ਹਸਾਉਣ ਦੇ ਨਾਲ –ਨਾਲ ਹੁਣ ਡਰਾਉਣਗੇ ਵੀ ਬਿੰਨੂ ਢਿੱਲੋਂ, ਕਰਵਾਉਣਗੇ ‘ਭੂਤ ਜੀ’ ਨਾਲ ਰੁਬਰੂ

Written by  Shaminder   |  August 22nd 2020 04:32 PM  |  Updated: August 22nd 2020 04:32 PM

ਹਸਾਉਣ ਦੇ ਨਾਲ –ਨਾਲ ਹੁਣ ਡਰਾਉਣਗੇ ਵੀ ਬਿੰਨੂ ਢਿੱਲੋਂ, ਕਰਵਾਉਣਗੇ ‘ਭੂਤ ਜੀ’ ਨਾਲ ਰੁਬਰੂ

ਬਿੰਨੂ ਢਿੱਲੋਂ ਜਲਦ ਹੀ ਆਪਣੀ ਨਵੀਂ ਫ਼ਿਲਮ ਦੇ ਨਾਲ ਹਾਜ਼ਰ ਹੋਣ ਵਾਲੇ ਨੇ । ਜਿਸ ਦਾ ਫਸਟ ਲੁੱਕ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਫ਼ਿਲਮ ਨੂੰ ‘ਭੂਤ ਜੀ’ ਟਾਈਟਲ ਹੇਠ ਬਣਾਇਆ ਜਾਵੇਗਾ । ਇਹ ਫ਼ਿਲਮ ਡਰਾਉਣੀ ਤਾਂ ਜ਼ਰੂਰ ਹੈ, ਪਰ ਨਾਲ ਹੀ ਹਸਾ ਹਸਾ ਕੇ ਢਿੱਡੀਂ ਪੀੜਾਂ ਵੀ ਪਾਏਗੀ । ਇਸ ਫ਼ਿਲਮ ਨੂੰ ਸਮੀਪ ਕੰਗ ਦੇ ਨਿਰਦੇਸ਼ਨ ਹੇਠ ਬਣਾਇਆ ਜਾਵੇਗਾ ।

https://www.instagram.com/p/CELkeDgg_tN/

ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਸਮੀਪ ਕੰਗ ਅਤੇ ਬਲਵਿੰਦਰ ਕੌਰ ਕਾਹਲੋਂ।ਫ਼ਿਲਮ ‘ਚ ਮਿਊਜ਼ਿਕ ਹੋਵੇਗਾ ਡਾਇਮੰਡ ਸਟਾਰ ਵਰਲਡ ਵਾਈਡ ਦਾ । ਜਿਵੇਂ ਕਿ ਇਸ ਫ਼ਿਲਮ ਦਾ ਟਾਈਟਲ ਹੈ ‘ਭੂਤ ਜੀ’ ਡਰਾਵਾਂਗੇ ਵੀ ਅਤੇ ਹਸਾਵਾਂਗੇ ਵੀ , ਜਿਸ ਤੋਂ ਲੱਗਦਾ ਹੈ ਕਿ ਖੌਫ ਦੇ ਨਾਲ-ਨਾਲ ਹਾਸਿਆਂ ਦੇ ਠਹਾਕਿਆਂ ਨਾਲ ਖੂਬ ਹਸਾਵੇਗੀ ਵੀ ।

https://www.instagram.com/p/CD71JxNA5ZS/

ਪਰ ਇਸ ਲਈ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਅਗਲੇ ਸਾਲ ਦਾ । ਕਿਉਂਕਿ ਇਹ ਫ਼ਿਲਮ ਜੂਨ 2021 ‘ਚ ਰਿਲੀਜ਼ ਹੋਵੇਗੀ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬਿੰਨੂ ਢਿੱਲੋਂ ਕਈ ਹਿੱਟ ਫ਼ਿਲਮਾਂ ਪਾਲੀਵੁੱਡ ਨੂੰ ਦੇ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network