ਬਿੰਨੂ ਢਿੱਲੋਂ ਦੀਆਂ ਲੱਗੀਆਂ ਸਖ਼ਤ ਡਿਊਟੀਆਂ, ਕਰ ਰਹੇ ਨੇ ਇਹ ਕੰਮ, ਦੇਖੋ ਵੀਡੀਓ

written by Aaseen Khan | May 05, 2019

ਬਿੰਨੂ ਢਿੱਲੋਂ ਦੀਆਂ ਲੱਗੀਆਂ ਸਖ਼ਤ ਡਿਊਟੀਆਂ, ਕਰ ਰਹੇ ਨੇ ਇਹ ਕੰਮ, ਦੇਖੋ ਵੀਡੀਓ : ਬਿੰਨੂ ਢਿੱਲੋਂ ਜਿਹੜੇ ਅਕਸਰ ਹੀ ਸ਼ੋਸ਼ਲ ਮੀਡੀਆ 'ਤੇ ਆਪਣੇ ਪ੍ਰਸੰਸ਼ਕਾਂ ਨੂੰ ਹਸਾਉਂਦੇ ਅਤੇ ਐਂਟਰੇਟਨ ਕਰਦੇ ਰਹਿੰਦੇ ਹਨ। ਅਜਿਹਾ ਹੀ ਵੀਡੀਓ ਉਹਨਾਂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ ਜਿਸ 'ਚ ਬਿੰਨੂ ਢਿੱਲੋਂ ਹੋਰਾਂ ਨੇ ਸਭਾਂਲ ਲਈ ਹੈ ਇੱਕ ਸਿਕਉਰਿਟੀ ਗਾਰਡ ਦੀ ਕਮਾਨ ਅਤੇ ਲੋਕਾਂ ਦੀ ਚੈਕਿੰਗ ਕਰਨ ਦਾ ਕੰਮ ਕਰ ਰਹੇ ਹਨ।

 
View this post on Instagram
 

Security poori tight hai....????????

A post shared by Binnu Dhillon (@binnudhillons) on

ਜੀ ਹਾਂ ਉਹ ਆਪਣੇ ਡਾਇਰੈਕਟਰ ਸਮੀਪ ਕੰਗ ਦੀ ਹੀ ਚੈਕਿੰਗ ਕਰ ਰਹੇ ਹਨ। ਭਾਵੇਂ ਇਹ ਵੀਡੀਓ ਮਜ਼ਾਕ 'ਚ ਬਣਾਇਆ ਗਿਆ ਹੈ ਪਰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਬਿੰਨੂ ਢਿੱਲੋਂ ਹੋਰਾਂ ਦੀ ਆਉਣ ਵਾਲੀ ਫ਼ਿਲਮ ਨੌਕਰ ਵਹੁਟੀ ਦਾ ਸ਼ੂਟ ਚੱਲ ਰਿਹਾ ਹੈ ਜਿਸ ਨੂੰ ਡਾਇਰੈਕਟ ਕਰ ਰਹੇ ਹਨ ਸਮੀਪ ਕੰਗ। ਇਹ ਵੀਡੀਓ ਫ਼ਿਲਮ ਦੇ ਸੈੱਟ ਦਾ ਹੀ ਪ੍ਰਤੀਤ ਹੁੰਦਾ ਹੈ ਜਿੱਥੇ ਐਕਟਰ ਤੇ ਡਾਇਰੈਕਟਰ ਮਸਤੀ ਕਰ ਰਹੇ ਹਨ। ਹੋਰ ਵੇਖੋ : 'ਮਿੰਦੋ ਤਸੀਲਦਾਰਨੀ' ਦੇ ਗੀਤ ਦੇ ਸ਼ੂਟ ਦੌਰਾਨ ਕਰਮਜੀਤ ਅਨਮੋਲ ਨੇ ਰਾਜਵੀਰ ਜਵੰਦਾ ਨਾਲ ਲਗਾਈਆਂ ਰੌਣਕਾਂ, ਦੇਖੋ ਵੀਡੀਓ
 
View this post on Instagram
 

#NaukarVahutiDa ? #Releasing23rdAugust2019 @ghuggigurpreet ?

A post shared by Binnu Dhillon (@binnudhillons) on

ਦੱਸ ਦੇਈਏ ਇਸ ਮੂਵੀ ‘ਚ ਮੁੱਖ ਭੂਮਿਕਾ ‘ਚ ਬਿੰਨੂ ਢਿੱਲੋਂ ਅਤੇ ਕੁਲਰਾਜ ਰੰਧਾਵਾ ਨਜ਼ਰ ਆਉਣਗੇ।‘ਨੌਕਰ ਵਹੁਟੀ ਦਾ’ ਮੂਵੀ ਨੂੰ ਮਸ਼ਹੂਰ ਡਾਇਰੈਕਟਰ ਸਮੀਪ ਕੰਗ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ‘ਨੌਕਰ ਵਹੁਟੀ ਦਾ’ ਫ਼ਿਲਮ ‘ਚ ਕਾਮੇਡੀ ਦੇ ਨਾਲ ਰੋਮਾਂਟਿਕ ਫੈਮਲੀ ਡਰਾਮਾ ਦੇਖਣ ਨੂੰ ਮਿਲੇਗਾ। ਇਸ ਮੂਵੀ ‘ਚ ਕਈ ਹੋਰ ਨਾਮੀ ਕਲਾਕਾਰ ਜਿਵੇਂ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਆਦਿ ਨਜ਼ਰ ਆਉਣਗੇ। ਬਿੰਨੂ ਢਿੱਲੋਂ ਦੀ ਫ਼ਿਲਮ 23 ਅਗਸਤ ਨੂੰ ਰਿਲੀਜ਼ ਹੋਵੇਗੀ।

0 Comments
0

You may also like