ਹਾਸੇ ਦੇ ਰੰਗਾਂ ਦੇ ਨਾਲ ਭਰਿਆ ਬਿਨੂੰ ਢਿੱਲੋਂ ਦੀ ਫ਼ਿਲਮ ‘ਗੋਲ ਗੱਪੇ’ ਦਾ ਫਰਸਟ ਲੁੱਕ ਆਇਆ ਸਾਹਮਣੇ, ਇਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

Written by  Lajwinder kaur   |  February 18th 2020 12:31 PM  |  Updated: February 18th 2020 12:32 PM

ਹਾਸੇ ਦੇ ਰੰਗਾਂ ਦੇ ਨਾਲ ਭਰਿਆ ਬਿਨੂੰ ਢਿੱਲੋਂ ਦੀ ਫ਼ਿਲਮ ‘ਗੋਲ ਗੱਪੇ’ ਦਾ ਫਰਸਟ ਲੁੱਕ ਆਇਆ ਸਾਹਮਣੇ, ਇਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

ਪੰਜਾਬੀ ਇੰਡਸਟਰੀ ਦੇ ਮਲਟੀ ਟੈਲੇਂਟਡ ਅਦਾਕਾਰ ਬਿਨੂੰ ਢਿਲੋਂ ਜਿਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਗੋਲ ਗੱਪੇ’ ਦਾ ਮਜ਼ੇਦਾਰ ਪੋਸਟਰ ਸਾਹਮਣੇ ਆ ਚੁੱਕਿਆ ਹੈ। ਜੀ ਹਾਂ ਬਿਨੂੰ ਢਿੱਲੋਂ ਨੇ ਪੀਟੀਸੀ ਵੱਲੋਂ ਕਰਵਾਏ ਡਿਜ਼ੀਟਲ ਅਵਾਰਡ ਫੰਕਸ਼ਨ ਦੌਰਾਨ ਆਪਣੀ ਫ਼ਿਲਮ ‘ਗੋਲ ਗੱਪੇ’ ਦਾ ਫਰਸਟ ਲੁੱਕ ਨੂੰ ਸ਼ੇਅਰ ਕੀਤਾ ਹੈ । ਬਿਨੂੰ ਢਿੱਲੋਂ ਤੇ ਪੀਟੀਸੀ ਨੈੱਟਵਰਕ ਦੇ ਪ੍ਰੈਜ਼ੀਡੈਂਟ ਅਤੇ ਐੱਮ.ਡੀ. ਰਬਿੰਦਰ ਨਾਰਾਇਣ, ਬਾਲੀਵੁੱਡ ਐਕਟਰ ਰਜਤ ਬੇਦੀ, ਬੀਐੱਨ ਸ਼ਰਮਾ ਹੋਰਾਂ ਨੇ ਮਿਲਕੇ ‘ਗੋਲ ਗੱਪੇ’ ਦੇ ਫਰਸਟ ਲੁੱਕ ਤੋਂ ਪਰਦੇ ਚੁੱਕਿਆ ਤੇ ਨਾਲ ਹੀ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਗਿਆ ਹੈ । ਦੱਸ ਦਈਏ ਗੋਲ ਗੱਪੇ ਫ਼ਿਲਮ 10 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ ।   

 

ਹੋਰ ਵੇਖੋ:‘ਥੱਪੜ’ ਦੀ ਗੂੰਜ ਸੁਣੇਗੀ ਸਿਨਮਾ ਘਰਾਂ ‘ਚ, ਤਾਪਸੀ ਪੰਨੂ ਦਾ ਕਰਾਰਾ ਜਵਾਬ ਔਰਤਾਂ ਨੂੰ ਦੇਵੇਗਾ ਹੌਂਸਲਾ, ਦੇਖੋ ਟਰੇਲਰ

ਜੇ ਗੱਲ ਕਰੀਏ ਗੋਲ ਗੱਪੇ ਫ਼ਿਲਮ ਦੀ ਤਾਂ ਇਹ ਫ਼ਿਲਮ ਡਾਇਰੈਕਟਰ ਸਮੀਪ ਕੰਗ ਦੇ ਨਿਰਦੇਸ਼ਨ ਹੇਠ ਬਣੀ ਹੈ ।

ਕਮੇਡੀ ਫੈਮਿਲੀ ਡਰਾਮਾ ਵਾਲੀ ਫ਼ਿਲਮ ‘ਚ ਬਿਨੂੰ ਢਿੱਲੋਂ ਤੋਂ ਇਲਾਵਾ ਰਜਤ ਬੇਦੀ, ਬੀਐੱਨ ਸ਼ਰਮਾ, ਨਵਨੀਤ ਢਿੱਲੋਂ, ਇਹਾਨਾ ਢਿੱਲੋਂ ਤੇ ਕਈ ਹੋਰ ਵੱਡੇ ਕਲਾਕਾਰ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਦੀਪਕ ਮੁਕਟ, ਮਾਣਿਕ ਬੇਦੀ, ਬੰਟੀ ਰਾਘਵ ਤੇ ਇਲਾ ਬੇਦੀ ਪ੍ਰੋਡਿਊਸ ਕੀਤਾ ਗਿਆ ਹੈ । ਗੋਲ ਗੱਪੇ ਜੋ ਕਿ 10 ਅਪ੍ਰੈਲ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ । ਦਰਸ਼ਕ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network