ਹਸਾਉਣ ਦੇ ਨਾਲ –ਨਾਲ ਹੁਣ ਡਰਾਉਣਗੇ ਵੀ ਬਿੰਨੂ ਢਿੱਲੋਂ, ਕਰਵਾਉਣਗੇ ‘ਭੂਤ ਜੀ’ ਨਾਲ ਰੁਬਰੂ

written by Shaminder | August 22, 2020

ਬਿੰਨੂ ਢਿੱਲੋਂ ਜਲਦ ਹੀ ਆਪਣੀ ਨਵੀਂ ਫ਼ਿਲਮ ਦੇ ਨਾਲ ਹਾਜ਼ਰ ਹੋਣ ਵਾਲੇ ਨੇ । ਜਿਸ ਦਾ ਫਸਟ ਲੁੱਕ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਫ਼ਿਲਮ ਨੂੰ ‘ਭੂਤ ਜੀ’ ਟਾਈਟਲ ਹੇਠ ਬਣਾਇਆ ਜਾਵੇਗਾ । ਇਹ ਫ਼ਿਲਮ ਡਰਾਉਣੀ ਤਾਂ ਜ਼ਰੂਰ ਹੈ, ਪਰ ਨਾਲ ਹੀ ਹਸਾ ਹਸਾ ਕੇ ਢਿੱਡੀਂ ਪੀੜਾਂ ਵੀ ਪਾਏਗੀ । ਇਸ ਫ਼ਿਲਮ ਨੂੰ ਸਮੀਪ ਕੰਗ ਦੇ ਨਿਰਦੇਸ਼ਨ ਹੇਠ ਬਣਾਇਆ ਜਾਵੇਗਾ । https://www.instagram.com/p/CELkeDgg_tN/ ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਸਮੀਪ ਕੰਗ ਅਤੇ ਬਲਵਿੰਦਰ ਕੌਰ ਕਾਹਲੋਂ।ਫ਼ਿਲਮ ‘ਚ ਮਿਊਜ਼ਿਕ ਹੋਵੇਗਾ ਡਾਇਮੰਡ ਸਟਾਰ ਵਰਲਡ ਵਾਈਡ ਦਾ । ਜਿਵੇਂ ਕਿ ਇਸ ਫ਼ਿਲਮ ਦਾ ਟਾਈਟਲ ਹੈ ‘ਭੂਤ ਜੀ’ ਡਰਾਵਾਂਗੇ ਵੀ ਅਤੇ ਹਸਾਵਾਂਗੇ ਵੀ , ਜਿਸ ਤੋਂ ਲੱਗਦਾ ਹੈ ਕਿ ਖੌਫ ਦੇ ਨਾਲ-ਨਾਲ ਹਾਸਿਆਂ ਦੇ ਠਹਾਕਿਆਂ ਨਾਲ ਖੂਬ ਹਸਾਵੇਗੀ ਵੀ । https://www.instagram.com/p/CD71JxNA5ZS/ ਪਰ ਇਸ ਲਈ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਅਗਲੇ ਸਾਲ ਦਾ । ਕਿਉਂਕਿ ਇਹ ਫ਼ਿਲਮ ਜੂਨ 2021 ‘ਚ ਰਿਲੀਜ਼ ਹੋਵੇਗੀ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬਿੰਨੂ ਢਿੱਲੋਂ ਕਈ ਹਿੱਟ ਫ਼ਿਲਮਾਂ ਪਾਲੀਵੁੱਡ ਨੂੰ ਦੇ ਚੁੱਕੇ ਹਨ।

0 Comments
0

You may also like