ਬਿੰਨੂ ਢਿੱਲੋਂ ਨੇ ਦਾਲ ਨੂੰ ਤੜਕਾ ਲਗਾ ਗੋਰੀ ਨੂੰ ਚਖਾਇਆ ਸਵਾਦ , ਦੇਖੋ ਵੀਡੀਓ

Written by  Aaseen Khan   |  December 06th 2018 12:51 PM  |  Updated: December 06th 2018 12:51 PM

ਬਿੰਨੂ ਢਿੱਲੋਂ ਨੇ ਦਾਲ ਨੂੰ ਤੜਕਾ ਲਗਾ ਗੋਰੀ ਨੂੰ ਚਖਾਇਆ ਸਵਾਦ , ਦੇਖੋ ਵੀਡੀਓ

ਬਿੰਨੂ ਢਿੱਲੋਂ ਨੇ ਦਾਲ ਨੂੰ ਤੜਕਾ ਲਗਾ ਗੋਰੀ ਨੂੰ ਚਖਾਇਆ ਸਵਾਦ , ਦੇਖੋ ਵੀਡੀਓ : ਬਿੰਨੂ ਢਿੱਲੋਂ ਅੱਜ ਕੱਲ ਇੰਗਲੈਂਡ ਆਪਣੀ ਫਿਲਮ ਦੀ ਸ਼ੂਟਿੰਗ 'ਚ ਬਿਜ਼ੀ ਹਨ ਪਰ ਵਿਦੇਸ਼ਾਂ 'ਚ ਵੀ ਬਿੰਨੂ ਢਿਲੋਂ ਹੋਰੀਂ ਅੰਗਰੇਜ਼ਾਂ ਨੂੰ ਆਪਣੇ ਹੱਥਾਂ ਨਾਲ ਪੰਜਾਬ ਦੀ ਸਪੈਸ਼ਲ ਰਾਜ ਦਾਲ ਨੂੰ ਤੜਕੇ ਲਗਾ ਲਗਾ ਖਵਾਹ ਰਹੇ ਹਨ। ਜੀ ਹਾਂ ਪੰਜਾਬੀ ਇੰਡਸਟਰੀ ਦੇ ਦਿੱਗਜ ਅਦਾਕਾਰ ਬਿੰਨੂ ਢਿੱਲੋਂ ਜਿੰਨ੍ਹਾਂ ਸਟੇਜਾਂ ਦੇ ਨਾਟਕਾਂ ਤੋਂ ਸਫ਼ਰ  ਸ਼ੁਰੂ ਕਰ ਅੱਜ ਯੂ ਕੇ ਦੀ ਧਰਤੀ 'ਤੇ ਵੱਡੀਆਂ ਵੱਡੀਆਂ ਪੰਜਾਬੀ ਫ਼ਿਲਮਾਂ 'ਚ ਲੀਡ ਰੋਲ ਅਦਾ ਕਰ ਰਹੇ ਹਨ।

https://www.instagram.com/p/Bq-0qqAArWY/

ਬਿੰਨੂ ਢਿਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸ਼ੇਅਰ ਕੀਤੀਆਂ ਹਨ ਜਿੰਨ੍ਹਾਂ 'ਚ ਬਿੰਨੂ ਢਿੱਲੋਂ ਖੁਦ ਆਪਣੇ ਹੱਥਾਂ ਨਾਲ ਦਾਲ ਨੂੰ ਤੜਕਾ ਲਗਾ ਰਹੇ ਹਨ ਅਤੇ ਕੋਲ ਖੜੀ ਅੰਗਰੇਜ਼ ਦੋਸਤ ਨੂੰ ਹੱਥੀਂ ਬਣਾਈ ਦਾਲ ਦਾ ਜ਼ਾਇਕਾ ਚਖਾ ਰਹੇ ਹਨ। ਬਿੰਨੂ ਢਿੱਲੋਂ ਦੀਆਂ ਅਕਸਰ ਫ਼ਿਲਮ ਦੇ ਸੈੱਟ ਤੋਂ ਅਜਿਹੀ ਮਸਤੀ ਦੀਆਂ ਤਸਵੀਰਾਂ ਉਹ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ।

https://www.instagram.com/p/Bq7urz3gOIA/

ਹੋਰ ਪੜ੍ਹੋ : ਹੇਮਾ ਮਾਲਿਨੀ ਨਹੀਂ ਰਹੀ ਹੁਣ ਡ੍ਰੀਮ ਗਰਲ , ਇਸ ਐਕਟਰ ਨੂੰ ਖੋਹਿਆ ਟਾਈਟਲ , ਦੇਖੋ ਵੀਡੀਓ

ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਦੀ ਇਹ ਹੀ ਖੂਬਸੂਰਤੀ ਹੈ ਕਿ ਸਾਰੇ ਆਰਟਿਸਟ ਇੱਕ ਦੂਜੇ ਦਾ ਸਾਥ ਦਿੰਦੇ ਹਨ। ਅਤੇ ਇੱਕ ਦੂਜੇ ਨਾਲ ਹੱਸ ਖੇਡ ਕੇ ਵੱਡੇ ਵੱਡੇ ਪ੍ਰੋਜੈਕਟ ਲੋਕਾਂ ਅੱਗੇ ਪੇਸ਼ ਕਰ ਦਿੰਦੇ ਹਨ। ਦੱਸ ਦਈਏ ਇੰਗਲੈਂਡ 'ਚ ਬਿੰਨੂ ਢਿੱਲੋਂ , ਗੁਰਪ੍ਰੀਤ ਘੁੱਗੀ ਅਤੇ ਸਮੀਪ ਕੰਗ ਆਪਣੇ ਆਉਣ ਵਾਲੇ ਪ੍ਰੋਜੈਕਟ ਦਾ ਸ਼ੂਟ ਕਰ ਰਹੇ ਹਨ ਜਿਸ ਦੀਆਂ ਤਸਵੀਰਾਂ ਉਹਨਾਂ ਵੱਲੋਂ ਆਪਣੇ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network