ਪਤੀ-ਪਤਨੀ ਦੇ ਉਲਝੇ ਹੋਏ ਰਿਸ਼ਤੇ ਤੇ ਹਾਸੇ ਦੇ ਰੰਗਾਂ ਨਾਲ ਭਰਿਆ ‘ਨੌਕਰ ਵਹੁਟੀ ਦਾ’ ਟਰੇਲਰ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

Written by  Lajwinder kaur   |  August 04th 2019 12:13 PM  |  Updated: August 04th 2019 12:13 PM

ਪਤੀ-ਪਤਨੀ ਦੇ ਉਲਝੇ ਹੋਏ ਰਿਸ਼ਤੇ ਤੇ ਹਾਸੇ ਦੇ ਰੰਗਾਂ ਨਾਲ ਭਰਿਆ ‘ਨੌਕਰ ਵਹੁਟੀ ਦਾ’ ਟਰੇਲਰ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਪੰਜਾਬੀ ਫ਼ਿਲਮਾਂ ਜੋ ਹਰ ਵਿਸ਼ੇ ਨੂੰ ਛੂਹ ਰਹੀਆਂ ਹਨ। ਅਜਿਹੀ ਵੱਖਰੀ ਕਹਾਣੀ ਵਾਲੀ ਫ਼ਿਲਮ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ ‘ਨੌਕਰ ਵਹੁਟੀ ਦਾ’ । ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਬਿੰਨੂ ਢਿੱਲੋਂ ਤੇ ਕੁਲਰਾਜ ਰੰਧਾਵਾ ਨਜ਼ਰ ਆਉਣਗੇ। ਦਰਸ਼ਕਾਂ ਦੀ ਉਤਸੁਕਤਾ ਨੂੰ ਵਧਾਉਂਦੇ ਹੋਏ ਫ਼ਿਲਮ ਦਾ ਟਰੇਲਰ ਸਰੋਤਿਆਂ ਦੇ ਸਨਮੁਖ ਹੋ ਚੁੱਕਿਆ ਹੈ। ਟਰੇਲਰ ਬਹੁਤ ਹੀ ਸ਼ਾਨਦਾਰ ਹੈ ਜਿਸ ‘ਚ ਜ਼ਿੰਦਗੀ ਦੇ ਖ਼ੂਬਸੂਰਤ ਰਿਸ਼ਤੇ ਪਤੀ-ਪਤਨੀ ਨੂੰ ਪੇਸ਼ ਕੀਤਾ ਗਿਆ ਹੈ। ਵੀਡੀਓ ‘ਚ ਦੇਖ ਸਕਦੇ ਹੋ ਕਿ ਕਿਵੇਂ ਪਤੀ-ਪਤਨੀ ਦੇ ਰਿਸ਼ਤੇ ‘ਚ ਅਜਿਹੀਆਂ ਮੁਸ਼ਕਿਲਾਂ ਆ ਜਾਂਦੀਆਂ ਨੇ ਤੇ ਉਹ ਅਲੱਗ ਹੋਣ ਦਾ ਫੈਸਲਾ ਕਰਦੇ ਨੇ। ਪਰ ਬਿੰਨੂ ਢਿੱਲੋਂ ਆਪਣੇ ਬੱਚੇ ਦੇ ਮੋਂਹ ਦੇ ਚੱਲਦੇ ਆਪਣਾ ਰੂਪ ਬਦਲ ਕੇ ਆਪਣੀ ਪਤਨੀ ਦੇ ਪੇਕੇ ਜਾ ਕੇ ਡਰਾਇਵਰੀ ਕਰਨ ਦਾ ਕੰਮ ਕਰਨ ਲੱਗ ਜਾਂਦੇ ਨੇ। ਇਸ ਤੋਂ ਇਲਾਵਾ ਫ਼ਿਲਮ ‘ਚ ਕਾਮੇਡੀ ਦਾ ਤੜਕਾ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਲਗਾਇਆ ਹੋਇਆ ਹੈ। ਟਰੇਲਰ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਟਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਟਰੇਲਰ ਟਰੈਂਡਿੰਗ ‘ਚ ਛਾਇਆ ਹੋਇਆ ਹੈ।

ਹੋਰ ਵੇਖੋ:ਪਿਆਰ ‘ਚ ਖਾਏ ਧੋਖੇ ਨੂੰ ਬਿਆਨ ਕਰ ਰਿਹਾ ਹੈ ਸਿਮਰ ਕੌਰ ਦਾ ਨਵਾਂ ਗੀਤ ‘ਕਰਜ਼’

ਬਿੰਨੂ ਢਿੱਲੋਂ ਤੇ ਕੁਲਰਾਜ ਰੰਧਾਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ ਅਤੇ ਉਪਾਸਨਾ ਸਿੰਘ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਪੰਜਾਬੀ ਫ਼ਿਲਮੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦੇਣ ਵਾਲੇ ਸਮੀਪ ਕੰਗ ਵੱਲੋਂ ਹੀ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ।

ਰੋਹਿਤ ਕੁਮਾਰ, ਸੰਜੀਵ ਕੁਮਾਰ, ਰੁਚੀ ਅਤੇ ਆਸ਼ੂ ਮੁਨੀਸ਼ ਸਾਹਨੀ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ।  ਹੁਣ ਦੇਖਣਾ ਇਹ ਹੋਵੇਗਾ ਕਿ ਕਾਮੇਡੀ ਅਤੇ ਫੈਮਿਲੀ ਡਰਾਮਾ ਦੇ ਨਾਲ ਭਰਪੂਰ ਇਹ ਫ਼ਿਲਮ ਦਰਸ਼ਕਾਂ ਨੂੰ ਆਪਣੇ ਰੰਗਾਂ ‘ਚ ਰੰਗ ਪਾਵੇਗੀ! ਇਸ ਗੱਲ ਦਾ ਖੁਲਾਸਾ ਤਾਂ 23 ਅਗਸਤ ਨੂੰ ਹੋਵੇਗਾ ਜਦੋਂ ਫ਼ਿਲਮ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਜਾਵੇਗੀ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network