ਬਿਨੂੰ ਢਿੱਲੋਂ ਨੇ ਸ਼ੇਅਰ ਕੀਤੀ ਪੁਰਾਣੀ ਯਾਦ ਜਦੋਂ ਕਰਦੇ ਹੁੰਦੇ ਸੀ ਟੀਵੀ ਸੀਰੀਅਲ 'ਚ ਕੰਮ

written by Lajwinder kaur | February 12, 2020

ਪੰਜਾਬੀ ਇੰਡਸਟਰੀ ਦੇ ਬਾਕਮਾਲ ਦੇ ਐਕਟਰ ਬਿਨੂੰ ਢਿੱਲੋਂ ਜੋ ਹਰ ਕਿਰਦਾਰ ਨੂੰ ਬਾਖੂਬੀ ਨਿਭਾਉਂਦੇ ਹਨ ਭਾਵੇਂ ਉਹ ਕਮੇਡੀ ਹੋਵੇ ਜਾਂ ਫਿਰ ਸੰਜੀਦਾ। ਉਹ ਸ਼ੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਕੁਝ ਸਮੇਂ ਪਹਿਲਾਂ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਉਨ੍ਹਾਂ ਦੇ ਉਸ ਸਮੇਂ ਦੀ ਹੈ ਜਦੋਂ ਉਹ ਟੀਵੀ ਸੀਰੀਅਲ ‘ਚ ਕੰਮ ਕਰਦੇ ਹੁੰਦੇ ਸਨ। ਇਹ ਫੋਟੋ ਉਨ੍ਹਾਂ ਦੇ ਪਹਿਲੇ ਟੀਵੀ ਸੀਰੀਅਲ ਸਰਹੱਦ ਦੀ ਹੈ। ਜਿਸ ‘ਚ ਉਨ੍ਹਾਂ ਨੇ ਫੌਜੀ ਦਾ ਕਿਰਦਾਰ ਨਿਭਾਇਆ ਸੀ।

View this post on Instagram

 

? ik purani yaad frm serial Sirhad ???

A post shared by Binnu Dhillon (@binnudhillons) on

ਹੋਰ ਵੇਖੋ:ਸਤਿੰਦਰ ਸਰਤਾਜ ਤੇ ਸ਼ਿਪਰਾ ਗੋਇਲ ਨੂੰ ਵੀ 'Youth Icon Award 2020' ਨਾਲ ਕੀਤਾ ਗਿਆ ਸਨਮਾਨਿਤ, ਫੈਨਜ਼ ਦਾ ਕੀਤਾ ਸ਼ੁਕਰਾਨਾ

ਬਿਨੂੰ ਨੇ ਸ਼ੇਅਰ ਕਰਦੇ ਹੋਏ ਲਿਖਿਆ ਹੈ- ਇੱਕ ਪੁਰਾਣੀ ਯਾਦ ਸਰਹੱਦ ਸੀਰੀਅਲ ਤੋਂ। ਇਸ ਤਸਵੀਰ ‘ਚ ਉਨ੍ਹਾਂ ਦੇ ਨਾਲ ਪੰਜਾਬੀ ਅਦਾਕਾਰ ਸਰਦਾਰ ਸੋਹੀ ਵੀ ਨਜ਼ਰ ਆ ਰਹੇ ਹਨ। ਦਰਸ਼ਕਾਂ ਵੱਲੋਂ ਇਸ ਪੋਸਟ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦਰਸ਼ਕਾਂ ਇਸ ਟੀਵੀ ਸੀਰੀਅਲ ਨਾਲ ਜੁੜੀਆਂ ਯਾਦਾਂ ਨੂੰ ਵੀ ਕਮੈਂਟਸ ਕਰਕੇ ਸ਼ੇਅਰ ਕਰ ਰਹੇ ਹਨ।

View this post on Instagram

 

Watch #zakhmi in cinemas near you

A post shared by Binnu Dhillon (@binnudhillons) on

ਜੇ ਗੱਲ ਕਰੀਏ ਬਿਨੂੰ ਢਿੱਲੋਂ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੇ ਪ੍ਰੋਡਕਸ਼ਨ ਹੇਠ ਬਣੀ ਫ਼ਿਲਮ ਜ਼ਖਮੀ ਦਰਸ਼ਕਾਂ ਦੇ ਰੁਬਰੂ ਹੋ ਚੁੱਕੀ ਹੈ ਤੇ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਵੈਲਕਮ ਭੂਆ ਜੀ, ਗੋਲ ਗੱਪੇ, ਫੱਟੇ ਦਿੰਦੇ ਚੱਕ ਪੰਜਾਬੀ ਵਰਗੀ ਕਈ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆਉਣਗੇ।

You may also like