'ਕੁੜੀਏ ਲਾਹੌਰ ਦੀਏ' 'ਚ ਬਿੰਨੂ ਢਿੱਲੋਂ ਨੂੰ ਮਿਲੇਗਾ ਮੈਂਡੀ ਤੱਖੜ ਦਾ ਸਾਥ

written by Aaseen Khan | January 03, 2019

'ਕੁੜੀਏ ਲਾਹੌਰ ਦੀਏ' 'ਚ ਬਿੰਨੂ ਢਿੱਲੋਂ ਨੂੰ ਮਿਲੇਗਾ ਮੈਂਡੀ ਤੱਖੜ ਦਾ ਸਾਥ : 'ਕੁੜੀਏ ਲਾਹੌਰ ਦੀਏ' ਬਿੰਨੂ ਢਿੱਲੋਂ ਅਤੇ ਮੈਂਡੀ ਤੱਖੜ ਸਟਾਰਰ ਫਿਲਮ ਇਸ ਸਾਲ ਲੋਕਾਂ ਨੂੰ ਹਸਾਉਣ ਲਈ ਤਿਆਰ ਹੈ। ਇਸ ਫਿਲਮ 'ਚ ਬਿੰਨੂ ਢਿੱਲੋਂ ਅਤੇ ਮੈਂਡੀ ਤੱਖੜ ਤੋਂ ਇਲਾਵਾ ਗੁਰਪ੍ਰੀਤ ਘੁੱਗੀ ਵੀ ਨਜ਼ਰ ਆਉਣਗੇ। ਫਿਲਮ ਕੁੜੀਏ ਲਾਹੌਰ ਦੀਏ ਦਾ ਸ਼ੂਟ ਬ੍ਰਮਿੰਗਮ , ਯੂਕੇ 'ਚ ਚੱਲ ਰਿਹਾ ਹੈ , ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਬਿੰਨੂ ਢਿੱਲੋਂ ਫਿਲਮ ਦੇ ਸੈੱਟ ਤੋਂ ਸ਼ੇਅਰ ਕਰਦੇ ਰਹੇ ਹਨ। ਬਿੰਨੂ ਢਿੱਲੋਂ ਨੇ ਹੁਣ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਜਿਸ 'ਚ ਇੱਕ ਮਹਿਲਾ ਅਤੇ ਬਿੰਨੂ ਢਿੱਲੋਂ ਫਿਲਮ ਦਾ ਕਲੈਪ ਚੁੱਕੀ ਨਜ਼ਰ ਆ ਰਹੇ ਹਨ।

https://www.instagram.com/p/BsCWzC0gnD8/
ਫਿਲਮ ਨੂੰ ਪ੍ਰੋਡਿਊਸ ਫੇਮਸ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਅਤੇ ਪੂਜਾ ਗੁਜਰਾਲ ਕਰ ਰਹੇ ਹਨ। ਉੱਥੇ ਹੀ ਫਿਲਮ ਦਾ ਨਿਰਦੇਸ਼ਨ ਪ੍ਰਸਿੱਧ ਐਕਟਰ ਅਤੇ ਡਾਇਰੈਕਟਰ ਸਮੀਪ ਕੰਗ ਵਲੋਂ ਕੀਤਾ ਜਾ ਰਿਹਾ ਹੈ। ਕੁੜੀਏ ਲਾਹੌਰ ਦੀਏ ਫਿਲਮ 'ਚ ਬਿੰਨੂ ਢਿੱਲੋਂ ਲੀਡ ਰੋਲ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਬਿੰਨੂ ਢਿੱਲੋਂ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਚੋਂ ਹਨ। ਬਿੰਨੂ ਢਿੱਲੋਂ ਹੁਣ ਤੱਕ ਕਾਮੇਡੀ ਫ਼ਿਲਮਾਂ ਤੋਂ ਇਲਾਵਾ ਕਈ ਫ਼ਿਲਮਾਂ 'ਚ ਲੀਡ ਰੋਲ ਨਿਭਾ ਚੁੱਕੇ ਹਨ।

https://www.instagram.com/p/BrDINO8A-EW/

ਹੋਰ ਪੜ੍ਹੋ : ਹੁਣ ਅਲਫਾਜ਼ ਬਣਨ ਜਾ ਰਹੇ ਹਨ ‘ਵੱਡਾ ਕਲਾਕਾਰ’ ,ਦੇਖੋ ਵੀਡੀਓ

ਬਿੰਨੂ ਢਿੱਲੋਂ ਦਾ ਇਸ ਫਿਲਮ 'ਚ ਵੀ ਨਾਇਕ ਦਾ ਕਿਰਦਾਰ ਰਹਿਣ ਵਾਲਾ ਹੈ , ਜਿਸ 'ਚ ਉਹ ਹਸਾ ਹਸਾ ਕੇ ਲੋਕਾਂ ਦੇ ਢਿੱਡੀ ਪੀੜਾਂ ਪਾਉਣ ਵਾਲੇ ਹਨ। ਇਸ ਫਿਲਮ ਤੋਂ ਇਲਾਵਾ ਬਿੰਨੂ ਢਿੱਲੋਂ ਮੈਂਡੀ ਤੱਖੜ ਨਾਲ ਇੱਕ ਹੋਰ ਫਿਲਮ 'ਚ ਨਜ਼ਰ ਆਉਣ ਵਾਲੇ ਹਨ , ਜਿਸ ਦਾ ਨਾਮ ਹੈ 'ਬੈਂਡ ਵਾਜੇ' ਇਹ ਫਿਲਮ ਵੀ ਇੱਕ ਕਾਮੇਡੀ ਡਰਾਮਾ ਫਿਲਮ ਹੋਣ ਵਾਲੀ ਹੈ। ਫ਼ਿਲਮ ਬੈਂਡ ਵਾਜੇ ਵੀ ਇਸੇ ਸਾਲ ਰਿਲੀਜ਼ ਕੀਤੀ ਜਾਵੇਗੀ।

You may also like