ਮਾਰਨਿੰਗ ਵਾਕ 'ਤੇ ਨਿਕਲੇ ਬਿੰਨੂ ਢਿੱਲੋਂ,ਵੀਡਿਓ ਕੀਤਾ ਸਾਂਝਾ 

written by Shaminder | September 21, 2018

ਲੱਖਾਂ ਲੋਕਾਂ ਦੇ ਦਿਲਾਂ ਨੂੰ ਪਰਚਾਉਣ ਵਾਲੇ ਸਿਤਾਰੇ ਸਕਰੀਨ 'ਤੇ ਆਪਣੇ ਆਪ ਨੂੰ ਖੂਬਸੂਰਤ ਵਿਖਾਉਣ ਜਿੱਥੇ ਮੇਕਅੱਪ ਦਾ ਸਹਾਰਾ ਲੈਂਦੇ ਨੇ । ਉੱਥੇ ਹੀ ਜਿਮ 'ਚ ਵੀ ਕਾਫੀ ਮਿਹਨਤ ਕਰਦੇ ਨੇ । ਜਿਮ 'ਚ ਪਸੀਨਾ ਵਹਾ ਕੇ ਇਹ ਖੁਦ ਨੂੰ ਸਲਿੱਮ ਅਤੇ ਚੁਸਤ ਦਰੁਸਤ ਰੱਖਣ ਦੀ ਕੋਸ਼ਿਸ਼ ਕਰਦੇ ਨੇ । ਬਿੰਨੂ ਢਿੱਲੋਂ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ । ਉਹ ਅਕਸਰ ਆਪਣੇ ਨਿੱਜੀ ਅਤੇ ਪ੍ਰੋਫੈਸ਼ਨ ਨਾਲ ਸਬੰੰਧਤ ਵੀਡਿਓ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੇ ਕਰਦੇ ਰਹਿੰਦੇ ਨੇ । ਹੋਰ ਵੇਖੋ  : ਜਸਬੀਰ ਜੱਸੀ ਨੇ ਗਾਈ ਹੀਰ,ਬਿੰਨੂ ਢਿੱਲੋਂ ਨੇ ਸਾਂਝਾ ਕੀਤਾ ਵੀਡਿਓ https://www.instagram.com/p/Bn-IX-vg3kT/?hl=en&taken-by=binnudhillons ਬਿੰਨੂ ਢਿੱਲੋਂ ਨੇ ਆਪਣਾ ਇੱਕ ਵੀਡਿਓ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਉਹ ਚੰਡੀਗੜ੍ਹ ਦੀ ਸੁਖਨਾ ਲੇਕ 'ਤੇ ਸਵੇਰ ਦੀ ਸੈਰ ਕਰਦੇ ਨਜ਼ਰ ਆ ਰਹੇ ਨੇ । ਇਸ ਵੀਡਿਓ 'ਚ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਕੁਝ ਸਾਥੀ ਵੀ ਮੌਜੂਦ ਨੇ ,ਜੋ ਉਨ੍ਹਾਂ ਨਾਲ ਮੌਜੂਦ ਨੇ ।ਇਸ ਸੈਰ ਦੌਰਾਨ ਉਨ੍ਹਾਂ ਨੇ ਸੁਖਨਾ ਲੇਕ ਦੇ ਨਾਲ ਨਾਲ ਇੱਥੋਂ ਦੀ ਕੁਦਰਤੀ ਖੂਬਸੂਰਤੀ ਨੂੰ ਇਸ ਵੀਡਿਓ 'ਚ ਕੈਦ ਕੀਤਾ ਹੈ । Binnu Dhillon ਬਿੰਨੂ ਢਿੱਲੋਂ ਅਜਿਹੇ ਅਦਾਕਾਰ ਨੇ ,ਜਿਨ੍ਹਾਂ ਨੇ ਆਪਣੀ ਅਦਾਕਾਰੀ ਦੀ ਬਦੌਲਤ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਨੇ ।ਬਿੰਨੂ ਢਿੱਲੋਂ ਨੇ ਪਾਲੀਵੁੱਡ 'ਚ ਜਗ੍ਹਾ ਬਨਾਉਣ ਲਈ ਇੱਕ ਲੰਬੀ ਘਾਲਣਾ ਘਾਲੀ । ਅੱਜ ਉਨ੍ਹਾਂ ਦਾ ਨਾਂਅ ਪਾਲੀਵੁੱਡ ਦੇ ਪ੍ਰਮੁੱਖ ਕਲਾਕਾਰਾਂ ਦੀ ਲਿਸਟ 'ਚ ਸਭ ਤੋਂ ਉੱਪਰ ਆਉਂਦਾ ਹੈ । ਬਿੰਨੂ ਢਿੱਲੋਂ ਨੇ ਪੰਜਾਬੀ ਯੂਨੀਵਰਸਿਟੀ ਅਤੇ ਹੋਰ ਕਈ ਥਾਵਾਂ 'ਤੇ ਭੰਗੜੇ ਦੀ ਪਰਫਾਰਮੈਂਸ ਨਾਲ ਕਰੀਅਰ ਦੀ ਸ਼ੁਰਆਤ ਕੀਤੀ ਸੀ । ਆਪਣੇ ਸੰਘਰਸ਼ ਦੇ ਦਿਨਾਂ ਤੋਂ ਲੈ ਕੇ ਹੁਣ ਤੱਕ ਉਹ ਆਪਣੇ ਆਪ ਨੂੰ ਸਾਬਿਤ ਕਰਨ ਲਈ ਉਨ੍ਹਾਂ ਨੇ ਕਰੜੀ ਮਿਹਨਤ ਕੀਤੀ ।ਆਪਣੇ ਆਪ ਨੂੰ ਚੁਸਤ ਅਤੇ ਦਰੁਸਤ ਰੱਖਣ ਲਈ ਉਹ ਕਾਫੀ ਮਿਹਨਤ ਕਰਦੇ ਨੇ । ਜਿੱਥੇ ਘੰਟਿਆਂ ਬੱਧੀ ਜਿਮ 'ਚ ਪਸੀਨਾ ਵਹਾਉਂਦੇ ਨੇ ,ਉੱਥੇ ਹੀ ਸਵੇਰ ਦੀ ਸੈਰ ਨੂੰ ਵੀ ਖਾਸ ਤਰਜ਼ੀਹ ਦਿੰਦੇ ਨੇ । ਤੁਸੀਂ ਵੀ ਵੇਖੋ ਉਨ੍ਹਾਂ ਦਾ ਇਹ ਵੀਡਿਓ । binnu dhillon

0 Comments
0

You may also like