PTC PUNJABI WEEKLY REVIEW : ਦਰਸ਼ਕਾਂ ਦੇ ਦਿਲਾਂ ਨੂੰ ਛੂ ਜਾਵੇਗੀ ਬਿੰਨੂ ਢਿੱਲੋਂ ਦੀ ਬਲਾਰਸ

Written by  Parkash Deep Singh   |  October 08th 2017 05:46 AM  |  Updated: October 12th 2017 08:28 AM

PTC PUNJABI WEEKLY REVIEW : ਦਰਸ਼ਕਾਂ ਦੇ ਦਿਲਾਂ ਨੂੰ ਛੂ ਜਾਵੇਗੀ ਬਿੰਨੂ ਢਿੱਲੋਂ ਦੀ ਬਲਾਰਸ

ਸਮਾਂ ਆ ਗਿਆ ਹੈ ਜਦੋਂ  ਬਿੰਨੂ ਢਿੱਲੋਂ ਦਾ ਨਾਂ ਸਿਰਫ ਕਾਮਿਕ ਕਲਾਕਾਰ ਦੇ ਤੋਰ ਤੇ ਨਹੀਂ ਜਾਣਿਆ ਜਾਵੇਗਾ | ਬਲਾਰਸ ਦੇ ਨਾਲ, ਬਿੰਨੂ ਢਿੱਲੋਂ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਇੱਕ ਅਭਿਨੇਤਾ ਦੇ ਤੋਰ ਤੇ ਕਿੰਨੇ ਪ੍ਰਭਾਵਸ਼ਾਲੀ ਹਨ ਅਤੇ ਮੌਕਾ ਆਉਣ ਤੇ ਉਹ ਕਿਸੇ ਵੀ ਭੂਮਿਕਾ ਨੂੰ ਬਾਖੂਬੀ ਨਿਭਾ ਸਕਦੇ ਹਨ |

ਪਰਿਵਾਰਿਕ ਮਨੋਰੰਜਕ ਫ਼ਿਲਮਾਂ ਦੀ ਕਹਾਣੀ ਅਕਸਰ ਹੋਲੀ ਗਤੀ ਨਾਲ ਅੱਗੇ ਵਧਦੀ ਹੈ , ਜੋ ਅਕਸਰ ਦਰਸ਼ਕਾਂ ਦੀ ਧੀਰਜ ਦਾ ਇਮਤਿਹਾਨ ਲੈਂਦੀ ਹੈ ਪਰ ਇਸ ਲਈ ਨਿਰਦੇਸ਼ਕ ਸ਼ਿਤਿਜ ਚੌਧਰੀ ਦੀ ਦੀ ਤਾਰੀਫ ਕਰਨੀ ਬਣਦੀ ਹੈ ਕਿਉਕਿ ਉਹਨਾਂ ਨੇ ਇੱਕ ਬਹੁਤ ਸਧਾਰਨ ਜਿਹੀ ਕਹਾਣੀ ਨੂੰ ਬਹੁਤ ਰੋਚਕ ਢੰਗ ਨਾਲ ਦਰਸ਼ਕਾਂ ਦੇ ਸਾਹਮਣੇ ਰੱਖਿਆ ਹੈ |

ਜੱਗਾ (ਬਿੰਨੂ ਢਿੱਲੋਂ) ਇੱਕ ਸਮਰਪਤ ਪਰਿਵਾਰ ਦਾ ਵਿਅਕਤੀ ਹੈ ਜੋ ਆਪਣੇ ਟਰੈਕਟਰ ਬਲਾਰਸ ਨਾਲ ਡੂੰਘਾ ਜੁੜਿਆ ਹੋਇਆ ਹੈ | ਪਿੰਡ ਵਿਚ 'ਟੋਚਨ' ਮੁਕਾਬਲੇ ਜਿੱਤਣ ਲਈ ਮਸ਼ਹੂਰ ਜੱਗਾ ਕਰਮੇ (ਦੇਵ ਖਰੂਦ) ਦੀ ਈਰਖਾ ਦਾ ਪਾਤਰ ਬਣ ਜਾਂਦਾ ਹੈ ਜੋ ਕਿ ਹਰ ਹਾਲਤ ਵਿਚ ਬਲਾਰਸ ਜਿੱਤਣਾ ਚਾਹੁੰਦਾ ਹੈ |

ਹਾਲਾਂਕਿ ਫਿਲਮ ਦਾ ਪਹਿਲਾ ਅੱਧ ਥੋੜਾ ਹੋਲੀ ਚਲਦਾ ਹੈ ਜੋ ਕਿ ਜੱਗੇ ਦੇ ਪਿਆਰ ਵੱਲ ਕੇਂਦਰਿਤ ਹੈ , ਪਰ ਦੂਜੇ ਅੱਧ ਵਿਚ ਡਾਇਰੈਕਟਰ ਜਿਸ ਤਰ੍ਹਾਂ ਕਹਾਣੀ ਵਿਚ ਗਤੀ ਲਿਆਉਂਦਾ ਹੈ ਉਹ ਕਾਬਿਲੇ ਤਾਰੀਫ ਹੈ |

ਆਪਣੇ ਸੁਪਨਿਆਂ ਦੀ ਭਾਲ ਵਿਚ ਸੰਸਾਰ ਨਾਲ ਲੜਨ ਵਾਲੇ ਇਕ ਸਾਧਾਰਣ ਮਨੁੱਖ ਦੀ ਇਹ ਕਹਾਣੀ ਦਰਸ਼ਕਾਂ ਦੇ ਦਿਲਾਂ ਨੂੰ ਛੂ ਜਾਵੇਗੀ ਅਤੇ ਬਿੰਨੂ ਢਿੱਲੋਂ ਦੇ ਫ਼ਿਲਮੀ ਕਰਿਅਰ ਵਿਚ ਸਫਲਤਾ ਦਾ ਕੀਰਤੀਮਾਨ ਸਥਾਪਿਤ ਕਰੇਗੀ |

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network