Advertisment

ਬਿਨੂੰ ਢਿੱਲੋਂ ਨੇ ਆਪਣੀ ਨਵੀਂ ਫ਼ਿਲਮ ‘ਗੋਲ ਗੱਪੇ’ ਦਾ ਇਸ ਤਰੀਕੇ ਨਾਲ ਕੀਤਾ ਐਲਾਨ, ਵੀਡੀਓ ਵਾਇਰਲ

author-image
By Rupinder Kaler
New Update
ਬਿਨੂੰ ਢਿੱਲੋਂ ਨੇ ਆਪਣੀ ਨਵੀਂ ਫ਼ਿਲਮ ‘ਗੋਲ ਗੱਪੇ’ ਦਾ ਇਸ ਤਰੀਕੇ ਨਾਲ ਕੀਤਾ ਐਲਾਨ, ਵੀਡੀਓ ਵਾਇਰਲ
Advertisment
ਪੰਜਾਬੀ ਅਦਾਕਾਰ ਤੇ ਫ਼ਿਲਮ ਪ੍ਰੋਡਿਊਸਰ ਬਿਨੂੰ ਢਿੱਲੋਂ ਨੇ ਹਾਲ ਹੀ ਵਿੱਚ ਬਾਕਸ ਆਫ਼ਿਸ ਤੇ ਝੱਲੇ ਵਰਗੀ ਹਿੱਟ ਫ਼ਿਲਮ ਦਿੱਤੀ ਹੈ । ਇਸ ਫ਼ਿਲਮ ਦੀ ਸਫਲਤਾ ਤੋਂ ਬਾਅਦ ਬਿਨੂੰ ਢਿੱਲੋਂ ਨੇ ਇੱਕ ਹੋਰ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ । ਬਿਨੂੰ ਢਿੱਲੋਂ ਦੀ ਇਹ ਫ਼ਿਲਮ ‘ਗੋਲ ਗੱਪੇ’ ਟਾਈਟਲ ਹੇਠ 2020 ਵਿੱਚ ਰਿਲੀਜ਼ ਹੋਵੇਗੀ ਤੇ ਇਸ ਫ਼ਿਲਮ ਨੂੰ ਸਮੀਪ ਕੰਗ ਡਾਇਰੈਕਟ ਕਰ ਰਹੇ ਹਨ । https://www.instagram.com/p/B5-PSR0AS3h/ ਖਬਰਾਂ ਦੀ ਮੰਨੀਏ ਤਾਂ ਇਹ ਫ਼ਿਲਮ ਵੀ ਕਮੇਡੀ ਫੈਮਿਲੀ ਡਰਾਮਾ ਹੋਵੇਗੀ ਤੇ ਇਸ ਦੀ ਸ਼ੂਟਿੰਗ ਛੇਤੀ ਸ਼ੁਰੂ ਹੋਣ ਵਾਲੀ ਹੈ । ਇਸ ਫ਼ਿਲਮ ਵਿੱਚ ਬਿਨੂੰ ਦੇ ਨਾਲ ਰਜਤ ਬੇਦੀ, ਬੀਐੱਨ ਸ਼ਰਮਾ, ਨਵਨੀਤ ਢਿੱਲੋਂ, ਇਹਾਨਾ ਢਿੱਲੋਂ ਤੋਂ ਇਲਾਵਾ ਹੋਰ ਕਈ ਵੱਡੇ ਕਲਾਕਾਰ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਦੀਪਕ ਮੁਕਟ, ਮਾਣਿਕ ਬੇਦੀ, ਬੰਟੀ ਰਾਘਵ ਤੇ ਇਲਾ ਬੇਦੀ ਪ੍ਰੋਡਿਊਸ ਕਰ ਰਹੇ ਹਨ । https://www.instagram.com/p/B6CeHnVgt6U/ 2020 ਵਿੱਚ ਫ਼ਿਲਮ ਗੋਲ ਗੱਪੇ ਤੋਂ ਇਲਾਵਾ ਬਿਨੂੰ ਢਿੱਲੋਂ ਫੱਟੇ ਦਿੰਦੇ ਚੱਕ, ਹੇਰਾ ਫੇਰੀ, ਵੈਲਕਮ ਭੂਆ ਜੀ ਵਿੱਚ ਨਜ਼ਰ ਆਉਣਗੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬਿਨੂੰ ਢਿੱਲੋਂ ਤੇ ਸਮੀਪ ਕੰਗ ਦੀ ਜੋੜੀ ਨੇ ਕਈ ਹਿੱਟ ਫ਼ਿਲਮ ਦਿੱਤੀਆਂ ਹਨ ਅਸੀਂ ਆਸ ਕਰਦੇ ਹਾਂ ਕਿ ਫ਼ਿਲਮ ਗੋਲਗੱਪੇ ਵੀ ਬਾਕਸ ਆਫ਼ਿਸ ਤੇ ਹਿੱਟ ਸਾਬਿਤ ਹੋਵੇਗੀ । https://www.instagram.com/p/B5Ne-m1g_Yo/
Advertisment

Stay updated with the latest news headlines.

Follow us:
Advertisment
Advertisment
Latest Stories
Advertisment