ਅੱਜ ਹੈ ਬਾਲੀਵੁੱਡ ਦੀ ਮਾਂ ਦਾ ਜਨਮ ਦਿਨ,14 ਸਾਲ ਦੀ ਉਮਰ 'ਚ ਹੋ ਗਿਆ ਸੀ ਵਿਆਹ

written by Shaminder | January 04, 2020

ਅੱਜ ਬਾਲੀਵੁੱਡ ਦੀ ਅਦਾਕਾਰਾ ਨਿਰੂਪਾ ਰਾਏ ਦਾ ਜਨਮ ਦਿਨ ਹੈ । ਉਨ੍ਹਾਂ ਨੂੰ ਬਾਲੀਵੁੱਡ 'ਚ ਕਈ ਸ਼ਾਨਦਾਰ ਕਿਰਦਾਰ ਨਿਭਾਉਣ ਲਈ ਜਾਣਿਆ ਜਾਂਦਾ ਹੈ । ਅੱਜ ਦੇ ਦਿਨ 1931 ਨੂੰ ਉਨ੍ਹਾਂ ਦਾ ਜਨਮ ਹੋਇਆ ਸੀ,ਉਨ੍ਹਾਂ ਦੇ ਮਾਪੇ ਪਿਆਰ ਨਾਲ ਉਨ੍ਹਾਂ ਨੂੰ ਛਿਬੀ ਕਹਿੰਦੇ ਸਨ ।ਗੁਜਰਾਤ ਦੇ ਬਲਸਾਡ 'ਚ ਜਨਮੀ ਨਿਰੂਪਾ ਦਾ ਅਸਲੀ ਨਾਂਅ ਕਾਂਤਾ ਚੌਹਾਨ ਸੀ । 14 ਸਾਲ ਦੀ ਉਮਰ 'ਚ ਉਨ੍ਹਾਂ ਦਾ ਵਿਆਹ ਕਮਲ ਬਲਰਾਸਾ ਨਾਲ ਕਰ ਦਿੱਤਾ ਗਿਆ ਸੀ ।ਨਿਰੂਪਾ ਰਾਏ ਦੇ ਪਤੀ ਨੂੰ ਐਕਟਿੰਗ ਦਾ ਸ਼ੌਂਕ ਸੀ ਅਤੇ ਵਿਆਹ ਤੋਂ ਬਾਅਦ ਉਹ ਮੁੰਬਈ ਆ ਗਏ ਸਨ । ਹੋਰ ਵੇਖੋ:ਬਾਲੀਵੁੱਡ ਗਾਇਕਾ ਅਨੁਰਾਧਾ ਪੋਡਵਾਲ ਨੂੰ 45 ਸਾਲ ਦੀ ਔਰਤ ਨੇ ਦੱਸਿਆ ਆਪਣੀ ਮਾਂ, ਮੰਗਿਆ 50 ਕਰੋੜ ਦਾ ਹਰਜਾਨਾ ਇੱਥੇ ਹੀ ਇੱਕ ਦਿਨ ਕਮਲ ਨੇ ਇੱਕ  ਗੁਜਰਾਤੀ ਪ੍ਰੋਡਕਸ਼ਨ ਹਾਊਸ ਦਾ ਇਸ਼ਤਿਹਾਰ ਵੇਖਿਆ ਅਤੇ ਇੰਟਰਵਿਊ ਦੇਣ ਲਈ ਗਏ ਪਰ ਉਨ੍ਹਾਂ ਦੀ ਸਿਲੈਕਸ਼ਨ ਨਹੀਂ ਹੋਈ ਪਰ ਨਾਲ ਗਈ ਕਾਂਤਾ ਨੂੰ ਫ਼ਿਲਮ ਰਣਕ ਦੇਵੀ 'ਚ ਫੀਮੇਲ ਲੀਡ ਰੋਲ ਆਫਰ ਕਰ ਦਿੱਤਾ ਗਿਆ ।ਸਨਰਾਈਜ਼ ਪਿਕਚਰਜ਼ ਦੇ ਮਾਲਕ ਨੇ ਕਾਂਤਾ ਦਾ ਨਾਂਅ ਵੀ ਬਦਲ ਕੇ ਨਿਰੂਪਾ ਰਾਏ ਰੱਖ ਦਿੱਤਾ ਸੀ ।ਜਿਸ ਤੋਂ ਬਾਅਦ ਨਿਰੂਪਾ ਰਾਏ ਨਾਂਅ ਨਾਲ ਉਹ ਬਾਲੀਵੁੱਡ 'ਚ ਜਾਣੇ ਜਾਣ ਲੱਗ ਪਏ । ਨਿਰੂਪਾ ਰਾਏ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਕੰਮ ਕੀਤਾ। ਜਿਸ 'ਚ ਕਈ ਹਿੰਦੂ ਮਾਇਥੋਲਜੀ ਅਤੇ ਕਈ ਇਤਿਹਾਸਕ ਫ਼ਿਲਮਾਂ 'ਚ ਕਿਰਦਾਰ ਨਿਭਾਏ ।ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਸਮਾਜਿਕ ਫ਼ਿਲਮਾਂ 'ਚ ਵੀ ਕਿਰਦਾਰ ਨਿਭਾਏ ਜਿਸ 'ਚ ਦੋ ਬੀਘਾ ਜ਼ਮੀਨ,ਕੰਗਨ,ਬੇਦਰਦ ਜ਼ਮਾਨਾ,ਦੀਵਾਰ,ਅਮਰ ਅਕਬਰ ਐਂਥਨੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।ਫ਼ਿਲਮ ਦੀਵਾਰ 'ਚ ਨਿਭਾਏ ਗਏ ਮਾਂ ਦੇ ਕਿਰਦਾਰ ਨੂੰ ਕਾਫੀ ਸ਼ਲਾਘਾ ਮਿਲੀ ਸੀ। 2004 'ਚ ਉਨ੍ਹਾਂ ਨੂੰ ਫ਼ਿਲਮ ਫੇਅਰ ਨੇ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਦੇ ਨਾਲ ਨਵਾਜ਼ਿਆ ਸੀ ਅਤੇ ਇਸੇ ਸਾਲ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ ।ਬਾਲੀਵੁੱਡ 'ਚ ਨਿਰੂਪਾ ਰਾਏ ਵੱਲੋਂ ਨਿਭਾਏ ਗਏ ਮਾਂ ਦੇ ਕਿਰਦਾਰ ਯਾਦਗਾਰ ਹੋ ਨਿੱਬੜੇ ਹਨ ਅਤੇ ਇਨ੍ਹਾਂ ਕਿਰਦਾਰਾਂ ਲਈ ਉਨ੍ਹਾਂ ਨੂੰ ਜਾਣਿਆ ਜਾਂਦਾ ਹੈ ।ਅਮਿਤਾਬ ਬੱਚਨ ਵੀ ਉਨ੍ਹਾਂ ਨੂੰ ਬਹੁਤ ਸਤਿਕਾਰ ਦਿੰਦੇ ਸਨ ਅਤੇ ਆਪਣੀ ਮਾਂ ਸਮਝਦੇ ਸਨ ।  

0 Comments
0

You may also like