ਬਿਲਾਲ ਸਈਦ ਨੂੰ ਕੌਣ ਕਰ ਰਿਹਾ ਤੰਗ, ਦੇਖੋ ਵੀਡੀਓ
ਫੇਮਸ ਪਾਕਿਸਤਾਨੀ ਗਾਇਕ ਬਿਲਾਲ ਸਈਦ ਜਿਹਨਾਂ ਨੇ ਆਪਣੀ ਗਾਇਕੀ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ। ਬਿਲਾਲ ਦੇ ਫੈਨਜ਼ ਉਹਨਾਂ ਦੇ ਗੀਤਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਨੇ ਤੇ ਹਾਲ ਹੀ ‘ਚ ਉਹਨਾਂ ਦਾ ਗੀਤ ਸੈਲਫੀ ਕੁਈਨ ਨੇਹਾ ਕੱਕੜ ਦੇ ਨਾਲ ‘ਦਿੱਲੀ ਵਾਲੀਏ’ ਆਇਆ ਸੀ ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਬਿਲਾਲ ਸਈਦ ਜੋ ਕਿ ਬੈਕ ਟੂ ਬੈਕ ਗੀਤ ਲੈ ਕੇ ਆ ਰਹੇ ਨੇ ਤੇ ਹੁਣ ਆਪਣਾ ਨਵਾਂ ਗੀਤ ‘ਹਾਈ ਵੈਸਟ ਜੀਨਸ’ ਲੈ ਕੇ ਦਰਸ਼ਕਾਂ ਦੇ ਰੂਬਰੂ ਹੋਏ ਨੇ। ਇਸ ਗੀਤ ‘ਚ ਬਿਲਾਲ ਸਈਦ ਦਾ ਸਾਥ ਦੇ ਰਹੇ ਨੇ ਜ਼ਿੱਗੀ।
https://www.instagram.com/p/BssIuWeBFbu/
ਹੋਰ ਵੇਖੋ: ਸਾਰਿਕਾ ਗਿੱਲ ਤੇ ਚੱੜਿਆ ਬਾਠਾਂ ਵਾਲੇ ਦਾ ਰੰਗ, ਦੇਖੋ ਵੀਡੀਓ
‘ਹਾਈ ਵੈਸਟ ਜੀਨਸ’ ਗੀਤ ਦੀ ਵੀਡੀਓ ‘ਚ ਬਿਲਾਲ ਸਈਦ, ਜਿੱਗੀ ਤੇ ਮਾਡਲ ਨਾਜ਼ਰ ਆ ਰਹੀ ਹੈ। ਦੋਵੇਂ ਮਾਡਲ ਮੁਟਿਆਰਾ ਨੂੰ ਇੰਮਪ੍ਰੈੱਸ ਕਰਨ ‘ਚ ਲੱਗੇ ਹੋਏ ਨੇ। ਇਹ ਬੀਟ ਸੌਂਗ ਹੈ ਜਿਸ ਦੀ ਵੀਡੀਓ ਵੀ ਬਹੁਤ ਵਧੀਆ ਬਣਾਈ ਗਈ ਹੈ। ਇਸ ਗੀਤ ਦਾ ਮਿਊਜ਼ਿਕ, ਕੰਪੋਜ਼ਿਸ਼ਨ ਦੇ ਨਾਲ ਨਾਲ ਗੀਤ ਦੇ ਬੋਲ ਵੀ ਖੁਦ ਬਿਲਾਲ ਸਈਦ ਨੇ ਲਿਖੇ ਹਨ। ਇਸ ਗੀਤ ਨੂੰ ਦੇਸੀ ਮਿਊਜ਼ਿਕ ਫੈਕਟਰੀ ਵੱਲੋਂ ਰਿਲੀਜ਼ ਕੀਤਾ ਗਿਆ ਹੈ। ‘ਹਾਈ ਵੈਸਟ ਜੀਨਸ’ ਗੀਤ ਨੂੰ ਰਿਲੀਜ਼ ਹੋਏ ਨੂੰ ਕੁੱਝ ਸਮਾਂ ਹੋਇਆ ਤੇ ਸਰੋਤਿਆਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
https://www.youtube.com/watch?v=xZULD-nZ11s