ਸੰਤ ਅਨੂਪ ਸਿੰਘ ਜੀ ਊਨਾ ਵਾਲਿਆਂ ਦੀ ਅਵਾਜ਼ ‘ਚ ‘ਬਿਨਉ ਕਰਿ ਜੇ ਜਾਣਾ ਦੂਰਿ’ ਸ਼ਬਦ ਰਿਲੀਜ਼ (ਵੀਡੀਓ) : ਪੀਟੀਸੀ ਨੈੱਟਵਰਕ ਵੱਲੋਂ ਦੇਸ਼ ਵਿਦੇਸ਼ ‘ਚ ਵਸਦੀ ਨਾਨਕ ਨਾਮ ਲੇਵਾ ਸੰਗਤ ਲਈ ਕੀਤੇ ਜਾਂਦੇ ਵਿਸ਼ੇਸ਼ ਉਪਰਾਲੇ ਤਹਿਤ ਹਰ ਹਫ਼ਤੇ ਧਾਰਮਿਕ ਸ਼ਬਦ ਰਿਲੀਜ਼ ਕੀਤੇ ਜਾਂਦੇ ਹਨ। ਇਸ ਹਫ਼ਤੇ ਸੰਤ ਅਨੂਪ ਸਿੰਘ ਜੀ ਊਨਾ ਵਾਲਿਆਂ (ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ) ਦੀ ਰਸਭਿੰਨੀ ਅਵਾਜ਼ ‘ਚ ‘ਬਿਨਉ ਕਰਿ ਜੇ ਜਾਣਾ ਦੂਰਿ’ ਸ਼ਬਦ ਰਿਲੀਜ਼ ਹੋ ਚੁੱਕਿਆ ਹੈ।
ਹੋਰ ਵੇਖੋ : ਪੀਟੀਸੀ ਰਿਕਾਰਡਸ ਪੇਸ਼ ਕਰਦੇ ਨੇ ਸੰਤ ਅਨੂਪ ਸਿੰਘ ਜੀ ਊਨਾ ਵਾਲੇ ‘ਤੇ ਸਾਥੀਆਂ ਦਾ ਸ਼ਬਦ ਗਾਇਨ
ਇਸ ਧਾਰਮਿਕ ਸ਼ਬਦ ਦਾ ਸੰਗੀਤ ਪਰਵਿੰਦਰ ਸਿੰਘ ਬੱਬੂ ਵੱਲੋਂ ਤਿਆਰ ਕੀਤਾ ਗਿਆ ਹੈ। ਸ਼ਬਦ ਨੂੰ ਪੀਟੀਸੀ ਸਟੂਡੀਓ ‘ਚ ਫਿਲਮਾਇਆ ਗਿਆ ਹੈ। ਇਹ ਸ਼ਬਦ ਪੀਟੀਸੀ ਰਿਕਾਡਜ਼ ਦੇ ਯੂਟਿਊਬ ਚੈਨਲ ਦੇ ਨਾਲ-ਨਾਲ ਆਈ-ਟਿਊਨ ਤੇ ਵੀ ਉਪਲੱਬਧ ਹੈ । ਇਸ ਦਾ ਪ੍ਰਸਾਰਣ ਪੀਟੀਸੀ ਨੈੱਟਵਰਕ ਦੇ ਟੀਵੀ ਚੈਨਲ ‘ਤੇ ਵੀ ਕੀਤਾ ਜਾ ਰਿਹਾ ਹੈ।ਇਸ ਤੋਂ ਪਹਿਲਾਂ ਪੀਟੀਸੀ ਰਿਕਾਰਡਜ਼ ਦੇ ਲੇਬਲ ਨਾਲ ਕਈ ਧਾਰਮਿਕ ਸ਼ਬਦ ਸੰਗਤਾਂ ਨੂੰ ਗੁਰਬਾਣੀ ਦੇ ਲੜ ਲਗਾਉਣ ਲਈ ਰਿਲੀਜ਼ ਕੀਤੇ ਜਾ ਚੁੱਕੇ ਹਨ।