Advertisment

ਕੁਲਵਿੰਦਰ ਬਿੱਲਾ ਨੇ ਕਰਿਸ਼ਮਾ ਤੰਨਾ ਦੀ ਪੂਰੀ ਕੀਤੀ ਇੱਛਾ, ਵੀਡਿਓ ਵਾਇਰਲ

author-image
By Rupinder Kaler
New Update
ਕੁਲਵਿੰਦਰ ਬਿੱਲਾ ਨੇ ਕਰਿਸ਼ਮਾ ਤੰਨਾ ਦੀ ਪੂਰੀ ਕੀਤੀ ਇੱਛਾ, ਵੀਡਿਓ ਵਾਇਰਲ
Advertisment
ਕੁਲਵਿੰਦਰ ਬਿੱਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਹ ਗਾਇਕ ਹਨ ਜਿਹੜੇ ਆਪਣੇ ਗਾਣਿਆਂ ਕਰਕੇ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਬਣੇ ਹੋਏ ਹਨ । ਕੁਲਵਿੰਦਰ ਬਿੱਲਾ ਦਾ ਨਵਾਂ ਟਰੈਕ ਚੂੜੀਆਂ ਲੋਕਾਂ ਨੂੰ ਖੂਬ ਪਸੰਦ ਆਇਆ ਹੈ । ਹੁਣ ਬਿੱਲਾ ਛੇਤੀ ਹੀ ਨਵਾਂ ਗਾਣਾ ਲੈ ਕੇ ਆ ਰਹੇ ਹਨ ਜਿਸ ਦੀ ਜਾਣਕਾਰੀ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ । https://www.instagram.com/p/ByBA_rRFFzm/ ਕੁਲਵਿੰਦਰ ਬਿੱਲਾ ਏਨੀਂ ਦਿਨੀਂ ਮੁੰਬਈ ਵਿੱਚ ਹਨ, ਤੇ ਉਹ ਇੱਥੇ ਕਿਸੇ ਪ੍ਰੋਜੈਕਟ ਤੇ ਕੰਮ ਕਰ ਰਹੇ ਹਨ । ਬਿੱਲਾ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ਤੇ ਦੱਸਿਆ ਸੀ ਕਿ ਉਹ ਬਾਲੀਵੁੱਡ ਫ਼ਿਲਮ ਦਬੰਗ-3 ਲਈ ਗਾਣੇ ਗਾ ਰਹੇ ਹਨ । ਜਿਸ ਲਈ ਉਹ ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਸਾਜਿਦ-ਵਾਜਿਦ ਦੇ ਨਾਲ ਕੰਮ ਕਰ ਰਹੇ ਹਨ । https://www.instagram.com/p/Bx7dTAtFgTv/?utm_source=ig_embed ਪਰ ਇਸ ਸਭ ਦੇ ਚੱਲਦੇ ਕੁਲਵਿੰਦਰ ਬਿੱਲਾ ਨੇ ਇੱਕ ਵੀਡੀਓ ਸਾਂਝੀ ਕਰਕੇ ਇੱਕ ਹੋਰ ਸਰਪਰਾਈਜ਼ ਦਿੱਤਾ ਹੈ । ਬਿੱਲਾ ਨੇ ਕਰਿਸ਼ਮਾ ਤੰਨਾ ਦੀ ਵੀਡੀਓ ਸ਼ੇਅਰ ਕੀਤੀ ਹੈ । ਜਿਸ ਵਿੱਚ ਉਹ ਕੁਲਵਿੰਦਰ ਬਿੱਲਾ ਦੇ ਕੰਮ ਦੀ ਤਾਰੀਫ ਕਰ ਰਹੀ ਹੈ । https://www.instagram.com/p/ByDU2eIHuY6/ ਇਸ ਵੀਡਿਓ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਰਿਸ਼ਮਾ ਤੰਨਾ ਬਿੱਲਾ ਦੀ ਆਉਣ ਵਾਲੀ ਫ਼ਿਲਮ ਵਿੱਚ ਦਿਖਾਈ ਦੇਵੇਗੀ । ਭਾਵੇਂ ਇਸ ਬਾਰੇ ਬਿੱਲਾ ਨੇ ਕੋਈ ਖੁਲਾਸਾ ਤਾਂ ਨਹੀਂ ਕੀਤਾ । ਪਰ ਜਦੋਂ ਦੋ ਕਲਾਕਾਰ ਇੱਕਠੇ ਹੁੰਦੇ ਹਨ ਤਾਂ ਉਦੋਂ ਨਵਾਂ ਕੁਝ ਜ਼ਰੂਰ ਹੁੰਦਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment