ਬਿੰਨੂ ਢਿੱਲੋਂ ਨੇ ਹਸਪਤਾਲ 'ਚ ਜੜੀਆਂ ਇਸ ਮਰੀਜ਼ ਨੂੰ ਚਪੇੜਾਂ,ਵੇਖੋ ਵੀਡੀਓ

written by Shaminder | January 09, 2020

ਬਿੰਨੂ ਢਿੱਲੋਂ ਜੋ ਅਕਸਰ ਆਪਣੀਆਂ ਹਾਸੋ ਹੀਣੀਆਂ ਗੱਲਾਂ ਦੇ ਨਾਲ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਉਂਦੇ ਹਨ,ਪਰ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਉਹ ਹਸਪਤਾਲ 'ਚ  ਨੇ ਅਤੇ ਇੱਕ ਮਰੀਜ਼ ਨੂੰ ਚਪੇੜਾਂ ਮਾਰਦੇ ਹੋਏ ਨਜ਼ਰ ਆ ਰਹੇ ਨੇ । ਹੈਰਾਨ ਹੋ ਗਏ ਨਾਂ ਤੁਸੀਂ! ਲੋਕਾਂ ਨੂੰ ਹਸਾਉਣ ਵਾਲਾ ਇਹ ਅਦਾਕਾਰ ਇਸ ਤਰ੍ਹਾਂ ਮਰੀਜ਼ ਨੂੰ ਚਪੇੜਾਂ ਕਿਉਂ ਮਾਰ ਰਿਹਾ ਹੈ । ਹੋਰ ਵੇਖੋ:‘ਗੋਲ ਗੱਪੇ’ ਤੋਂ ਬਾਅਦ ਬਿੰਨੂ ਢਿੱਲੋਂ ਨੇ ਸ਼ੇਅਰ ਕੀਤਾ 2021 ‘ਚ ਆਉਣ ਵਾਲੀ ਫ਼ਿਲਮ ‘ਰੌਣਕ ਮੇਲਾ’ ਦਾ ਫਰਸਟ ਲੁੱਕ https://www.instagram.com/p/B7FUy_1ggW8/ ਇਹ ਵੇਖ ਕੇ ਤੁਹਾਨੂੰ ਵੀ ਧੱਕਾ ਜ਼ਰੂਰ ਲੱਗਿਆ ਹੋਵੇਗਾ । ਪਰ ਇਸ 'ਚ ਹੈਰਾਨ ਹੋਣ ਦੀ ਕੋਈ ਗੱਲ ਨਹੀਂ । ਕਿਉਂਕਿ ਅਸੀਂ ਹੁਣ ਤੁਹਾਨੂੰ ਇਸ ਵੀਡੀਓ ਦੀ ਹਕੀਕਤ ਦੱਸਣ ਜਾ ਰਹੇ ਹਾਂ । ਇਹ ਉਨ੍ਹਾਂ ਦੀ ਰੀਅਲ ਲਾਈਫ਼ ਨਹੀਂ ਬਲਕਿ ਰੀਲ ਲਾਈਫ ਦਾ ਸੀਨ ਹੈ । ਜੀ ਹਾਂ ਇਹ ਵੀਡੀਓ ਉਨ੍ਹਾਂ ਦੀ ਫ਼ਿਲਮ ਗੋਲ ਗੱਪੇ ਦੇ ਸੈੱਟ ਦਾ ਹੈ । ਜਿੱਥੇ ਇਸ ਫ਼ਿਲਮ ਦਾ ਇੱਕ ਸੀਨ ਫ਼ਿਲਮਾਇਆ ਜਾ ਰਿਹਾ ਹੈ ਅਤੇ ਬਿੰਨੂ ਢਿੱਲੋਂ ਆਪਣਾ ਐਕਟ ਨਿਭਾ ਰਹੇ ਹਨ । https://www.instagram.com/p/B69lRh8gJGQ/ ਦੱਸ ਦਈਏ ਕਿ ਇਸ ਫ਼ਿਲਮ ਦੀ ਸ਼ੂਟਿੰਗ ਬੜੇ ਹੀ ਜ਼ੋਰਾਂ ਸ਼ੋਰਾਂ ਨਾਲ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਚੱਲ ਰਹੀ ਹੈ ਅਤੇ ਬਿੰਨੂ ਢਿੱਲੋਂ ਅਕਸਰ ਆਪਣੀਆਂ ਫ਼ਿਲਮਾਂ ਦੇ ਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।ਇਸ ਤੋਂ ਪਹਿਲਾਂ ਬਿੰਨੂ ਢਿੱਲੋਂ ਫ਼ਿਲਮ ਕਾਲਾ ਸ਼ਾਹ ਕਾਲਾ ਅਤੇ ਝੱਲੇ 'ਚ ਨਜ਼ਰ ਆ ਚੁੱਕੇ ਹਨ । ਸਰਗੁਣ ਮਹਿਤਾ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਕਾਫੀ ਸਰਾਹਿਆ ਗਿਆ ਸੀ ।

0 Comments
0

You may also like