ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰਿਆ ਪੰਜਾਬੀ ਗਾਇਕ ਬਿਮਲ ਭਨੋਟ ਦਾ ਨਵਾਂ ਗੀਤ ‘ਸਹਾਰਾ’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

written by Lajwinder kaur | May 01, 2020

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਭਰਦੇ ਹੋਏ ਪੰਜਾਬੀ ਗਾਇਕ ਬਿਮਲ ਭਨੋਟ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਨੇ । ‘ਸਹਾਰਾ’(Sahara) ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਰੋਮਾਂਟਿਕ ਗੀਤ ਨੂੰ ਬਿਮਲ ਭਨੋਟ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਸ ਗੀਤ ਨੂੰ ਉਨ੍ਹਾਂ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ । ਹੋਰ ਵੇਖੋ:ਗੀਤ ‘Bhula Dunga’ ਨੇ ਪਾਰ ਕੀਤਾ 50 ਮਿਲੀਅਨ ਵਿਊਜ਼ ਦਾ ਅੰਕੜਾ, ਦਰਸ਼ਕਾਂ ਨੇ sidnaz ਦੀ ਜੋੜੀ ਨੂੰ ਦਿੱਤਾ ਖੂਬ ਪਿਆਰ ਪੰਜਾਬੀ ਗੀਤਕਾਰ ਲੱਕੀ ਲਖਵਿੰਦਰ ਨੇ ਇਸ ਗੀਤ ਦੇ ਬੋਲ ਲਿਖੇ ਨੇ ਤੇ ਮਿਊਜ਼ਿਕ Cheetah ਨੇ ਦਿੱਤਾ ਹੈ । ਗਾਣੇ ਦਾ ਵੀਡੀਓ Tea Time Friends ਵੱਲੋਂ ਤਿਆਰ ਕੀਤਾ ਗਿਆ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਬਿਮਲ ਭਨੋਟ ਤੇ ਫੀਮੇਲ ਅਦਾਕਾਰਾ Sonam Duklan । ਗੀਤ ਨੂੰ ਵ੍ਹਾਇਟ ਹਿੱਲ ਮਿਊਜ਼ਿਕ ਦੇ ਯੂ ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਸੀ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

 
View this post on Instagram
 

#Sahara @ibimalbhanot1 @luckylakhwinder_official . Link in bio .

A post shared by Music Composer (Tumbi&Guitar?) (@cheetah_beats) on

ਇਸ ਤੋਂ ਪਹਿਲਾਂ ਵੀ ਬਿਮਲ ਭਨੋਟ ਪਿਆਰ ਤੇ ਬਾਪੂ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।

0 Comments
0

You may also like