ਬਿੰਨੂ ਢਿੱਲੋਂ ਅਤੇ ਦੇਵ ਖਰੌੜ ਦਾ ਦਿਖਾਈ ਦਿੱਤਾ ਵੱਖਰਾ ਸਵੈਗ,ਇੰਝ ਦਰਸ਼ਕਾਂ ਨੂੰ ਵੀ ਦਿੱਤਾ ਚੈਲੇਂਜ  

written by Shaminder | January 27, 2020

ਬਿੰਨੂ ਢਿੱਲੋਂ ਏਨੀਂ ਦਿਨੀਂ ਆਪਣੀ ਫ਼ਿਲਮ 'ਜ਼ਖਮੀ' ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ । ਪਰ ਉਨ੍ਹਾਂ ਦਾ ਵੱਖਰਾ ਸਵੈਗ ਉਦੋਂ ਵੇਖਣ ਨੂੰ ਮਿਲਿਆ ਜਦੋਂ ਉਹ ਆਪਣੇ ਪੁਰਾਣੇ ਦਿਨਾਂ 'ਚ ਚਲੇ ਗਏ ।ਦਰਅਸਲ ਭੰਗੜੇ ਦੇ ਕੋਚ ਰਹਿ ਬਿੰਨੂ ਢਿੱਲੋਂ ਨੇ ਆਪਣੇ ਹੀ ਅੰਦਾਜ਼ 'ਚ ਇਸ ਫ਼ਿਲਮ ਦੀ ਪ੍ਰਮੋਸ਼ਨ ਉਨ੍ਹਾਂ ਨੇ ਮਲਵਈ ਬਾਬਿਆਂ ਦੇ ਗਿੱਧੇ ਨਾਲ ਕੀਤੀ । ਹੋਰ ਵੇਖੋ:ਬਿੰਨੂ ਢਿੱਲੋਂ ਨੇ ਕਿਸ ਤਰ੍ਹਾਂ ਘੱਟ ਆਮਦਨੀ ‘ਚ ਵਿਆਹ ਤੋਂ ਬਾਅਦ ਕੀਤਾ ਗੁਜ਼ਾਰਾ,ਕਿਉਂ ਕੋਟ ਪੈਂਟ ਨਾ ਹੋਣ ਕਾਰਨ ਇੰਡਸਟਰੀ ‘ਚ ਨਹੀਂ ਮਿਲਿਆ ਕੰਮ,ਖੋਲੇ ਕਈ ਰਾਜ਼ https://www.instagram.com/p/B7zh-A2Akbq/ ਇਸ ਦੌਰਾਨ ਉਨ੍ਹਾਂ ਨੇ ਦਰਸ਼ਕਾਂ ਨੂੰ 'ਜ਼ਖਮੀ' ਬੋਲੀ ਚੈਲੇਂਜ ਦਿੱਤਾ ਹੈ ਅਤੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ 'ਲਓ ਜੀ ਚੁੱਕੋ ਸਾਡੀ ਜ਼ਖਮੀ 'ਤੇ ਬੋਲੀ' ਤੁਹਾਨੂੰ ਖੁੱਲਾ ਚੈਲੇਂਜ ਘੈਂਟ 'ਜ਼ਖਮੀ' 'ਤੇ ਬੋਲੀਆਂ ਬਣਾ ਕੇ ਭੇਜੋ'। https://www.instagram.com/p/B7yhx4YAGjz/ ਜੇ ਤੁਸੀਂ ਇਸ ਚੈਲੇਂਜ ਨੂੰ ਸਵੀਕਾਰ ਕਰਦੇ ਹੋ ਤਾਂ ਇਸ 'ਤੇ ਬੋਲੀਆਂ ਬਣਾ ਕੇ ਭੇਜ ਸਕਦੇ ਹੋ । ਦੱਸ ਦਈਏ ਕਿ ਬਿੰਨੂ ਢਿੱਲੋਂ ਦੀ ਫ਼ਿਲਮ 'ਜ਼ਖਮੀ' ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ ਅਤੇ ਉਸ ਤੋਂ ਪਹਿਲਾਂ ਬਿੰਨੂ ਢਿੱਲੋਂ ਫ਼ਿਲਮ ਦੀ ਪੂਰੇ ਜ਼ੋਰ ਸ਼ੋਰ ਦੇ ਨਾਲ ਸ਼ੂਟਿੰਗ 'ਚ ਰੁੱਝੇ ਹੋਏ ਹਨ । https://www.instagram.com/p/B7pds9ugQs6/ ਇਸ ਤੋਂ ਇਲਾਵਾ ਬਿੰਨੂ ਢਿੱਲੋਂ ਫ਼ਿਲਮ 'ਗੋਲ ਗੱਪੇ' 'ਚ ਵੀ ਨਜ਼ਰ ਆਉਣਗੇ । ਦੱਸ ਦਈਏ ਕਿ ਬਿੰਨੂ ਢਿੱਲੋਂ ਯੂਨੀਵਰਸਿਟੀ 'ਚ ਪੜ੍ਹਣ ਦੌਰਾਨ ਭੰਗੜੇ ਦੇ ਬਿਹਤਰੀਨ ਕਲਾਕਾਰ ਰਹਿ ਚੁੱਕੇ ਹਨ।ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਥਿਏਟਰ 'ਚ ਡਿਗਰੀ ਕੀਤੀ ਹੋਈ ਹੈ ।

0 Comments
0

You may also like