ਪਤੀ ਕਰਣ ਤੋਂ ਕਈ ਗੁਣਾ ਅਮੀਰ ਹੈ ਬਿਪਾਸ਼ਾ ਬਾਸੂ, ਫ਼ਿਲਮਾਂ ਤੋਂ ਦੂਰ ਹੋਣ ਦੇ ਬਾਵਜੂਦ ਇਸ ਤਰ੍ਹਾਂ ਕਮਾਉਂਦੀ ਹੈ ਕਰੋੜਾਂ ਰੁਪਏ

written by Rupinder Kaler | January 07, 2020

ਬਿਪਾਸ਼ਾ ਬਾਸੂ 40 ਸਾਲ ਦੀ ਹੋ ਗਈ ਹੈ । 7 ਜਨਵਰੀ 1979 ਨੂੰ ਦਿੱਲੀ ਵਿੱਚ ਜਨਮੀ ਬਿਪਾਸ਼ਾ ਬਾਸੂ ਫ਼ਿਲਮਾਂ ਤੋਂ ਦੂਰ ਹੈ । ਬਿਪਾਸ਼ਾ ਆਖਰੀ ਵਾਰ 2015 ਵਿੱਚ ਆਈ ਫ਼ਿਲਮ ‘ਅਲੋਨ’ ਵਿੱਚ ਨਜ਼ਰ ਆਈ ਸੀ । ਇਸ ਫ਼ਿਲਮ ਵਿੱਚ ਉਹਨਾਂ ਦੇ ਅੋਪਜਿਟ ਕਰਣ ਸਿੰਘ ਗਰੋਵਰ ਸਨ । ਇਸ ਫ਼ਿਲਮ ਤੋਂ ਬਾਅਦ ਬਿਪਾਸ਼ਾ ਨੇ 2016 ਵਿੱਚ ਕਰਣ ਨਾਲ ਹੀ ਵਿਆਹ ਕਰਵਾ ਲਿਆ ਸੀ । https://www.instagram.com/p/B7ASdK7B5qA/ ਬਿਪਾਸ਼ਾ ਅਦਾਕਾਰੀ ਦੇ ਮਾਮਲੇ ਵਿੱਚ ਕਰਣ ਤੋਂ ਕਾਫੀ ਸੀਨੀਅਰ ਹੈ । ਇੱਥੇ ਹੀ ਬਸ ਨਹੀਂ ਪ੍ਰਾਪਰਟੀ ਦੇ ਮਾਮਲੇ ਵਿੱਚ ਵੀ ਬਿਪਾਸ਼ਾ ਕਰਣ ਤੋਂ ਕਈ ਕਦਮ ਅੱਗੇ ਹੈ । ਇੱਕ ਰਿਪੋਰਟ ਮੁਤਾਬਿਕ ਬਿਪਾਸ਼ਾ ਬਾਸੂ 108 ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕ ਹੈ, ਜਦੋਂ ਕਿ ਉਹਨਾਂ ਦੇ ਪਤੀ ਕਰਣ ਦੀ ਜ਼ਾਇਦਾਦ 15 ਕਰੋੜ ਦੇ ਲੱਗਪਗ ਹੈ । https://www.instagram.com/p/B7AXMS-jkIo/ ਬਿਪਾਸ਼ਾ ਭਾਵੇਂ ਫ਼ਿਲਮਾਂ ਤੋਂ ਦੂਰ ਹੈ ਪਰ ਉਹਨਾਂ ਕੋਲ ਕਈ ਮਲਟੀ ਨੈਸ਼ਨਲ ਕੰਪਨੀਆਂ ਦੇ ਵਿਗਿਆਪਨ ਹਨ ਜਿਨ੍ਹਾਂ ਤੋਂ ਉਹਨਾਂ ਨੂੰ ਕਮਾਈ ਹੁੰਦੀ ਹੈ । ਬਿਪਾਸ਼ਾ ਕੋਲ ਕਈ ਲਗਜ਼ਰੀ ਕਾਰਾਂ ਹਨ । ਇਸ ਤੋਂ ਇਲਾਵਾ ਉਹਨਾਂ ਕੋਲ ਮੁੰਬਈ ਦੇ ਪਾਸ਼ ਇਲਾਕਿਆਂ ਵਿੱਚ ਦੋ ਘਰ ਹਨ । ਇਸ ਤੋਂ ਇਲਾਵਾ ਉਹਨਾਂ ਕੋਲ ਕੋਲਕਾਤਾ ਵਿੱਚ ਵੀ ਇੱਕ ਘਰ ਹੈ । https://www.instagram.com/p/B68N-2HB6gK/ ਬਿਪਾਸ਼ਾ ਬਾਸੂ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਜਾਗਰੂਕ ਹੈ । ਜਿਸ ਕਰਕੇ ਉਸ ਨੂੰ ਅਕਸਰ ਸਟੇਜ ਸ਼ੋਅ ਮਿਲਦੇ ਹਨ ਤੇ ਉਹ ਇੱਕ ਸਟੇਜ ਸ਼ੋਅ ਦਾ 2 ਕਰੋੜ ਰੁਪਏ ਚਾਰਜ ਕਰਦੀ ਹੈ । ਭਾਵੇਂ ਬਿਪਾਸ਼ਾ ਬਾਸੂ ਫ਼ਿਲਮਾਂ ਤੋਂ ਦੂਰ ਹੈ ਪਰ ਜਦੋਂ ਉਹ ਫ਼ਿਲਮਾਂ ਵਿੱਚ ਕੰਮ ਕਰਦੀ ਸੀ ਉਦੋਂ ਉਹ ਇੱਕ ਫ਼ਿਲਮ ਦਾ 2 ਤੋਂ 3 ਕਰੋੜ ਚਾਰਜ ਕਰਦੀ ਸੀ । https://www.instagram.com/p/B60xd7NhYSQ/

0 Comments
0

You may also like