ਬਿੱਗ ਬੌਸ ਦੇ ਐਕਸ ਪ੍ਰਤੀਭਾਗੀ ਰਹੇ ਸ਼ਹਿਜ਼ਾਦ ਦਿਓਲ ਨੇ ਰਿਲੀਜ਼ ਕੀਤਾ ਆਪਣਾ ਪਹਿਲਾ ਮਿਊਜ਼ਿਕ ਵੀਡੀਓ

written by Shaminder | November 06, 2020

ਬਿੱਗ ਬੌਸ 14 ਦੇ ਪ੍ਰਤੀਭਾਗੀ ਰਹੇ ਸ਼ਹਿਜ਼ਾਦ ਦਿਓਲ ਆਪਣੀ ਨਵੀਂ ਮਿਊਜ਼ਿਕ ਸੋਲੋ ‘ਹੋਲਡ ਮਾਈ ਹੈਂਡ’ ਦੇ ਨਾਲ ਪਰਦੇ ‘ਤੇ ਆਏ ਹਨ । ਇਸ ਦੇ ਨਾਲ ਹੀ ਸੰਗੀਤ ਜਗਤ ‘ਚ ਉਨ੍ਹਾਂ ਨੇ ਆਪਣਾ ਪਹਿਲਾ ਕਦਮ ਵਧਾਇਆ ਹੈ । ਇਸ ਰੋਮਾਂਟਿਕ ਨੰਬਰ ‘ਚ ਇੱਕ ਬਿਲਕੁਲ ਨਵੇਂ ਅੰਦਾਜ਼ ‘ਚ ਦਿਖਾਈ ਦੇਣ ਤੋਂ ਬਾਅਦ ਸ਼ਹਿਜ਼ਾਦ ਮੁੜ ਤੋਂ ਆਪਣੀ ਚਾਕਲੇਟੀ ਬੁਆਏ ਵਾਲੀ ਇਮੇਜ ਕ੍ਰਿਸ਼ਮਈ ਸੁਹਜ ਅਤੇ ਆਪਣੀ ਗਾਇਕੀ ਦੀ ਪ੍ਰਤਿਭਾ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਰਿਹਾ ਹੈ ।

Shehzad Deol

ਇਸ ਗੀਤ ਨੂੰ ਦਰਸ਼ਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਹ ਗੀਤ ਹਰ ਕਿਸੇ ਦਾ ਪਸੰਦੀਦਾ ਰੋਮਾਂਟਿਕ ਨੰਬਰ ਬਣ ਗਿਆ ਹੈ ।

ਹੋਰ ਪੜ੍ਹੋ : ਸ਼ਹਿਜ਼ਾਦ ਦਿਓਲ ਦੇ ਹੱਕ ਵਿੱਚ ਨਿੱਤਰੀ ਸਰਗੁਨ ਮਹਿਤਾ, ਬਿੱਗ ਬੌਸ ਨੂੰ ਦੱਸਿਆ ਪੱਖਪਾਤੀ

Shehzad Deol

 

ਸ਼ਹਿਜ਼ਾਦ ਦਿਓਲ ਦੇ ਇਸ ਗੀਤ ਨੇ ਡਿਜੀਟਲੀ 24 ਘੰਟਿਆਂ ‘ਚ 1 ਮਿਲੀਅਨ ਦਾ ਅੰਕੜਾ ਪਾਰ ਕਰ ਲਿਆ ਹੈ ।ਸ਼ਹਿਜ਼ਾਦ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ‘ਇਸ ਗੀਤ ਦੇ ਬੋਲ ਏਨੇ ਵਧੀਆ ਹਨ ਕਿ ਇਸ ਨਾਲ ਮੈਂ ਨਿੱਜੀ ਤੌਰ ‘ਤੇ ਜੁੜਿਆ ਹੋਇਆ ਹਾਂ’।

Shehzad Deol

ਦੱਸ ਦਈਏ ਕਿ ਸ਼ਹਿਜ਼ਾਦ ਦਿਓਲ ਬਿੱਗ ਬੌਸ ਦੇ ਘਰ ਕੁਝ ਦਿਨ ਹੀ ਟਿਕ ਪਾਏ ਸਨ ਅਤੇ ਸਾਰਾ ਗੁਰਪਾਲ ਤੋਂ ਬਾਅਦ ਉਹ ਘਰ ਤੋਂ ਬੇਘਰ ਹੋ ਗਏ ਸਨ ।

 

0 Comments
0

You may also like