Advertisment

ਪੀਟੀਸੀ ਰਿਕਾਰਡਜ਼ ‘ਅਰਦਾਸ 2’ ਦੀ ਕਾਮਯਾਬੀ ਤੋਂ ਬਾਅਦ ਲੈ ਕੇ ਆ ਰਹੇ ਨੇ ਬਿਰੇਂਦਰ ਢਿੱਲੋਂ ਤੇ ਸ਼ਮਸ਼ੇਰ ਲਹਿਰੀ ਦੀ ਆਵਾਜ਼ ‘ਚ ‘ਅਰਦਾਸ 3’

author-image
By Lajwinder kaur
New Update
ਪੀਟੀਸੀ ਰਿਕਾਰਡਜ਼ ‘ਅਰਦਾਸ 2’ ਦੀ ਕਾਮਯਾਬੀ ਤੋਂ ਬਾਅਦ ਲੈ ਕੇ ਆ ਰਹੇ ਨੇ ਬਿਰੇਂਦਰ ਢਿੱਲੋਂ ਤੇ ਸ਼ਮਸ਼ੇਰ ਲਹਿਰੀ ਦੀ ਆਵਾਜ਼ ‘ਚ ‘ਅਰਦਾਸ 3’
Advertisment
ਕੁਝ ਦਿਨ ਪਹਿਲਾਂ ਪੀਟੀਸੀ ਰਿਕਾਰਡਜ਼ ਵੱਲੋਂ ਬਿਰੇਂਦਰ ਢਿੱਲੋਂ ਤੇ ਸ਼ਮਸ਼ੇਰ ਲਹਿਰੀ ਦੀ ਆਵਾਜ਼ ‘ਅਰਦਾਸ 2’ ਗੀਤ ਰਿਲੀਜ਼ ਹੋਇਆ ਸੀ । ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਪੂਰੀ ਦੁਨੀਆ ਕੋਰੋਨਾ ਮਹਾਂਮਾਰੀ ਦੇ ਨਾਲ ਜੰਗ ਲੜ ਰਹੀ ਹੈ । ਜਿਸਦੇ ਚੱਲਦੇ ਪੰਜਾਬੀ ਸੂਫ਼ੀ ਗਾਇਕ ਬਿਰੇਂਦਰ ਢਿੱਲੋਂ ਤੇ ਸ਼ਮਸ਼ੇਰ ਲਹਿਰੀ ਹੋਰਾਂ ਨੇ ‘ਅਰਦਾਸ 2’ ਗੀਤ ਦੇ ਰਾਹੀਂ ਸੰਸਾਰ ਦੇ ਹਾਲਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ ਕੀਤੀ ਸੀ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ । ਇਹ ਗੀਤ ਸੋਸ਼ਲ ਮੀਡੀਆ ਉੱਤੇ ਵੀ ਖੂਬ ਵਾਇਰਲ ਹੋਇਆ । ‘ਅਰਦਾਸ 2’ ਦੀ ਕਮਾਯਾਬੀ ਤੋਂ ਬਾਅਦ ਇਹ ਟੀਮ ‘ਅਰਦਾਸ 3’ ਲੈ ਕੇ ਆ ਰਹੀ ਹੈ । ‘ਅਰਦਾਸ 3’ ‘ਤੇ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ । ਇਸ ਗੀਤ ਨੂੰ ਵੀ ਸੂਫ਼ੀ ਗਾਇਕ ਬਿਰੇਂਦਰ ਢਿੱਲੋਂ ਤੇ ਸ਼ਮਸ਼ੇਰ ਲਹਿਰੀ ਹੋਰ ਆਪਣੀ ਰੂਹਾਨੀ ਆਵਾਜ਼ ‘ਚ ਪੇਸ਼ ਕਰਨਗੇ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ । publive-image ਪੀਟੀਸੀ ਨੈੱਟਵਰਕ ਵਲੋਂ ਪੰਜਾਬੀ ਤੇ ਪੰਜਾਬੀਅਤ ਨੂੰ ਜੱਗ ਜ਼ਾਹਿਰ ਕਰਨ ਦੇ ਲਈ ਨਵੇਂ ਉਪਰਾਲੇ ਕੀਤੇ ਜਾਂਦੇ ਨੇ । ਜਿਸਦੇ ਚੱਲਦੇ ਪੀਟੀਸੀ ਰਿਕਾਡਜ਼ ਵੱਲੋਂ ਨਵੇਂ ਟੇਲੈਂਡ ਨੂੰ ਅੱਗੇ ਵਧਣ ਲਈ ਮੌਕਾ ਦਿੱਤਾ ਜਾਂਦਾ ਹੈ । ਪੀਟੀਸੀ ਰਿਕਾਡਜ਼ ਅਜਿਹਾ ਪਲੇਟਫਾਰਮ ਹੈ ਜੋ ਪੰਜਾਬੀ ਇੰਡਸਟਰੀ ‘ਚ ਉਭਰਦੇ ਹੋਏ ਗਾਇਕਾਂ ਨੂੰ ਹੱਲਾਸ਼ੇਰੀ ਦਿੰਦਾ ਹੈ । ਪੀਟੀਸੀ ਰਿਕਾਰਡਜ਼ ਲੇਬਲ ਦੇ ਹੇਠ ਬਹੁਤ ਸਾਰੇ ਨਾਮੀ ਗਾਇਕਾਂ ਦੇ ਗੀਤ ਰਿਲੀਜ਼ ਹੋ ਚੁੱਕੇ ਨੇ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment