ਇਸ ਤਰ੍ਹਾਂ ਖੁਦ ਨੂੰ ਫਿੱਟ ਰੱਖਦੇ ਹਨ ਪਾਲੀਵੁੱਡ ਦੇ ਇਹ ਅਦਾਕਾਰ,ਵੀਡੀਓ ਕੀਤਾ ਸਾਂਝਾ

Written by  Shaminder   |  October 04th 2019 11:05 AM  |  Updated: October 04th 2019 11:05 AM

ਇਸ ਤਰ੍ਹਾਂ ਖੁਦ ਨੂੰ ਫਿੱਟ ਰੱਖਦੇ ਹਨ ਪਾਲੀਵੁੱਡ ਦੇ ਇਹ ਅਦਾਕਾਰ,ਵੀਡੀਓ ਕੀਤਾ ਸਾਂਝਾ

ਬਿੰਨੂ ਢਿੱਲੋਂ ਅਤੇ ਦੇਵ ਖਰੌੜ ਜਿੰਮ 'ਚ ਪਸੀਨਾ ਵਹਾਉਂਦੇ ਹੋਏ ਨਜ਼ਰ ਆ ਰਹੇ ਨੇ । ਇਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਬਿੰਨੂ ਢਿੱਲੋਂ ਐਕਸਰਸਾਈਜ਼ ਕਰਦੇ ਨਜ਼ਰ ਆ ਰਹੇ ਹਨ । ਇਸ ਮੌਕੇ ਦੇਵ ਖਰੌੜ ਉਨ੍ਹਾਂ ਤੋਂ ਪੁੱਛ ਰਹੇ ਨੇ ਕਿ ਉਹ ਜਿੰਮ 'ਚ ਏਨਾਂ ਜ਼ੋਰ ਕਿਉਂ ਲਗਾ ਰਹੇ ਨੇ ਅਤੇ ਪ੍ਰੋਡਿਊਸਰ ਬਣ ਕੇ ਉਨ੍ਹਾਂ ਨੂੰ ਕਿਹੋ ਜਿਹਾ ਲੱਗ ਰਿਹਾ ਹੈ ।

https://www.instagram.com/p/B3LrSOzgPrm/

ਜਿਸ 'ਤੇ ਬਿੰਨੂ ਢਿੱਲੋਂ ਉਸ ਦਾ ਜਵਾਬ ਦੇ ਰਹੇ ਨੇ । ਦੱਸ ਦਈਏ ਕਿ ਬਿੰਨੂ ਢਿੱਲੋਂ ਦੇਵ ਖਰੌੜ ਦੇ ਨਾਲ ਜਲਦ ਹੀ ਇੱਕ ਫ਼ਿਲਮ ਲੈ ਕੇ ਆ ਰਹੇ ਨੇ । ਜਿਸ ਨੂੰ ਬਿੰਨੂ ਢਿੱਲੋਂ ਪ੍ਰੋਡਿਊਸ ਕਰ ਰਹੇ ਹਨ,ਇਹ ਫ਼ਿਲਮ ਜ਼ਖਮੀ ਨਾਂਅ ਦੇ ਟਾਈਟਲ ਹੇਠ ਆ ਰਹੀ ਹੈ ਅਤੇ ਇਸ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ।

https://www.instagram.com/p/B28SOEOg_Ye/

ਇਸ ਫ਼ਿਲਮ ‘ਚ ਅਦਾਕਾਰ ਦੇਵ ਖਰੋੜ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ।’ਜ਼ਖਮੀ’ ਟਾਈਟਲ ਹੇਠ ਅਤੇ ਬਿੰਨੂ ਢਿੱਲੋਂ ਪ੍ਰੋਡਕਸ਼ਨ ,ਓਮਜੀ ਸਟਾਰ ਸਟੂਡੀਓ ਦੇ ਬੈਨਰ ਥੱਲੇ ਇਹ ਫ਼ਿਲਮ ਬਣੇਗੀ , ਇਸ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network