ਖ਼ਾਸ ਹੋਵੇਗਾ ਇਸ ਵਾਰ ਪੰਜਾਬੀਸ ਦਿਸ ਵੀਕ, ਜਾਣੋ ਨਿਊਯਾਰ੍ਕ ਵਿਚ ਕਿਸਨੇ ਵਧਾਇਆ ਪੰਜਾਬੀਆਂ ਦਾ ਨਾਮ

Written by  Gourav Kochhar   |  May 26th 2018 12:38 PM  |  Updated: May 26th 2018 12:38 PM

ਖ਼ਾਸ ਹੋਵੇਗਾ ਇਸ ਵਾਰ ਪੰਜਾਬੀਸ ਦਿਸ ਵੀਕ, ਜਾਣੋ ਨਿਊਯਾਰ੍ਕ ਵਿਚ ਕਿਸਨੇ ਵਧਾਇਆ ਪੰਜਾਬੀਆਂ ਦਾ ਨਾਮ

ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਬਹੁਤ ਸਾਰੇ ਅਜਿਹੇ ਗਾਇਕ ਹਨ ਜੋ ਚੰਗਾ ਗਾਉਣ ਦੇ ਨਾਲ ਨਾਲ ਚੰਗਾ ਲਿਖਦੇ ਵੀ ਹਨ | ਅਜਿਹੀ ਹੀ ਇਕ ਹਸਤੀ ਦੀ ਗੱਲ ਅੱਜ ਅਸੀਂ ਕਰਨ ਜਾ ਰਹੇ ਹਾਂ | ਇਸ ਹਸਤੀ ਦੇ ਗੀਤ ਤਾਂ ਤੁਸੀਂ ਬਹੁਤ ਆਨੰਦ ਨਾਲ ਸੁਣੇ ਹੋਣਗੇ ਪਰ ਇਸ ਹਸਤੀ ਵੇਖਿਆ ਅਜੇ ਬਹੁਤ ਘੱਟ ਲੋਕਾਂ ਨੇ ਹੈ | ਕਿਉਂਕਿ ਇਨ੍ਹਾਂ ਨੇ ਬਹੁਤ ਹੀ ਘੱਟ ਸਮੇ ਵਿਚ ਇਕ ਬਹੁਤ ਹੀ ਉੱਚਾ ਮੁਕਾਮ ਹਾਸਿਲ ਕਰ ਲਿਆ ਹੈ | ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਗਾਇਕ ਬੀਰ ਸਿੰਘ Bir Singh ਦੀ | ਬੀਰ ਸਿੰਘ ਨੇ ਸਿਰਫ਼ ਗਾਇਕੀ ਵਿਚ ਹੀ ਨਹੀਂ ਸਗੋਂ ਆਪਣੀ ਕਲਮ ਪੱਖੋਂ ਵੀ ਚੰਗੀ ਸ਼ੋਹਰਤ ਖੱਟੀ ਹੈ |

bir singh

ਪੰਜਾਬੀ ਹਿੱਟ ਫ਼ਿਲਮਾਂ ਜਿਵੇ ਲਾਹੌਰੀਏ, ਗੋਲਕ ਬੁਗਨੀ ਬੈਂਕ ਤੇ ਬਟੂਆ ਅਤੇ ਦਾਣਾ ਪਾਣੀ Daana Paani ਵਿਚ ਆਪਣੇ ਗੀਤਾਂ ਨਾਲ ਹਰ ਇਕ ਦਰਸ਼ਕ ਦਾ ਦਿੱਲ ਜਿਤਿਆ ਹੈ ਬੀਰ ਸਿੰਘ ਨੇ | ਫ਼ਿਲਮ ਗੋਲਕ ਬੁਗਨੀ ਬੈਂਕ ਤੇ ਬਟੂਆ ਦਾ ਗੀਤ "ਤੂੰ ਤੇ ਮੈਂ" ਜੋ ਅਜੇ ਤੱਕ ਲੋਕਾਂ ਦੀ ਜੁਬਾਨ ਤੇ ਹੈ ਇਸ ਗੀਤ ਨੂੰ ਬੀਰ ਸਿੰਘ ਨੇ ਹੀ ਲਿਖਿਆ ਅਤੇ ਗਾਇਆ ਹੈ | ਪਰ ਕਿ ਤੁਸੀਂ ਇੰਨ੍ਹੇ ਟੈਲੇਂਟਿਡ ਗਾਇਕ ਨਾਲ ਸਿੱਧੀ ਗੱਲਬਾਤ ਹੁੰਦੀ ਵੇਖੀ ਹੈ ? ਨਹੀਂ | ਹੁਣ ਤੁਹਾਡਾ ਇਹ ਸੁਪਨਾ ਹੋ ਰਿਹਾ ਹੈ ਪੂਰਾ | ਜੀ ਹਾਂ ਪੀਟੀਸੀ ਪੰਜਾਬੀ ਦੇ ਚੱਲ ਰਹੇ ਇਕ ਪ੍ਰੋਗਰਾਮ "ਪੰਜਾਬੀਸ ਦਿਸ ਵੀਕ" ਵਿਚ ਕਲ ਹੋਵੇਗੀ ਸਿੱਧੀ ਗੱਲਬਾਤ ਮਸ਼ਹੂਰ ਗਾਇਕ ਅਤੇ ਲੈਰਿਕਸਟ ਬੀਰ ਸਿੰਘ Bir Singh ਦੇ ਨਾਲ ਅਤੇ ਨਾਲ ਹੀ ਦਿਖਾਂਵਾਂਗੇ ਕਿ ਕਿਹੜੇ ਵਿਦੇਸ਼ ਵਿਚ ਰਹਿ ਰਹੇ ਪੰਜਾਬੀ ਨੇ ਵਧਾਇਆ ਪੰਜਾਬੀਆਂ ਦਾ ਨਾਮ | ਇਸ ਲਈ ਕੱਲ ਵੇਖਣਾ ਨਾ ਭੁਲਣਾ "ਪੰਜਾਬੀਸ ਦਿਸ ਵੀਕ" ਸਵੇਰੇ 9:30 ਵਜੇ ਸਿਰਫ਼ ਪੀਟੀਸੀ ਪੰਜਾਬੀ ਚੈੱਨਲ 'ਤੇ |

bir singh


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network