ਕਪਿਲ ਸ਼ਰਮਾ ਸ਼ੋਅ 'ਚ ਪਤੀ ਕਰਨ ਨਾਲ ਪਹੁੰਚੀ ਬਿਪਾਸ਼ਾ ਬਾਸੂ, ਕਪਿਲ ਨੇ ਜੋੜੀ ਦੇ ਹਨੀਮੂਨ ਨੂੰ ਲੈ ਕੀਤਾ ਮਜ਼ਾਕ

written by Pushp Raj | February 11, 2022

ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਦਿ ਕਪਿਲ ਸ਼ਰਮਾ ਦਾ ਇਸ ਹਫ਼ਤੇ ਦਾ ਐਪੀਸੋਡ ਬਹੁਤ ਖ਼ਾਸ ਅਤੇ ਧਮਾਕੇਦਾਰ ਹੋਣ ਵਾਲਾ ਹੈ। ਇਸ ਹਫ਼ਤੇ ਦਾ ਇਹ ਵੈਲੇਨਟਾਈਨ ਡੇਅ ਸਪੈਸ਼ਲ ਵੀਕ ਵਜੋਂ ਮਨਾਇਆ ਜਾਵੇਗਾ। ਇਸ ਹਫ਼ਤੇ 'ਚ ਅਦਾਕਾਰਾ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਦੀ ਜੋੜੀ ਨਜ਼ਰ ਆਵੇਗੀ।

ਇਸ ਐਪੀਸੋਡ ਦੇ ਪ੍ਰੋਮੋ ਨੇ ਦਰਸ਼ਕਾਂ ਦੀ ਦਿਲਚਸਪੀ ਵਧਾ ਦਿੱਤੀ ਹੈ। ਇਹ ਵੀਡੀਓ ਟੀਟੀ ਚੈਨਲ ਨੇ ਆਪਣੇ ਆਫ਼ੀਸ਼ੀਅਲ ਇੰਸਟਾਗ੍ਰਾਮ ਪੇਜ਼ ਉੱਤੇ ਸ਼ੇਅਰ ਕੀਤੀ ਹੈ।

image From Instagram

ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸ਼ੋਅ ਦੇ ਸੈਟ ਨੂੰ ਪੂਰੀ ਤਰ੍ਹਾਂ ਹਾਰਟ ਸ਼ੇਪ ਵਾਲੀ ਡੈਕੋਰ ਪੀਸੀਜ਼ ਤੇ ਐਸਸਰੀਜ਼ ਦੇ ਨਾਲ ਸਜਾਇਆ ਗਿਆ ਹੈ। ਇਸ ਹਫ਼ਤੇ ਸ਼ੋਅ ਵਿੱਚ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਬਿਪਾਸ਼ਾ ਬਾਸੂ ਆਪਣੇ ਪਤੀ ਕਰਨ ਸਿੰਘ ਗਰੋਵਰ ਨਾਲ ਗੈਸਟ ਬਣ ਕੇ ਆਵੇਗੀ।

ਸ਼ੋਅ ਦੀ ਪ੍ਰੋਮੋ ਵੀਡੀਓ ਦੇ ਦੌਰਾਨ ਕਪਿਲ ਨੇ ਆਪਣੇ ਹੀ ਅੰਦਾਜ਼ 'ਚ ਕਰਨ ਦੇ ਸਾਹਮਣੇ ਬਿਪਾਸ਼ਾ ਨਾਲ ਫਲਰਟ ਕਰਦੇ ਹੋਏ ਨਜ਼ਰ ਆਏ। ਕਪਿਲ ਨੇ ਇਸ ਜੋੜੀ ਦੇ ਹਨੀਮੂਨ 'ਤੇ ਵੱਡੀ ਚੁਟਕੀ ਲਈ।

image From Instagram

ਕਪਿਲ ਨੇ ਬਿਪਾਸ਼ਾ ਬਾਸੂ ਦੇ ਤੇ ਕਰਨ ਦੀ ਫਿੱਟਨੈਸ ਨੂੰ ਲੈ ਕੇ ਤਾਰੀਫ ਕੀਤੀ। ਇਸ ਦੌਰਾਨ ਬਿਪਾਸ਼ਾ ਦੇ ਫਿਗਰ ਤੇ ਲੁੱਕ ਦੀ ਤਾਰੀਫ ਕਰਦੇ ਹੋਏ ਕਪਿਲ ਨੇ ਕਿਹਾ ਉਹ 6 ਸਾਲ ਬਾਅਦ ਪਹਿਲਾਂ ਵਾਂਗ ਹੀ ਨਜ਼ਰ ਆ ਰਹੀ ਹੈ। ਕਪਿਲ ਨੇ ਕਿਹਾ ਕਿ ਬਿਪਾਸ਼ਾ ਉਨ੍ਹਾਂ ਲੋਕਾਂ ਚੋਂ ਹੈ ਜੋ ਆਪਣੀ ਸੁਹਾਗਰਾਤ ਨੂੰ ਵੀ ਪ੍ਰੋਟੀਨ ਸ਼ੇਕ ਲੈ ਸੌਂਦੇ ਹਨ।

image From Instagram

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਸ਼ੇਅਰ ਕੀਤੀ ਨਵੀਂ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਸ਼ਹਿਨਾਜ਼ ਦਾ ਦਮਦਾਰ ਲੁੱਕ

ਸ਼ੋਅ ਦੇ ਪ੍ਰੋਮੋ ਵਿੱਚ ਕਪਿਲ ਦੀ ਟੀਮ ਵੀ ਜੋੜੀ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆਈ। ਕੀਕੂ ਸ਼ਾਰਦਾ ਨੇ ਵੈਲੇਨਟਾਈਨ ਡੇਅ ਦੇ ਮੌਕੇ 'ਤੇ ਬਿਪਾਸ਼ਾ ਨੂੰ ਡੇਟ 'ਤੇ ਚੱਲਣ ਲਈ ਕਿਹਾ। ਦਰਸ਼ਕਾਂ ਨੂੰ ਇਹ ਪ੍ਰੋਮੋ ਬਹੁਤ ਹੀ ਪਸੰਦ ਆ ਰਿਹਾ ਹੈ।

ਦੱਸ ਦਈਏ ਕਿ ਕਪਿਲ ਸ਼ਰਮਾ ਦੇ ਇਸ ਕਾਮੇਡੀ ਸ਼ੋਅ ਵਿੱਚ ਹਰ ਹਫ਼ਤੇ ਕਈ ਬਾਲੀਵੁੱਡ ਸੈਲੇਬਸ ਤੇ ਫ਼ਿਲਮ ਇੰਡਸਟਰੀ ਦੇ ਲੋਕ ਬਤੌਰ ਗੈਸਟ ਸ਼ਾਮਲ ਹੁੰਦੇ ਹਨ। ਕਪਿਲ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਗਏ ਕਾਮੇਡੀ ਸੀਨ ਦਾ ਦਰਸ਼ਕ ਆਨੰਦ ਮਾਣਦੇ ਹਨ।

You may also like