ਬਿੰਨੂ ਢਿੱਲੋਂ ਨੇ ਆਪਣੇ ਪਿਤਾ ਦੇ ਨਾਲ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

Written by  Shaminder   |  June 23rd 2021 03:02 PM  |  Updated: June 23rd 2021 03:02 PM

ਬਿੰਨੂ ਢਿੱਲੋਂ ਨੇ ਆਪਣੇ ਪਿਤਾ ਦੇ ਨਾਲ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

ਬਿੰਨੂ ਢਿੱਲੋਂ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀਆਂ ਫ਼ਿਲਮਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹਨ ।ਬਿੰਨੂ ਢਿੱਲੋਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਪਿਤਾ ਜੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਹ ਤਸਵੀਰ ਅਦਾਕਾਰ ਦੇ ਬਚਪਨ ਦੀ ਹੈ ।

binnu dhillon punjabi actor Image From Binnu Dhillon isntagram

ਹੋਰ ਪੜ੍ਹੋ : ਅਦਾਕਾਰਾ ਕੰਗਨਾ ਰਣੌਤ ਨੇ ਦੇਸ਼ ਦੇ ਨਾਂਅ ’ਤੇ ਉਠਾਏ ਕਈ ਸਵਾਲ, ਦੇਸ਼ ਦਾ ਨਾਂਅ ਬਦਲਣ ਦੀ ਕੀਤੀ ਮੰਗ 

Binnu Dhillon Image From Binnu Dhillon isntagram

ਇਸ ਤਸਵੀਰ ਨੂੰ ਅਦਾਕਾਰ ਨੇ ਬੀਤੇ ਦਿਨ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਸੀ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਖੰਡ ਬਾਜ ਨਾ ਹੁੰਦੇ ਦੁੱਧ ਮਿੱਠੇ, ਘਿਓ ਬਾਜ ਨਾ ਕੁੱਟੀਦੀਆਂ ਚੂਰੀਆਂ ਨੇ, ਮਾਂ ਬਾਜ ਨਾ ਹੁੰਦੇ ਲਾਡ ਪੂਰੇ, ਬਾਪੂ ਬਾਜ ਨਾ ਪੈਂਦੀਆਂ ਪੂਰੀਆਂ ਨੇ ਲਵ ਯੂ ਬਾਪੂ’।

Image Source: Instagram

ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਦੀ ਇਸ ਤਸਵੀਰ ਨੂੰ ਪਸੰਦ ਕੀਤਾ ਜਾ ਰਿਹਾ ਹੈ । ਬਿੰਨੂ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਨੇ ਅਤੇ ਲਗਾਤਾਰ ਫ਼ਿਲਮਾਂ ‘ਚ ਲਗਾਤਾਰ ਸਰਗਰਮ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network