ਪੀਟੀਸੀ ਸ਼ੋਅਕੇਸ 'ਚ ਇਸ ਵਾਰ ਮਿਲੋ ਦੋ ਝੱਲਿਆਂ ਨੂੰ,ਜਿਨ੍ਹਾਂ ਦਾ ਝੱਲ ਪਾਵੇਗਾ ਸਭ ਦੇ ਢਿੱਡੀਂ ਪੀੜਾਂ

Written by  Shaminder   |  November 13th 2019 03:08 PM  |  Updated: November 13th 2019 03:15 PM

ਪੀਟੀਸੀ ਸ਼ੋਅਕੇਸ 'ਚ ਇਸ ਵਾਰ ਮਿਲੋ ਦੋ ਝੱਲਿਆਂ ਨੂੰ,ਜਿਨ੍ਹਾਂ ਦਾ ਝੱਲ ਪਾਵੇਗਾ ਸਭ ਦੇ ਢਿੱਡੀਂ ਪੀੜਾਂ

ਪੀਟੀਸੀ ਸ਼ੋਅਕੇਸ 'ਚ ਇਸ ਵਾਰ ਮਿਲੋ ਫ਼ਿਲਮ 'ਝੱਲੇ' ਦੀ ਸਟਾਰਕਾਸਟ ਨੂੰ । ਇਸ ਸ਼ੋਅ ਦਾ ਪ੍ਰਸਾਰਣ ਪੀਟੀਸੀ ਪੰਜਾਬੀ 'ਤੇ 14 ਨਵੰਬਰ, ਦਿਨ ਵੀਰਵਾਰ ਸ਼ਾਮ 7 ਵਜੇ

ਕੀਤਾ ਜਾਵੇਗਾ ।ਇਸ 'ਚ ਅਦਾਕਾਰ ਬਿੰਨੂ ਢਿੱਲੋਂ ਅਤੇ ਅਦਾਕਾਰਾ ਸਰਗੁਣ ਮਹਿਤਾ ਫ਼ਿਲਮ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਸਾਂਝੀਆਂ ਕਰਨਗੇ । ਇਸ ਤੋਂ ਇਲਾਵਾ ਫ਼ਿਲਮ ਬਾਰੇ ਹੋਰ ਵੀ ਜਾਣਕਾਰੀ ਸਾਂਝੀ ਕਰਨਗੇ ।

https://www.facebook.com/ptcpunjabi/videos/603869857021193/

ਤੁਸੀਂ ਵੀ ਇਸ ਫ਼ਿਲਮ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਸ਼ੋਅਕੇਸ ।ਦੱਸ ਦਈਏ ਕਿ ਫ਼ਿਲਮ ਝੱਲੇ 15 ਨਵੰਬਰ ਨੂੰ ਵਰਲਡ ਵਾਈਡ ਰਿਲੀਜ਼ ਹੋਣ ਜਾ ਰਹੀ ਹੈ । ਇਸ 'ਚ ਬਿੰਨੂ ਢਿੱਲੋਂ ਅਤੇ ਅਦਾਕਾਰਾ ਸਰਗੁਣ ਮਹਿਤਾ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣਗੇ ।

https://www.instagram.com/p/B4yfx2sg-yA/

ਇਸ ਤੋਂ ਇਲਾਵਾ ਹੋਰ ਵੀ ਕਈ ਕਲਾਕਾਰ ਮਨੋਰੰਜਨ ਕਰਨਗੇ । ਇਸ ਤੋਂ ਪਹਿਲਾਂ ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਫ਼ਿਲਮ ਕਾਲਾ ਸ਼ਾਹਾ ਕਾਲਾ 'ਚ ਨਜ਼ਰ ਆਏ ਸਨ ।

https://www.instagram.com/p/B4yqfC8An4S/

ਦੋਨਾਂ ਨੇ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਿਆ ਸੀ ਅਤੇ ਫ਼ਿਲਮ ਨੂੰ ਬਾਕਸ ਆਫਿਸ 'ਤੇ ਵੀ ਵਧੀਆ ਰਿਸਪਾਂਸ ਮਿਲਿਆ ਸੀ । ਪਰ ਹੁਣ ਵੇਖਣਾ ਇਹ ਹੋਵੇਗਾ ਕਿ ਕਾਲਾ ਸ਼ਾਹ ਕਾਲਾ ਤੋਂ ਬਾਅਦ ਇਸ ਜੋੜੀ ਨੂੰ 'ਝੱਲੇ' ਫ਼ਿਲਮ 'ਚ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network