ਪੀਟੀਸੀ ਨੈੱਟਵਰਕ ਆਪਣੀ 19 ਨਹੀਂ 20 ਮੁਹਿੰਮ ਰਾਹੀਂ ਗਲੋਬਲ ਪੰਜਾਬੀਆਂ ਲਈ ਲੈ ਕੇ ਆ ਰਿਹਾ ਹੈ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ

written by Shaminder | January 06, 2020

ਵਿਸ਼ਵ ਦੇ ਨੰਬਰ 1 ਪੰਜਾਬੀ ਟੈਲੀਵਿਜ਼ਨ ਨੈਟਵਰਕ, ਪੀਟੀਸੀ ਨੈੱਟਵਰਕ ਨੇ ਆਪਣੇ ਨਵੇਂ ਸਾਲ ਤੇ ਮੁਹਿੰਮ ਦੇ ਥੀਮ 19 ਨਹੀਂ 20 ਨੂੰ ਲਾਂਚ ਕੀਤਾ ਅਤੇ ਵਿਸਥਾਰ ਨਾਲ ਦੱਸਿਆ ਕਿ ਨਵੀਂ ਪ੍ਰੋਗਰਾਮਿੰਗ ਅਤੇ ਲੀਡਰਸ਼ਿਪ ਦੀ ਗੱਲ ਆਉਂਦੀ ਹੈ ਤਾਂ ਉਹ ਕਿਸੇ ਤੋਂ ਵੀ ਘੱਟ ਨਹੀਂ ਨੇ। ਚਾਰ ਫੀਚਰ ਫਿਲਮਾਂ,ਚਾਰ ਫਿਕਸ਼ਨ ਸੀਰੀਜ਼ ਅਤੇ ਪ੍ਰੋਗਰਾਮਿੰਗ ਦੇ ਖੇਤਰ ‘ਚ ਅਜਿਹੀ ਸ਼ੁਰੂਆਤ ਕੀਤੀ ਹੈ ਜਿਸਦੀ ਫਹਿਰਿਸਤ ਕਾਫੀ ਲੰਮੀ ਹੈ। ਪੀਟੀਸੀ ਨੈੱਟਵਰਕ ਨੇ ਅੱਜ ਪੂਰੀ ਦੁਨੀਆ ਸਾਹਮਣੇ ਇਹ ਸਾਬਿਤ ਕੀਤਾ ਹੈ ਕਿ ਕਿਵੇਂ ਪੰਜਾਬੀ ਹਰ ਕੰਮ ਕਰਨ ‘ਚ ਬਾਕੀਆਂ ਨਾਲੋਂ ਬਿਹਤਰ ਨੇ।ਇਸ ਲਾਂਚ ਦੇ ਨਾਲ ਹੀ ਚੈਨਲ ਪੰਜਾਬੀ ਟੈਲੀਵਿਜ਼ਨ ਕੰਟੈਟ ਨੂੰ ਇੱਕ ਨਵੇਂ ਪੱਧਰ ‘ਤੇ ਲੈ ਜਾਣ ਦਾ ਵਾਅਦਾ ਕਰਦਾ ਹੈ। ਪੀਟੀਸੀ ਨੈੱਟਵਰਕ ਪਹਿਲਾਂ ਹੀ ਵਿਸ਼ਵ ਵਿੱਚ 80 ਫੀਸਦੀ ਤੋਂ ਵੱਧ ਓਰੀਜਨਲ ਪੰਜਾਬੀ ਟੈਲੀਵਿਜ਼ਨ ਪ੍ਰੋਗਰਾਮ ਤਿਆਰ ਕਰ ਰਿਹਾ ਹੈ ਅਤੇ ਹੁਣ ਵਿਸ਼ਵਵਿਆਪੀ ਦਰਸ਼ਕਾਂ ਦੀ ਲਗਾਤਾਰ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਵਧੇਰੇ ਹੋਰ ਮਨੋਰੰਜਨ ਦੇ ਨਾਲ ਸਾਹਮਣੇ ਆ ਰਿਹਾ ਹੈ। ਪੀਟੀਸੀ ਨੈਟਵਰਕ ਆਪਣੀ ਮੋਬਾਈਲ ਐੱਪ ਪੀਟੀਸੀ ਪਲੇ ਜ਼ਰੀਏ ਟੈਲੇਂਟ ਹੰਟ ਪ੍ਰੋਗਰਾਮਾਂ ਨੂੰ ਦੁਨੀਆ ਭਰ ਦੇ ਦਰਸ਼ਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕਰ ਰਿਹਾ ਹੈ। ਇਸ ਤਕਨੀਕ ਦੇ ਜ਼ਰੀਏ ਦਰਸ਼ਕ ਘਰ ਬੈਠੇ ਹੀ ਟੈਲੇਂਟ ਹੰਟ ਸ਼ੋਅ ਵਾਈਸ ਆਫ ਪੰਜਾਬ, ਮਿਸ ਪੀਟੀਸੀ ਪੰਜਾਬੀ,ਮਿਸਟਰ ਪੰਜਾਬ ਅਤੇ ਹੋਰ ਪ੍ਰੋਗਰਾਮਾਂ ‘ਚ ਹਿੱਸਾ ਲੈ ਸਕਣਗੇ। ਹਾਲਾਂਕਿ ਸ਼ੋਅ ਦੇ ਜੱਜ ਸਟੂਡੀਓ ‘ਚ ਬੈਠਣਗੇ ਜਦਕਿ ਅਮਰੀਕਾ,ਕੈਨੇਡਾ ਅਤੇ ਯੂ.ਕੇ., ਯੂ.ਏ.ਈ,ਆਸਟ੍ਰੇਲੀਆ ਅਤੇ ਹੋਰ ਹਿੱਸਿਆਂ ਤੋਂ ਪ੍ਰਤੀਭਾਗੀ ਆਡੀਸ਼ਨ ਦੇ ਸਕਣਗੇ ਅਤੇ ਸਟੂਡੀਓ ‘ਚ ਮੌਜੂਦ ਲੋਕਾਂ ਨਾਲ ਮੁਕਾਬਲਾ ਕਰ ਸਕਣਗੇ। ਰਬਿੰਦਰ ਨਾਰਾਇਣ ਨੇ ਇਸ ਵਿਲੱਖਣ ਉਪਰਾਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਲੋਕਾਂ ਨੂੰ ਵੱਖ ਵੱਖ ਥਾਵਾਂ ਤੋਂ ਟੈਲੇਂਟ ਹੰਟ ਦੇ ਸਟੂਡੀਓ ‘ਚ ਜਾਣਾ ਪੈਂਦਾ ਸੀ,ਪਰ ਅਸੀਂ ਸਟੂਡੀਓ ਨੂੰ ਉਨ੍ਹਾਂ ਦੇ ਘਰ ਤੱਕ ਲੈ ਗਏ ਹਾਂ। ਇੱਕ ਹੋਰ ਪਹਿਲਕਦਮੀ ਕਰਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦਾ ਰੋਜਾਨਾ 360 ਡਿਗਰੀ ਵਰਚੂਅਲ ਰਿਐਲਿਟੀ ਪ੍ਰਸਾਰਣ ਸ਼ੁਰੂ ਕੀਤਾ ਹੈ। ਹੁਣ ਤੱਕ, ਵਿਸ਼ਵ ਵਿੱਚ ਵੀ.ਆਰ. ਸਪੇਸ ਵਿੱਚ ਵਿਸ਼ਾਲ ਕੰਟੈਂਟ ਮੌਜੂਦ ਹੈ ਪਰ ਅਜੇ ਤੱਕ ਕਿਸੇ ਨੇ ਵੀ ਰੋਜ਼ਾਨਾ ਲਾਈਵ ਵੀ.ਆਰ. ਟੈਲੀਕਾਸਟ ਕਰਨਾ ਸ਼ੁਰੂ ਨਹੀਂ ਕੀਤਾ ।ਪੀਟੀਸੀ ਵੀਆਰ ਦੀ ਵਿਲੱਖਣ ਲਾਈਵ ਸੇਵਾ ਹੁਣ ਜੀਓ ਟੀਵੀ ਅਤੇ ਪੀਟੀਸੀ ਪਲੇ ਐਪ ਤੇ ਉਪਲਬਧ ਹੈ।

VR-Standee Punjabi VR-Standee Punjabi
ਸ੍ਰੀ ਰਬਿੰਦਰ ਨਾਰਾਇਣ - ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ, ਪੀ ਟੀ ਸੀ ਨੈੱਟਵਰਕ ਦੱਸਿਆ ਕਿ "ਸਾਡੇ ਦਿਲ ਵਿਚ ਪੰਜਾਬੀਆਂ ਦੀ ਜ਼ਿੰਦਗੀ ਬਦਲਣ ਅਤੇ ਉਨ੍ਹਾਂ ਨੂੰ ਇਕ ਅਜਿਹਾ ਮੰਚ ਪ੍ਰਦਾਨ ਕਰਨ ਦੀ ਇੱਛਾ ਬਣੀ ਹੋਈ ਹੈ ਜੋ ਉਨ੍ਹਾਂ ਦੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਸਕੇ”। ਇਸ ਮੰਤਵ ਨੂੰ ਅੱਗੇ ਵਧਾਉਂਦੇ ਹੋਏ, ਪੀਟੀਸੀ ਨੈਟਵਰਕ ਨੇ 300 ਗਾਣਿਆਂ ਨੂੰ ਰਿਲੀਜ਼ ਕਰਨ ਦਾ ਟੀਚਾ ਮਿਥਿਆ ਹੈ। ਪਿਛਲੇ ਸਾਲ ਅਸੀਂ ਲਗਭਗ 208 ਗਾਣੇ ਰਿਲੀਜ਼ ਕੀਤੇ ਸਨ ਅਤੇ ਇਸ ਸਾਲ ਅਸੀਂ 300 ਦਾ ਟਿੱਚਾ ਮਿੱਥਿਆ ਹੈ। ਉਨ੍ਹਾਂ ਕਿਹਾ ਕਿ ਇਹ ਮੁੱਖ ਤੌਰ 'ਤੇ ਉਨ੍ਹਾਂ ਕਲਾਕਾਰਾਂ ਨੂੰ ਹੁਲਾਰਾ ਦੇਣਾ ਹੈ ਜੋ ਪ੍ਰਤਿਭਾਵਾਨ ਹਨ ਪਰ ਉਨ੍ਹਾਂ ਕੋਲ ਆਪਣਾ ਗਾਣਾ ਰਿਕਾਰਡ ਕਰਨ ਲਈ ਪੈਸੇ ਅਤੇ ਮੌਕੇ ਦੀ ਘਾਟ ਹੈ । ਦਰਅਸਲ ਇਹ ਇੱਕ ਮੁਸ਼ਕਿਲ ਕੰਮ ਹੈ,ਪਰ ਪੀਟੀਸੀ ਨੈਟਵਰਕ ਨੇ ਪਿਛਲੇ ਸਾਲ 15 ਦਿਨਾਂ ਅੰਦਰ ਹੀ 15 ਨਵੇਂ ਗਾਣੇ ਲਾਂਚ ਕਰ ਸਿੱਧ ਕਰ ਦਿੱਤਾ ਕਿ ਉਹ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ।     ਪੀਟੀਸੀ ਨੈਟਵਰਕ ਇਸ ਸਾਲ 4 ਫਿਕਸ਼ਿਨ ਸੀਰੀਅਲ ਲੈ ਕੇ ਆ ਰਿਹਾ ਹੈ, ਹਰ ਇੱਕ ਨੂੰ ਵੱਖਰੇ ਵਿਸ਼ੇ ਤਹਿਤ ਖਾਸ ਤਰੀਕੇ ਨਾਲ ਪੇਸ਼ ਕੀਤਾ ਜਾਵੇਗਾ। ‘ਪਾਵਰ’ ਇੱਕ ਐਕਸ਼ਨ ਪੈਕਡ ਪਾਲੀਟਿਕਲ ਡ੍ਰਾਮਾ ਹੈ,ਜੋ ਦੁਨੀਆਂ ਭਰ ਦੇ ਠੱਗਾਂ,ਡਰੱਗਜ਼,ਮਾਫੀਆ,ਕਤਲੋਗਾਰਤ ਅਤੇ ਲੋਕਾਂ ਨੂੰ ਵੰਡਣ ਵਾਲੇ ਮਤਲਬਪ੍ਰਸਤ ਸਿਆਸਤਦਾਨਾਂ ਦੇ ਇਰਦ ਗਿਰਦ ਘੁੰਮਦੀ ਹੈ..। “ਬੁਗਨੀ" ਤਿੰਨ ਭੈਣਾਂ ਦੀ ਕਹਾਣੀ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੁਆਰਾ ਭਵਿੱਖ ਦੇ ਨਿਵੇਸ਼ ਵਜੋਂ ਮੰਨਿਆ ਜਾਂਦਾ ਹੈ ਅਤੇ ਬਦਲਾ ਲੈਣ ਲਈ ਉਨ੍ਹਾਂ ਦੇ ਸੰਘਰਸ਼ ਨੂੰ ਆਪਣੀ ਖੁਦ ਦੀ ਕੀਮਤ ਸਾਬਤ ਕਰਨੀ ਪੈਂਦੀ ਹੈ। ਜਸਰਾਜ ਭੱਟੀ ਨੇ ਆਪਣੇ ਪਿਤਾ ਜਸਪਾਲ ਭੱਟੀ ਦੀ ਅਨੋਖੀ ਵਿਅੰਗਾਤਮਕ ਸ਼ੈਲੀ ਨੂੰ ਕਾਮੇਡੀ ਸੀਰੀਜ਼ “ਕਿਉਂਕਿ ਸਹੁਰਾ ਵੀ ਕਦੇ ਜਵਾਈ ਸੀ” ਜ਼ਰੀਏ ਪੇਸ਼ ਕੀਤਾ ਹੈ। ਪੀਟੀਸੀ ਦਾ ਸਭ ਤੋਂ ਅਹਿਮ ਫਿਕਸ਼ਨ ਪ੍ਰਾਜੈਕਟ “ਭਗਤ ਸਿੰਘ ਸ਼ਹੀਦ” ਹੈ..ਜੋ ਕਿ ਮਹਾਨ ਭਾਰਤੀ ਸ਼ਹੀਦ ਦੀ ਵਿਲੱਖਣ ਕਹਾਣੀ ਅਤੇ ਸੋਚ ਨੂੰ ਪ੍ਰਦਰਸ਼ਿਤ ਕਰਦਾ ਹੈ। ਬਚਪਨ ਤੋਂ ਲੈ ਕੇ ਸ਼ਹਾਦਤ ਤੱਕ ਉਨ੍ਹਾਂ ਦੇ ਮਨ ਦੀ ਦਸ਼ਾ ਨੂੰ ਦਰਸਾਉਂਦਾ ਹੈ। ਪੀਟੀਸੀ ਨੈਟਵਰਕ ਇਸ ਸਾਲ ਚਾਰ ਫੀਚਰ ਫਿਲਮਾਂ ਦਾ ਨਿਰਮਾਣ ਅਤੇ ਰਿਲੀਜ਼ ਦੀ ਯੋਜਨਾ ਬਣਾ ਰਿਹਾ ਹੈ,ਜੋ ਸਾਰਥਕ ਪੰਜਾਬੀ ਸਿਨੇਮਾ ਨੂੰ ਪ੍ਰਦਰਸ਼ਿਤ ਕਰਨਗੀਆਂ। ਇਸੇ ਲੜੀ ਤਹਿਤ ਪਹਿਲੀ ਫਿਲਮ ‘ਬੀਂਗੜ ਦੀ ਵਹੁਟੀ’ ਅਪ੍ਰੈਲ 2020 ‘ਚ ਰਿਲੀਜ਼ ਦੇ ਲਈ ਤਿਆਰ ਹੈ। ਗੌਰਵ ਰਾਣਾ ਵੱਲੋਂ ਨਿਰਦੇਸ਼ਿਤ ਅਤੇ ਡਾ. ਸੀ.ਡੀ.ਸਿੱਧੂ ਦੇ ਨਾਟਕ ‘ਤੇ ਆਧਾਰਿਤ ਇਹ ਫਿਲਮ ਇੱਕ ਕੁੜੀ ਦੀ ਜਬਰੀ ਵਿਆਹ ਅਤੇ ਉਸਦੀ ਸੈਕਸ਼ੁਅਲ ਫ੍ਰੀਡਮ ਦੇ ਲਈ ਸੰਘਰਸ਼ ਦੀ ਕਹਾਣੀ ਬਿਆਨ ਕਰਦੀ ਹੈ। ਪੰਜਾਬ ਦੀ ਸਭ ਤੋਂ ਮਸ਼ੂਹਰ ਟੀਵੀ ਹੋਸਟ ਸਤਿੰਦਰ ਸੱਤੀ ਨੂੰ ਆਪਣਾ ਟਾਕ ਸ਼ੌਅ ਲੈ ਕੇ ਆ ਰਹੇ ਨੇ। ਸੱਤੀ “ਚਾਹ ਦਾ ਕੱਪ ਵਿਦ ਸਤਿੰਦਰ ਸੱਤੀ” ਨੂੰ ਹੋਸਟ ਕਰਦੇ ਹੋਏ ਨਜ਼ਰ ਆਉਣਗੇ ,ਜਿਸ ਵਿੱਚ ਹਰ ਹਫ਼ਤੇ ਉਹ ਮਸ਼ਹੂਰ ਪੰਜਾਬੀ ਹਸਤੀਆਂ ਨਾਲ ਦਿਲ ਦੀਆਂ ਗੱਲਾਂ ਕਰਨਗੇ। ਇਹ ਸ਼ੌਅ 15 ਜਨਵਰੀ ਨੂੰ ਸ਼ੁਰੂ ਹੋਣ ਜਾ ਰਿਹੈ। ਵਿਸ਼ਾਲ ਸਿੱਖ ਵਿਰਾਸਤ ਦੇ ਬਾਰੇ ‘ਚ ਜਾਗਰੂਕਤਾ ਫੈਲਾਉਣ ਅਤੇ ਨੌਜਵਾਨਾਂ ਨੂੰ ਸ਼ਾਮਲ ਕਰਨ ਲਈ ਪੀਟੀਸੀ ਨੈਟਵਰਕ ਨੇ ਸਕੂਲੀ ਵਿਦਿਆਰਥੀਆਂ ਦੇ ਲਈ ਇੱਕ ਵੱਖਰਾ ਕਵਿਜ਼ ਸ਼ੌਅ ਲਿਆਉਣ ਲਈ ਐੱਸਜੀਪੀਸੀ ਨਾਲ ਸਾਂਝੇਦਾਰੀ ਕੀਤੀ ਹੈ। “ ਸ਼ਾਨ-ਏ-ਸਿੱਖੀ” ਟਾਈਟਲ ਨਾਲ ਇਹ ਸ਼ੌਅ ਸਿੱਖ ਧਰਮ ਅਤੇ ਇਸਦੇ ਅਮੀਰ ਇਤਿਹਾਸ ਦੇ ਬਾਰੇ ‘ਚ ਜਾਗਰੂਕਤਾ ਪੈਦਾ ਕਰਨ ਲਈ ਇੱਕ ਲੰਬਾ ਪੈਂਡਾ ਤੈਅ ਕਰੇਗਾ। ਇਹ ਸ਼ੌਅ ਫਰਵਰੀ 2020 ‘ਚ ਪ੍ਰਸਾਰਿਤ ਹੋਵੇਗਾ। ਲਾਸ ਵੇਗਾਸ ‘ਚ ਹੋਣ ਵਾਲਾ “ਵਰਲਡ ਭੰਗੜਾ ਕੱਪ 2020” ਦੁਨੀਆ ਭਰ ਦੇ ਪੰਜਾਬੀਆਂ ਨੂੰ ਉਤਸ਼ਾਹਿਤ ਕਰੇਗਾ। ਮਹਾਨ ਪੰਜਾਬੀ ਨਾਚ “ਭੰਗੜਾ” ਨੂੰ ਉਤਸ਼ਾਹਤ ਕਰਨਾ ਵਿਸ਼ਵ ਦੀ ਪਹਿਲੀ ਅਤੇ ਸਭ ਤੋਂ ਵੱਡੀ ਪਹਿਲ ਹੋਵੇਗੀ। ਖੇਡਾਂ ਅਤੇ ਸਿਹਤਯਾਬ ਜਿੰਦਗੀ ਨੂੰ ਉਤਸ਼ਾਹਤ ਕਰਨ ਦੇ ਨਾਲ ਨਾਲ ਨੌਜਵਾਨਾਂ ਨੂੰ ਨਸ਼ਿਆਂ ਦੀ ਮਾਰ ਤੋਂ ਦੂਰ ਕਰਨ ਲਈ, ਪੀਟੀਸੀ ਨੈਟਵਰਕ '' ਆਇਰਨ ਮੈਨ ਆਫ ਪੰਜਾਬ '' ਮੁਕਾਬਲੇ ਦੀ ਸ਼ੁਰੂਆਤ ਕਰ ਰਿਹਾ ਹੈ । ਇਸ ‘ਚ ਨੌਜਵਾਨਾਂ ਦੇ ਬਾਡੀ ਬਿਲਡਿੰਗ ਦੇ ਮੁਕਾਬਲੇ ਕਰਵਾਏ ਜਾਣਗੇ। ਇਸਤੋਂ ਇਲਾਵਾ “ਪੀਟੀਸੀ ਬਾਕਸ ਆਫਿਸ ਫਿਲਮ ਫੈਸਟੀਵਲ ਐਂਡ ਅਵਾਰਡਜ਼” ਜ਼ਰੀਏ ਪੀਟੀਸੀ ਨੈਟਵਰਕ ਡਿਜੀਟਲ ਸਿਨੇਮਾ ਨੂੰ ਵੱਡੇ ਪੱਧਰ ‘ਤੇ ਪ੍ਰਮੋਟ ਕਰੇਗਾ। ਫਰਵਰੀ ਦੇ ਤਿੰਨ ਦਿਨਾਂ ਦੌਰਾਨ, ਪਿਛਲੇ ਸਾਲ ਤਿਆਰ ਕੀਤੀਆਂ ਡਿਜੀਟਲ ਫਿਚਰ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ ਅਤੇ ਪ੍ਰੋਡਕਸ਼ਨ ਵਰਕਸ਼ਾਪ ਨਾਲ ਦੋ ਦਿਨਾਂ ਸੰਮੇਲਨ ਐਵਾਰਡ ਨਾਈਟ ਵਿੱਚ ਸਮਾਪਤ ਹੋਵੇਗਾ, ਜਿੱਥੇ ਸਰਬਉੱਤਮ ਡਿਜੀਟਲ ਪੰਜਾਬੀ ਸਿਨੇਮਾ ਨੂੰ ਸਨਮਾਨਤ ਕੀਤਾ ਜਾਵੇਗਾ.।   ਗ੍ਰਾਊਂਡ ਇਵੈਂਟਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੇ ਹੋਏ...ਪੀਟੀਸੀ ਨੈਟਵਰਕ ਮਾਰਚ 2020 ‘ਚ ਤਿੰਨ ਦਿਨਾਂ ਪੀਟੀਸੀ ਐਂਟਰਟੇਮਮੈਂਟ ਫੈਸਟੀਵਲ ਦੀ ਮੇਜ਼ਬਾਨੀ ਕਰੇਗਾ। ਇਹ ਫੈਸਟੀਵਲ ਫਿਲਮ ਅਤੇ ਮਿਊਜਿਕ ਅਵਾਰਡਸ ਦਾ ਸੰਗਮ ਹੋਵੇਗਾ.ਜਿੱਥੇ ਪਹਿਲੇ ਦਿਨ ਪੀਟੀਸੀ ਪੰਜਾਬੀ ਮਿਊਜਿਕ ਅਵਾਰਡਸ ਦਾ ਪ੍ਰਬੰਧ ਹੋਵੇਗਾ। ਦੂਜੇ ਦਿਨ ਪੰਜਾਬੀ ਮਨੋਰੰਜਨ ਜਗਤ ਵਿਸ਼ੇ ‘ਤੇ ਇੱਕ ਦਿਨ ਦਾ ਕਾਨਕਲੇਵ ਹੋਵੇਗਾ..ਜਿਸਦੇ ਵਿੱਚ ਬਾਲੀਵੁੱਡ ਅਤੇ ਪਾਲੀਵੁੱਡ ਦੀ ਮਾਹਿਰ ਹਸਤੀਆਂ ਪੈਨਲ ‘ਚ ਵਿਚਾਰ ਸਾਂਝੇ ਕਰਦੇ ਨਜ਼ਰ ਆਉਣਗੀਆਂ। ਤੀਜੇ ਦਿਨ ਪੰਜਾਬੀ ਮਨੋਰੰਜਨ ਜਗਤ ਦੇ ਸਭ ਤੋਂ ਵੱਡੇ ਅਵਾਰਡਸ “ਪੀਟੀਸੀ ਪੰਜਾਬੀ ਫਿਲਮ ਅਵਾਰਡਸ” ਦਾ ਪ੍ਰਬੰਧ ਕੀਤਾ ਜਾਵੇਗਾ। ਪੀਟੀਸੀ ਨੈਟਵਰਕ ਵੱਲੋਂ ਚੁੱਕੇ ਜਾ ਰਹੇ ਇਹ ਨਵੇਂ ਅਤੇ ਵਿਲੱਖਣ ਕਦਮ ਦੱਸਣ ਲਈ ਕਾਫੀ ਨੇ ਕੀ ਪੀਟੀਸੀ ਨੈਟਵਰਕ 19 ਨਹੀਂ 20 ਹੈ। ਗੁਣਵੱਤਾ...ਵਿਜ਼ਨ ਅਤੇ ਦੁਨੀਆ ਭਰ ‘ਚ ਵਸਦੇ ਪੰਜਾਬੀਆਂ ਦਾ ਮਨੋਰੰਜਨ ਕਰਨ ਲਈ ਵਚਨਬੱਧ ਹੈ। ਪੀਟੀਸੀ ਨੈਟਵਰਕ 7ਚੈਨਲਜ਼- ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਚੱਕ ਦੇ,ਪੀਟੀਸੀ ਪੰਜਾਬੀ ਗੋਲਡ,ਪੀਟੀਸੀ ਮਿਊਜਿਕ,ਪੀਟੀਸੀ ਸਿਮਰਨ ਅਤੇ ਪੀਟੀਸੀ ਢੋਲ ਟੀਵੀ ਚਲਾ ਰਿਹਾ ਹੈ ਅਤੇ ਸਫਲਤਾਪੂਰਵਰਕ 12 ਸਾਲ ਪੂਰੇ ਕੀਤੇ ਨੇ। ਭਾਰਤ ਵਿੱਚ ਇਹ ਚੈਨਲ ਹਰ ਕੇਬਲ ਅਤੇ ਡੀਟੀਐੱਚ ਪਲੇਟਫਾਰਮ ਜਦਕਿ ਅਮਰੀਕਾ ‘ਚ ਸਲਿੰਗ ਟੀਵੀ ‘ਤੇ ਉਪਲਬਧ ਨੇ। ਪੀਟੀਸੀ ਪੰਜਾਬੀ ਕੈਨੇਡਾ ‘ਚ ਰੋਜ਼ਰਸ,ਸ਼ਾਅ,ਬੈੱਲ,ਟੇਲਸ ਐੱਡ ਕੈਰੋਸਟ੍ਰੀਮ,ਯੂਰੋਪ ‘ਚ ਸਕਾਈ ਅਤੇ ਯੂ.ਏ.ਈ. ‘ਚ ਈ-ਲਾਈਫ ਜਦਕਿ ਪੀਟੀਸੀ ਪਲੇ ‘ਤੇ ਦੁਨੀਆ ਭਰ ‘ਚ ਉਪਲਬਧ ਨੇ।

0 Comments
0

You may also like