Advertisment

ਗੁਰੂ ਘਰ 'ਚ ਮੱਥਾ ਟੇਕਣ ਤੋਂ ਬਾਅਦ ਫ਼ਿਲਮ 'ਜ਼ਖਮੀ' ਦਾ ਸ਼ੂਟ ਹੋਇਆ ਸ਼ੁਰੂ

author-image
By Shaminder
New Update
ਗੁਰੂ ਘਰ 'ਚ ਮੱਥਾ ਟੇਕਣ ਤੋਂ ਬਾਅਦ ਫ਼ਿਲਮ 'ਜ਼ਖਮੀ' ਦਾ ਸ਼ੂਟ ਹੋਇਆ ਸ਼ੁਰੂ
Advertisment
ਬਿੰਨੂ ਢਿੱਲੋਂ ਦੀ ਫ਼ਿਲਮ 'ਜ਼ਖਮੀ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ । ਬਿੰਨੂ ਢਿੱਲੋਂ ਨੇ ਇਸ ਦਾ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਬਿੰਨੂ ਢਿੱਲੋਂ ਨੇ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਘਰ 'ਚ ਬੈਠ ਕੇ ਅਰਦਾਸ ਕੀਤੀ ਅਤੇ ਗੁਰੁ ਚਰਨਾਂ 'ਚ ਹਾਜ਼ਰੀ ਲਗਵਾਈ । ਇਸ ਮੌਕੇ ਅਦਾਕਾਰ ਦੇਵ ਖਰੌੜ ਵੀ ਮੌਜੂਦ ਸਨ । ਗੁਰੂ ਘਰ 'ਚ ਇਨ੍ਹਾਂ ਕਲਾਕਾਰਾਂ ਨੇ ਪਹੁੰਚ ਕੇ ਗੁਰਬਾਣੀ ਸਰਵਣ ਕੀਤੀ ਬਲਕਿ ਲੰਗਰ ਛਕਿਆ ਅਤੇ ਨਾਡਾ ਸਾਹਿਬ ਗੁਰਦੁਆਰਾ ਸਾਹਿਬ 'ਚ ਸੀਸ ਨਿਵਾਉਣ ਤੋਂ ਬਾਅਦ ਸ਼ੂਟਿੰਗ ਦੀ ਸ਼ੁਰੂਆਤ ਕੀਤੀ । https://www.instagram.com/p/B20czlYA3Wc/ ਇਸ ਫ਼ਿਲਮ ‘ਚ ਅਦਾਕਾਰ ਦੇਵ ਖਰੋੜ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ।’ਜ਼ਖਮੀ’ ਟਾਈਟਲ ਹੇਠ ਅਤੇ ਬਿੰਨੂ ਢਿੱਲੋਂ ਪ੍ਰੋਡਕਸ਼ਨ ,ਓਮਜੀ ਸਟਾਰ ਸਟੂਡੀਓ ਦੇ ਬੈਨਰ ਥੱਲੇ ਇਹ ਫ਼ਿਲਮ ਬਣੇਗੀ । ਇਸ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ , ਜਿਸ ਦੀ ਇੱਕ ਤਸਵੀਰ ਅਦਾਕਾਰ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । https://www.instagram.com/p/B2qbALxgCuz/ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਬਿੰਨੂ ਢਿੱਲੋਂ ਆਪਣੇ ਪ੍ਰੋਡਕਸ਼ਨ ‘ਚ ਕਈ ਫ਼ਿਲਮਾਂ ਬਣਾ ਚੁੱਕੇ ਹਨ । ਇਸ ਤੋਂ ਇਲਾਵਾ ਉਹ ਹੁਣ ਕਾਲਾ ਸ਼ਾਹ ਕਾਲਾ ਤੋਂ ਬਾਅਦ ਸਰਗੁਣ ਮਹਿਤਾ ਦੇ ਨਾਲ ਫ਼ਿਲਮ ‘ਝੱਲੇ’ ‘ਚ ਨਜ਼ਰ ਆਉਣਗੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment