ਫਿਲਮ 'ਬੈਂਡ ਵਾਜੇ' ਦਾ ਗੀਤ 'ਮੁੰਡਾ ਚੜ੍ਹਦੇ ਪੰਜਾਬੋਂ' ਹੋਇਆ ਰਿਲੀਜ਼, ਦੋ ਮੁਲਕਾਂ ਦੀ ਦੂਰੀ ਨੂੰ ਖਤਮ ਕਰਦਾ ਹੈ ਗਾਣਾ, ਦੇਖੋ ਵੀਡੀਓ

Written by  Aaseen Khan   |  March 13th 2019 02:16 PM  |  Updated: March 13th 2019 02:16 PM

ਫਿਲਮ 'ਬੈਂਡ ਵਾਜੇ' ਦਾ ਗੀਤ 'ਮੁੰਡਾ ਚੜ੍ਹਦੇ ਪੰਜਾਬੋਂ' ਹੋਇਆ ਰਿਲੀਜ਼, ਦੋ ਮੁਲਕਾਂ ਦੀ ਦੂਰੀ ਨੂੰ ਖਤਮ ਕਰਦਾ ਹੈ ਗਾਣਾ, ਦੇਖੋ ਵੀਡੀਓ

ਫਿਲਮ 'ਬੈਂਡ ਵਾਜੇ' ਦਾ ਗੀਤ 'ਮੁੰਡਾ ਚੜ੍ਹਦੇ ਪੰਜਾਬੋਂ' ਹੋਇਆ ਰਿਲੀਜ਼, ਦੋ ਮੁਲਕਾਂ ਦੀ ਦੂਰੀ ਨੂੰ ਖਤਮ ਕਰਦਾ ਹੈ ਗਾਣਾ, ਦੇਖੋ ਵੀਡੀਓ : ਬਿੰਨੂ ਢਿੱਲੋਂ ਅਤੇ ਮੈਂਡੀ ਤੱਖਰ ਸਟਾਰਰ ਫਿਲਮ 'ਬੈਂਡ ਵਾਜੇ' 15 ਮਾਰਚ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਪਰ ਉਸ ਤੋਂ ਪਹਿਲਾਂ ਫਿਲਮ ਦੇ ਗਾਣਿਆਂ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਫਿਲਮ ਬੈਂਡ ਵਾਜੇ ਦਾ ਤੀਜਾ ਗਾਣਾ ਰਿਲੀਜ਼ ਹੋ ਚੁੱਕਿਆ ਹੈ। ਗੀਤ ਦਾ ਨਾਮ ਹੈ 'ਮੁੰਡਾ ਚੜਦੇ ਪੰਜਾਬੋਂ' ਜਿਸ ਨੂੰ ਆਵਾਜ਼ ਦਿੱਤੀ ਹੈ ਨਾਮਵਰ ਗਾਇਕ ਗੁਰਪ੍ਰੀਤ ਮਾਨ ਨੇ ਅਤੇ ਗਾਣੇ ਦੇ ਬੋਲ ਮੰਨਾ ਮੰਡ ਵੱਲੋਂ ਲਿਖੇ ਗਏ ਹਨ। ਗਾਣੇ ਦਾ ਮਿਊਜ਼ਿਕ ਪ੍ਰਸਿੱਧ ਮਿਊਜ਼ਿਕ ਡਾਇਰੈਕਟ ਜਤਿੰਦਰ ਸ਼ਾਹ ਵੱਲੋਂ ਦਿੱਤਾ ਗਿਆ ਹੈ।

ਗਾਣਾ ਫਿਲਮ ਦੀ ਕਹਾਣੀ ਨੂੰ ਦਰਸਾਉਂਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਫਿਲਮ 'ਚ ਬਿੰਨੂ ਢਿੱਲੋਂ ਜਿਹੜੇ ਭਾਰਤ ਪੰਜਾਬ ਦੇ ਹਨ ਅਤੇ ਮੈਂਡੀ ਤੱਖਰ ਦਾ ਕਿਰਦਾਰ ਪਾਕਿਸਤਾਨ ਪੰਜਾਬ ਨਾਲ ਸੰਬੰਧ ਰੱਖਦੇ ਹਨ। ਦੋਨਾਂ ਦੇ ਪਿਆਰ ਨੂੰ ਨੇਪਰੇ ਚੜਾਉਣ ਦੇ ਆਸ ਪਾਸ ਫਿਲਮ ਦੀ ਕਹਾਣੀ ਚੱਲੇਗੀ। ਜਿਵੇਂ ਕੇ ਟਰੇਲਰ 'ਚ ਦੇਖਿਆ ਜਾ ਸਕਦਾ ਹੈ।

ਹੋਰ ਵੇਖੋ : 'ਕਾਲਾ ਸ਼ਾਹ ਕਾਲਾ' 'ਚ ਬਿੰਨੂ ਢਿੱਲੋਂ ਦੀ ਲਵ ਸਟੋਰੀ 'ਚ ਰੋੜਾ ਬਣ ਸਕਦੇ ਨੇ ਜੌਰਡਨ ਸੰਧੂ , ਦੇਖੋ ਵੀਡੀਓ

ਇਸ ਮੂਵੀ ਨੂੰ ਸਮੀਪ ਕੰਗ ਡਾਇਰੈਕਟ ਕਰ ਰਹੇ ਹਨ। ਮੂਵੀ ਦੀ ਕਹਾਣੀ ਵੈਭਵ ਵੱਲੋਂ ਲਿਖੀ ਗਈ ਹੈ।ਫਿਲਮ ‘ਚ ਬਿੰਨੂ ਢਿੱਲੋਂ ਅਤੇ ਮੈਂਡੀ ਤੱਖਰ ਤੋਂ ਇਲਾਵਾ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਸਮੀਪ ਕੰਗ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਮੰਨਤ ਸਿੰਘ ਅਤੇ ਰੀਤ ਸੋਹਲ ਹੋਰਾਂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਦੇਖਣਾ ਹੋਵੇਗਾ ਵੱਡੀ ਸਟਾਰ ਕਾਸਟ ਨੂੰ ਦਰਸ਼ਕਾਂ ਦਾ ਕਿੰਨ੍ਹਾ ਕੁ ਪਿਆਰ ਮਿਲਦਾ ਹੈ। ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਨੇ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network