ਯੂਨੀਵਰਸਿਟੀ ‘ਚ ਪੜ੍ਹਨ ਦੌਰਾਨ ਇਸ ਤਰ੍ਹਾਂ ਦਿਖਾਈ ਦਿੰਦੇ ਸਨ ਬਿੰਨੂ ਢਿੱਲੋਂ, ਥਿਏਟਰ ਦੇ ਨਾਲ-ਨਾਲ ਭੰਗੜਾ ਟੀਮ ਦਾ ਵੀ ਰਹੇ ਹਿੱਸਾ

Written by  Shaminder   |  July 29th 2020 10:54 AM  |  Updated: July 29th 2020 10:54 AM

ਯੂਨੀਵਰਸਿਟੀ ‘ਚ ਪੜ੍ਹਨ ਦੌਰਾਨ ਇਸ ਤਰ੍ਹਾਂ ਦਿਖਾਈ ਦਿੰਦੇ ਸਨ ਬਿੰਨੂ ਢਿੱਲੋਂ, ਥਿਏਟਰ ਦੇ ਨਾਲ-ਨਾਲ ਭੰਗੜਾ ਟੀਮ ਦਾ ਵੀ ਰਹੇ ਹਿੱਸਾ

ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਆਪਣੇ ਦੋਸਤਾਂ ਸੋਨੀ ਮੰਡੇਰ ਅਤੇ ਸੁਖਜੀਤ ਪੰਧੇਰ ਦੇ ਨਾਲ ਨਜ਼ਰ ਆ ਰਹੇ ਨੇ । ਇਹ ਤਸਵੀਰ ਉਨ੍ਹਾਂ ਦੇ ਯੂਨੀਵਰਸਿਟੀ ‘ਚ ਪੜ੍ਹਨ ਦੇ ਦਿਨਾਂ ਦੀ ਹੈ, ਜਿਸ ਨੂੰ ਉੇਨ੍ਹਾਂ ਨੇ ਸਾਂਝਾ ਕੀਤਾ ਹੈ । ਦੱਸ ਦਈਏ ਕਿ ਪੰਜਾਬੀ ਯੂਨੀਵਰਸਿਟੀ ‘ਚ ਪੜ੍ਹਨ ਦੌਰਾਨ ਉਹ ਭੰਗੜਾ ਟੀਮ ਦਾ ਹਿੱਸਾ ਵੀ ਰਹਿ ਚੁੱਕੇ ਹਨ ।

https://www.instagram.com/p/CDLI21OgorH/?utm_source=ig_web_copy_link

ਬਿੰਨੂ ਢਿੱਲੋਂ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਉਹ ਨਜ਼ਰ ਆ ਰਹੇ ਹਨ । ਕੋਈ ਸਮਾਂ ਸੀ ਬਿੰਨੂ ਢਿੱਲੋਂ ਥੋੜੇ ਜਿਹੇ ਪੈਸਿਆਂ ‘ਤੇ ਪ੍ਰਤੀ ਐਪੀਸੋਡ ਦੇ ਹਿਸਾਬ ਨਾਲ ਕੰਮ ਕਰਦੇ ਸਨ ।'

https://www.instagram.com/p/CDDFdK1AwA2/

ਉਨ੍ਹਾਂ ਨੇ ਹਰ ਤਰ੍ਹਾਂ ਦੇ ਰੋਲ ਕੀਤੇ ਹਨ ਉਨ੍ਹਾਂ ਨੇ ਐਮ ਏ ਥਿਏਟਰ ਐਂਡ ਟੈਲੀਵਿਜ਼ਨ ਕੀਤੀ ਸੀ ।ਥਿਏਟਰ ਕਰਨ ਦੌਰਾਨ ਹੀ 1998 ‘ਚ ਇੱਕ ਕਲਾਕਾਰ ਦੇ ਤੌਰ ‘ਤੇ ਉਨ੍ਹਾਂ ਨੂੰ 2200 ਰੁਪਏ ਮਿਲਦੇ ਸਨ ।

https://www.instagram.com/p/CDB4O4bA-dJ/

ਜੋ ਬਾਅਦ ‘ਚ 3200 ਹੋ ਗਏ ਸਨ,ਇਸੇ ਦੌਰਾਨ ਇੱਕ ਚੈਨਲ ‘ਤੇ ਸੀਰੀਅਲ ਚੱਲਦਾ ਸੀ ਜਿਸ ਦੇ ਆਡੀਸ਼ਨ ਲਏ ਗਏ ਸਨ । ਉਸ ‘ਚ ਬਿੰਨੂ ਢਿੱਲੋਂ ਦੀ ਸਿਲੈਕਸ਼ਨ ਹੋਈ ਸੀ ਅਤੇ 730 ਵਿੱਚ ਪ੍ਰਤੀ ਐਪੀਸੋਡ ਦੇ ਵਿੱਚ ਕਾਂਟ੍ਰੈਕਟ ਹੋਇਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network