ਬਿਨੂੰ ਢਿੱਲੋਂ ਤੇ ਸਰਗੁਣ ਮਹਿਤਾ ਦੀ ਇਹ ਵੀਡੀਓ ਤੁਹਾਨੂੰ ਵੀ ਹੱਸਣ ਲਈ ਕਰ ਦੇਵੇਗੀ ਮਜਬੂਰ 

Written by  Rupinder Kaler   |  August 07th 2019 04:28 PM  |  Updated: August 07th 2019 04:28 PM

ਬਿਨੂੰ ਢਿੱਲੋਂ ਤੇ ਸਰਗੁਣ ਮਹਿਤਾ ਦੀ ਇਹ ਵੀਡੀਓ ਤੁਹਾਨੂੰ ਵੀ ਹੱਸਣ ਲਈ ਕਰ ਦੇਵੇਗੀ ਮਜਬੂਰ 

ਬਿਨੂੰ ਢਿੱਲੋਂ ਦੀ ਫ਼ਿਲਮ 'ਨੌਕਰ ਵਹੁਟੀ ਦਾ' 23  ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ । ਇਸ ਤੋਂ ਪਹਿਲਾਂ ਬਿਨੂੰ ਲਗਾਤਾਰ ਇਸ ਫ਼ਿਲਮ ਦੀ ਪ੍ਰਮੋਸ਼ਨ ਕਰਨ ਲੱਗੇ ਹੋਏ ਹਨ । ਇਸ ਸਭ ਦੇ ਚਲਦੇ ਉਹਨਾਂ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਬਿਨੂੰ ਢਿੱਲੋਂ ਤੇ ਅਦਾਕਾਰਾ ਸਰਗੁਣ ਮਹਿਤਾ ਐਕਟ ਕਰਦੀ ਹੋਈ ਦਿਖਾਈ ਦੇ ਰਹੇ ਹਨ । ਇਸ ਐਕਟ ਰਾਹੀਂ ਬਿਨੂੰ ਢਿੱਲੋਂ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਵੀ ਕਰ ਗਏ ਹਨ, ਉੱਥੇ ਲੋਕਾਂ ਦਾ ਮਨੋਰੰਜਨ ਵੀ ਕਰ ਗਏ ।

https://www.instagram.com/p/B02-vesAfes/

ਬਿਨੂੰ ਢਿੱਲੋਂ ਦੀ ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ । ਲੋਕ ਇਸ ਤੇ ਲਗਤਾਰ ਕਮੈਂਟ ਕਰ ਰਹੇ ਹਨ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ  ਅਦਾਕਾਰ ਕੁਲਰਾਜ ਰੰਧਾਵਾ ਵੀ ਇਸ ਫ਼ਿਲਮ ਰਾਹੀਂ ਲੰਮੇ ਸਮੇਂ ਬਾਅਦ ਪੰਜਾਬੀ ਫ਼ਿਲਮਾਂ 'ਚ ਵਾਪਸੀ ਕਰਨ ਜਾ ਰਹੇ ਹਨ। ਇਹਨਾਂ ਤੋਂ ਇਲਾਵਾ ਫ਼ਿਲਮ 'ਚ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ ਅਤੇ ਉਪਾਸਨਾ ਸਿੰਘ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ।

https://www.instagram.com/p/B0s39ZLAAt0/

ਕੈਰੀ ਆਨ ਜੱਟਾ ਵਰਗੀਆਂ ਪੰਜਾਬੀ ਇੰਡਸਟਰੀ ਦੀਆਂ ਸਭ ਤੋਂ ਵੱਧ ਹਿੱਟ ਫ਼ਿਲਮਾਂ ਦੇਣ ਵਾਲੇ ਸਮੀਪ ਕੰਗ ਨੇ ਹੀ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ। ਇਹ ਫ਼ਿਲਮ ਪੂਰੀ ਕਾਮੇਡੀ ਅਤੇ ਫੈਮਿਲੀ ਡਰਾਮਾ ਹੋਣ ਵਾਲੀ ਹੈ। ਰੋਹਿਤ ਕੁਮਾਰ, ਸੰਜੀਵ ਕੁਮਾਰ, ਰੁਚੀ ਅਤੇ ਆਸ਼ੂ ਮੁਨੀਸ਼ ਸਾਹਨੀ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ।

https://www.instagram.com/p/B0qqSJdgPMc/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network