ਬਿਰੇਂਦਰ ਢਿੱਲੋਂ ਅਤੇ ਸ਼ਮਸ਼ੇਰ ਲਹਿਰੀ ਦਾ ਨਵਾਂ ਗੀਤ ‘Hope’ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਕੋਰੋਨਾ ਕਰਕੇ ਸਮਾਜ ਦੇ ਹਲਾਤਾਂ ਨੂੰ ਕੀਤਾ ਬਿਆਨ, ਦੇਖੋ ਵੀਡੀਓ

written by Lajwinder kaur | August 18, 2020

ਪੰਜਾਬੀ ਗਾਇਕ ਬਿਰੇਂਦਰ ਢਿੱਲੋਂ ਅਤੇ ਸ਼ਮਸ਼ੇਰ ਲਹਿਰੀ ਦੀ ਜੋੜੀ ਆਪਣੇ ਨਵੇਂ ਸਿੰਗਲ ਟਰੈਕ ਹੋਪ (HOPE) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਇੱਕ ਵਾਰ ਫਿਰ ਤੋਂ ਲੋਕਾਂ ਨੂੰ ਕੋਰੋਨਾ ਕਰਕੇ ਬਣੇ ਹਲਾਤਾਂ ਤੋਂ ਨਾ ਘਬਰਾਉਣ ਦੀ ਗੱਲ ਆਖੀ ਹੈ । ਉਨ੍ਹਾਂ ਨੇ ਗੀਤ ਦੇ ਰਾਹੀਂ ਲੋਕਾਂ ਨੂੰ ਕਿਹਾ ਹੈ ਕਿ ਬਾਬਾ ਨਾਨਕ ਸਭ ਭਲੀ ਕਰਣਗੇ,  ਬਸ ਹੌਸਲਾ ਤੇ ਥੋੜਾ ਸਬਰ ਰੱਖੋ ।

 ਇਸ ਗੀਤ ਦੇ ਬੋਲ ਸ਼ਮਸ਼ੇਰ ਲਹਿਰੀ ਵੱਲੋਂ ਲਿਖੇ ਗਏ ਹਨ ਤੇ ਸੰਗੀਤ ਜੋਏ ਅਤੁਲ ਨੇ ਦਿੱਤਾ ਹੈ । ਗਾਣੇ ਦਾ ਵੀਡੀਓ ਸ਼ੇਅਰ ਰਾਜ ਵਰਮਾ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ ਨੂੰ Banjare Music ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ  ਹੈ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ।

ਜੇ ਗੱਲ ਕਰੀਏ ਬਿਰੇਂਦਰ ਢਿੱਲੋਂ ਅਤੇ ਸ਼ਮਸ਼ੇਰ ਲਹਿਰੀ ਦੇ ਵਰਕ ਫਰੰਟ ਦੀ ਤਾਂ ਇਹ ਜੋੜੀ ਇਸ ਤੋਂ ਪਹਿਲਾਂ ਵੀ ਅਰਦਾਸ-2, ਅਰਦਾਸ-3 , ਗੰਗਾ ਜਲ, ਗੁੰਮਸੁੰਮ ਵਰਗੇ ਕਮਾਲ ਦੇ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ ।

0 Comments
0

You may also like