ਬਿੰਨੂ ਢਿੱਲੋਂ ਨੇ ਸਾਂਝੀ ਕੀਤੀ ਬਚਪਨ ਦੀ ਤਸਵੀਰ, ਸਕੂਲ ਦੀ ਯਾਦ ਨੂੰ ਸਾਂਝਾ ਕਰਦਿਆਂ ਕਿਹਾ ਪਛਾਣੋਂ ਕਿੱਥੇ ਹਾਂ ਮੈਂ !

written by Shaminder | June 03, 2021

ਬਿੰਨੂ ਢਿੱਲੋਂ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੀਆਂ ਪੁਰਾਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਅਦਾਕਾਰ ਨੇ ਹੁਣ ਆਪਣੇ ਬਚਪਨ ਦੀ ਇੱਕ ਤਵਸੀਰ ਸਾਂਝੀ ਕੀਤੀ ਹੈ । ਜਿਸ ‘ਚ ਉਹ ਖੁਦ, ਉਨ੍ਹਾਂ ਦਾ ਭਰਾ ਸਤਿੰਦਰਪਾਲ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਮਾਤਾ ਜੀ ਵੀ ਨਜ਼ਰ ਆ ਰਹੇ ਹਨ ।

Binnu-Dhillon Image From Binnu Dhillon's Instagram
ਹੋਰ ਪੜ੍ਹੋ : ਕਰਣ ਮਹਿਰਾ ਵੱਲੋਂ ਪਤਨੀ ਨਾਲ ਕੁੱਟਮਾਰ ਦੇ ਮਾਮਲੇ ‘ਚ ਅਦਾਕਾਰਾ ਕਵਿਤਾ ਕੌਸ਼ਿਕ ਨੇ ਦਿੱਤਾ ਰਿਐਕਸ਼ਨ 
Binnu Dhillon Image From Binnu Dhillon isntagram
ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ 'ਸਕੂਲ ਟਾਈਮ ਦੀ ਯਾਦ... ਦੱਸੋ ਮੈਂ ਕਿੱਥੇ ਆਂ..l ਮਾਤਾ ਜੀ ਸ੍ਰੀਮਤੀ ਨਰਿੰਦਰ ਕੌਰ ਜੀ ,ਮਾਸਟਰ ਲੇਟ ਸਰਦਾਰ ਨਰਿੰਦਰ ਸਿੰਘ ਜੀ, ਸੱਤਿਆ ਭੈਣ ਜੀ ਅਤੇ ਮੇਰੇ ਵੱਡੇ ਭਰਾ ਸਤਿੰਦਰਪਾਲ ਸਿੰਘ ਢਿੱਲੋਂ...' ।
Binnu Dhillon Image From Binnu Dhillon isntagram
ਬਿੰਨੂ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।
 
View this post on Instagram
 

A post shared by Binnu Dhillon (@binnudhillons)

ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਕਾਮੇਡੀ ਹੋਣ, ਰੋਮਾਂਟਿਕ ਹੋਣ ਜਾਂ ਫਿਰ ਵਿਲੇਨ ਦਾ ਕਿਰਦਾਰ ਹੋਵੇ । ਹਰ ਕਿਰਦਾਰ ‘ਚ ਉਹ ਫਿੱਟ ਬੈਠਦੇ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਤੋਂ ਹੀ ਕੀਤੀ ਸੀ ।  

0 Comments
0

You may also like