ਬਿੰਨੂ ਢਿੱਲੋਂ ਤੇ ਮੈਂਡੀ ਤੱਖਰ ਦੀ ਫਿਲਮ 'ਬੈਂਡ ਵਾਜੇ' 'ਚ ਲਵ ਸਟੋਰੀ ਦੇ ਨਾਲ ਹੋਵੇਗਾ ਕਾਮੇਡੀ ਦਾ ਭਰਪੂਰ ਤੜਕਾ, ਟਰੇਲਰ ਹੋਇਆ ਰਿਲੀਜ਼

Written by  Aaseen Khan   |  March 03rd 2019 12:59 PM  |  Updated: March 03rd 2019 12:59 PM

ਬਿੰਨੂ ਢਿੱਲੋਂ ਤੇ ਮੈਂਡੀ ਤੱਖਰ ਦੀ ਫਿਲਮ 'ਬੈਂਡ ਵਾਜੇ' 'ਚ ਲਵ ਸਟੋਰੀ ਦੇ ਨਾਲ ਹੋਵੇਗਾ ਕਾਮੇਡੀ ਦਾ ਭਰਪੂਰ ਤੜਕਾ, ਟਰੇਲਰ ਹੋਇਆ ਰਿਲੀਜ਼

ਬਿੰਨੂ ਢਿੱਲੋਂ ਤੇ ਮੈਂਡੀ ਤੱਖਰ ਦੀ ਫਿਲਮ 'ਬੈਂਡ ਵਾਜੇ' 'ਚ ਲਵ ਸਟੋਰੀ ਦੇ ਨਾਲ ਹੋਵੇਗਾ ਕਾਮੇਡੀ ਦਾ ਭਰਪੂਰ ਤੜਕਾ, ਟਰੇਲਰ ਹੋਇਆ ਰਿਲੀਜ਼: ਬਿੰਨੂ ਢਿੱਲੋਂ ਤੇ ਮੈਂਡੀ ਤੱਖਰ ਸਟਾਰਰ ਫਿਲਮ ਬੈਂਡ ਵਾਜਾ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ ਅਤੇ ਟਰੇਲਰ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜਿਸ ਕਰਕੇ ਫਿਲਮ 'ਬੈਂਡ ਵਾਜਾ' ਦਾ ਟਰੇਲਰ ਯੂ ਟਿਊਬ 'ਤੇ ਟਰੈਂਡ ਕਰ ਰਿਹਾ ਹੈ। ਸਮੀਪ ਕੰਗ ਦੇ ਨਿਰਦੇਸ਼ਨ 'ਚ ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ, ਅਤੇ ਜਸਵਿੰਦਰ ਭੱਲਾ ਦੀ ਕਾਮੇਡੀ ਹਸਾ ਹਸਾ ਕੇ ਢਿੱਡੀਂ ਪੀੜਾਂ ਪਾ ਰਹੀ ਹੈ। ਫਿਲਮ 'ਚ ਮੈਂਡੀ ਤੱਖਰ ਜਿਹੜੇ ਪਾਕਿਸਤਾਨ ਪੰਜਾਬ ਦੇ ਹਨ ਅਤੇ ਬਿੰਨੂ ਢਿੱਲੋਂ ਦੀ ਫੈਮਿਲੀ ਸਿਰਫ ਭਾਰਤ ਦੇ ਪੰਜਾਬ ਦੀ ਨੂੰਹ ਚਾਹੁੰਦੀ ਹੈ। ਅਤੇ ਬਾਕੀ ਸਾਰੀ ਸਟਾਰ ਕਾਸਟ ਬਿੰਨੂ ਢਿੱਲੋਂ ਅਤੇ ਮੈਂਡੀ ਤੱਖਰ ਦੇ ਰਿਸ਼ਤੇ ਨੂੰ ਸਿਰੇ ਚੜਾਉਣ ਲਈ ਕਾਫੀ ਪਾਪੜ ਵੇਲ ਰਹੀ ਹੀ ਹੈ।

ਇਸੇ ਉਲਝਣ ਬਾਜ਼ੀ 'ਚ ਕਾਫੀ ਕੁਝ ਦੇਖਣ ਨੂੰ ਮਿਲ ਰਿਹਾ ਹੈ। ਹੁਣ ਪੂਰਾ ਮਾਜਰਾ ਕੀ ਹੈ ਅਤੇ ਬਿੰਨੂ ਢਿੱਲੋਂ ਅਤੇ ਮੈਂਡੀ ਤੱਖਰ ਦੇ ਪਿਆਰ ਦੀ ਕਹਾਣੀ ਸਿਰੇ ਚੜ੍ਹਦੀ ਹੈ ਜਾਂ ਨਹੀਂ ਇਹ ਵੇਖਣ ਲਈ ਤਾਂ ਹੁਣ 15 ਮਾਰਚ ਸਿਨੇਮਾ ਘਰਾਂ ਤੱਕ ਜਾਣਾ ਪਵੇਗਾ। ਇਸ ਮੂਵੀ ਦੇ ਪ੍ਰੋਡਿਊਸਰ ਜਤਿੰਦਰ ਸ਼ਾਹ ਤੇ ਪੂਜਾ ਗੁਜਰਾਲ ਨੇ। ਇਸ ਮੂਵੀ ਨੂੰ ਸਮੀਪ ਕੰਗ ਡਾਇਰੈਕਟ ਕਰ ਰਹੇ ਹਨ। ਮੂਵੀ ਦੀ ਕਹਾਣੀ ਵੈਭਵ ਵੱਲੋਂ ਲਿਖੀ ਗਈ ਹੈ।

ਹੋਰ ਵੇਖੋ : ਕਾਲਾ ਸ਼ਾਹ ਕਾਲਾ ਦੇ ਪਹਿਲੇ ਗਾਣੇ 'ਚ ਵੱਜੀਆਂ ਬਿੰਨੂ ਢਿੱਲੋਂ ਦੇ ਵਿਆਹ ਦੀਆਂ ਪੀਪਣੀਆਂ, ਦੇਖੋ ਵੀਡੀਓ

 

View this post on Instagram

 

#BandVaaje trailer Releasing tomorrow #2ndMarch at 9pm ! ???❤️ get ready to #lol !

A post shared by MANDY TAKHAR (@mandy.takhar) on

ਇਹ ਮੂਵੀ 15 ਮਾਰਚ ਨੂੰ ਸਿਨੇਮਾ ਘਰਾਂ ‘ਚ ਸਰੋਤਿਆਂ ਦਾ ਮਨੋਰੰਜਨ ਕਰਦੀ ਨਜ਼ਰ ਆਵੇਗੀ।ਫਿਲਮ 'ਚ ਬਿੰਨੂ ਢਿੱਲੋਂ ਅਤੇ ਮੈਂਡੀ ਤੱਖਰ ਤੋਂ ਇਲਾਵਾ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਸਮੀਪ ਕੰਗ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਮੰਨਤ ਸਿੰਘ ਅਤੇ ਰੀਤ ਸੋਹਲ ਵੀ ਅਹਿਮ ਭੂਮਿਕਾ ਨਿਭਾਈ ਹੈ। ਦੇਖਣਾ ਹੋਵੇਗਾ ਵੱਡੀ ਸਟਾਰ ਕਾਸਟ ਨੂੰ ਦਰਸ਼ਕਾਂ ਦਾ ਕਿੰਨ੍ਹਾ ਕੁ ਪਿਆਰ ਮਿਲਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network