਨ ਸਾਜਿਦ ਖ਼ਾਨ 'ਤੇ 10 ਔਰਤਾਂ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ...ਇਹ ਸਾਰੀਆਂ ਸ਼ਿਕਾਇਤਾਂ ਸਾਜਿਦ ਦੀ ਘਿਣਾਉਣੀ ਮਾਨਸਿਕਤਾ ਨੂੰ ਦਰਸਾਉਂਦੀਆਂ ਹਨ..ਹੁਣ ਅਜਿਹੇ ਵਿਅਕਤੀ ਨੂੰ ਬਿੱਗ ਬੌਸ ਵਿੱਚ ਜਗ੍ਹਾ ਦਿੱਤੀ ਗਈ ਹੈ ਜੋ ਕਿ ਪੂਰੀ ਤਰ੍ਹਾਂ ਗਲਤ ਹੈ...ਮੈਂ ਸਾਜਿਦ ਖ਼ਾਨ ਨੂੰ ਸ਼ੋਅ ਤੋਂ ਹਟਾਉਣ ਲਈ ਅਨੁਰਾਗ ਠਾਕੁਰ ਜੀ ਨੂੰ ਚਿੱਠੀ ਲਿਖੀ ਹੈ’।

sajid khan image image source: twitter

ਇਸ ਤੋਂ ਪਹਿਲਾਂ ਜਦੋਂ ਸਾਜਿਦ ਖ਼ਾਨ 'ਬਿੱਗ ਬੌਸ' 'ਚ ਆਏ ਸਨ ਤਾਂ ਸ਼ਹਿਨਾਜ਼ ਗਿੱਲ ਨੇ ਉਨ੍ਹਾਂ ਦਾ ਸਾਥ ਦਿੱਤਾ ਸੀ। ਸ਼ੋਅ ਦੇ ਟੈਲੀਕਾਸਟ ਦੌਰਾਨ ਉਸ ਦਾ ਇੱਕ ਵੀਡੀਓ ਦਿਖਾਇਆ ਗਿਆ ਸੀ। ਜਿਸ ਤੋਂ ਬਾਅਦ ਸ਼ਹਿਨਾਜ਼ ਗਿੱਲ ਨੂੰ ਵੀ ਖੂਬ ਟ੍ਰੋਲ ਕੀਤਾ ਗਿਆ। ਸ਼ਹਿਨਾਜ਼ ਤੋਂ ਬਾਅਦ ਕਸ਼ਮੀਰਾ ਸ਼ਾਹ, ਸ਼ਿਲਪਾ ਸ਼ਿੰਦੇ, ਪਾਇਲ ਰੋਹਤਗੀ ਨੇ ਸਾਜਿਦ ਦਾ ਸਮਰਥਨ ਕੀਤਾ, ਜਦੋਂ ਕਿ ਦੇਵੋਲੀਨਾ ਭੱਟਾਚਾਰੀਆ, ਉਰਫੀ ਜਾਵੇਦ, ਸੋਨਾ ਮੋਹਪਾਤਰਾ ਨੇ ਸਾਜਿਦ ਦੇ ਸ਼ੋਅ ਵਿੱਚ ਹਿੱਸਾ ਲੈਣ ਦਾ ਵਿਰੋਧ ਕੀਤਾ।

 

You may also like