Advertisment

Birthday Special : ਸਾਦਗੀ ਤੇ ਖੂਬਸੂਰਤੀ ਦੀ ਅਨੋਖੀ ਮਿਸਾਲ ਹੈ ਅਦਾਕਾਰਾ ਨਮਰਤਾ ਸ਼ਿਰੋਡਕਰ

author-image
By Pushp Raj
New Update
Birthday Special : ਸਾਦਗੀ ਤੇ ਖੂਬਸੂਰਤੀ ਦੀ ਅਨੋਖੀ ਮਿਸਾਲ ਹੈ ਅਦਾਕਾਰਾ ਨਮਰਤਾ ਸ਼ਿਰੋਡਕਰ
Advertisment
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨਮਰਤਾ ਸ਼ਿਰੋਡਕਰ ਦਾ ਅੱਜ ਜਨਮਦਿਨ ਹੈ। ਨਮਰਤਾ ਸ਼ਿਰੋਡਕਰ ਉਨ੍ਹਾਂ ਅਭਿਨੇਤਰੀਆਂ 'ਚੋਂ ਇਕ ਹੈ, ਜਿਨ੍ਹਾਂ ਨੇ ਬਾਲੀਵੁੱਡ 'ਚ ਆਪਣੀ ਖੂਬਸੂਰਤੀ ਨਾਲ ਸਫ਼ਲਤਾ ਹਾਸਲ ਕੀਤੀ। ਨਮਰਤਾ ਸ਼ਿਰੋਡਕਰ ਨੇ ਮਿਸ ਇੰਡੀਆ ਦਾ ਖਿਤਾਬ ਜਿੱਤਿਆ, ਬਾਲੀਵੁੱਡ ਫਿਲਮਾਂ ਕੀਤੀਆਂ, ਪਰ ਮੌਜੂਦਾ ਸਮੇਂ ਵਿੱਚ ਇਹ ਅਦਾਕਾਰਾ ਫ਼ਿਲਮੀ ਪਰਦੇ ਤੋਂ ਬਹੁਤ ਦੂਰ ਹੈ। ਨਮਰਤਾ ਨੇ ਬਾਲੀਵੁੱਡ ਵਿੱਚ ਭਾਵੇਂ ਬਹੁਤ ਹੀ ਘੱਟ ਫਿਲਮਾਂ ਕੀਤੀਆਂ, ਪਰ ਬਹੁਤ ਹੀ ਘੱਠ ਸਮੇਂ ਵਿੱਚ ਉਸ ਨੇ ਆਪਣੀ ਖੂਬਸੂਰਤੀ ਨਾਲ ਸਭ ਨੂੰ ਮੋਹ ਲਿਆ। publive-image ਨਮਰਤਾ ਦਾ ਜਨਮ 22 ਜਨਵਰੀ 1972 ਨੂੰ ਮਹਾਰਾਸ਼ਟਰ ਦੇ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ। ਉਸ ਦਾ ਬਚਪਨ ਖਾਰ, ਮੁੰਬਈ ਵਿੱਚ ਬੀਤਿਆ। ਉਸ ਦੀ ਵੱਡੀ ਭੈਣ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ਿਰੋਡਕਰ ਹੈ ਅਤੇ ਦਾਦੀ ਪੁਰਾਣੇ ਯੁੱਗ ਦੀ ਮਸ਼ਹੂਰ ਅਭਿਨੇਤਰੀ ਮੀਨਾਕਸ਼ੀ ਸੀ। ਜਿਨ੍ਹਾਂ ਨੇ ਬਾਲੀਵੁੱਡ ਵਿੱਚ ਪਹਿਲੀ ਵਾਰ ਸਵਿਮ ਸੂਟ ਪਹਿਨ ਕੇ ਸਕਰੀਨ 'ਤੇ ਦ੍ਰਿਸ਼ ਦਿੱਤੇ ਸਨ। ਨਮਰਤਾ ਦਾ ਬਚਪਨ ਫ਼ਿਲਮੀ ਮਾਹੌਲ 'ਚ ਬੀਤਿਆ। ਭੈਣ ਅਤੇ ਦਾਦੀ ਵਾਂਗ ਉਸ ਨੇ ਵੀ ਅਦਾਕਾਰੀ ਨੂੰ ਆਪਣਾ ਕਰੀਅਰ ਬਣਾਇਆ। ਨਮਰਤਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਅਤੇ ਸਾਲ 1993 (ਮਿਸ ਇੰਡੀਆ ) ਵਿੱਚ ਮਿਸ ਇੰਡੀਆ ਦਾ ਖਿਤਾਬ ਜਿੱਤਿਆ। ਉਸੇ ਸਾਲ, ਉਸ ਨੇ ਮਿਸ ਯੂਨੀਵਰਸ ਮੁਕਾਬਲੇ ਵਿੱਚ ਵੀ ਹਿੱਸਾ ਲਿਆ ਅਤੇ ਪੰਜਵਾਂ ਸਥਾਨ ਹਾਸਲ ਕੀਤਾ।
Advertisment
publive-image ਇਸ ਤੋਂ ਬਾਅਦ ਉਸ ਨੇ ਫ਼ਿਲਮ 'ਜਬ ਪਿਆਰ ਕਿਸੀ ਸੇ ਹੋਤਾ ਹੈ' ਰਾਹੀਂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਵਿੱਚ ਉਹ ਇੱਕ ਛੋਟੀ ਜਿਹੀ ਭੂਮਿਕਾ ਵਿੱਚ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸੁਪਰਹਿੱਟ ਫ਼ਿਲਮ ''ਵਾਸਤਵ'' ਕੀਤੀ। ਇਸ ਫ਼ਿਲਮ 'ਚ ਉਹ ਸੰਜੇ ਦੱਤ ਨਾਲ ਨਜ਼ਰ ਆਈ ਸੀ। ਫ਼ਿਲਮ ਹਿੱਟ ਰਹੀ ਪਰ ਇਸ ਦਾ ਨਮਰਤਾ ਦੇ ਕਰੀਅਰ 'ਤੇ ਕੋਈ ਅਸਰ ਨਹੀਂ ਪਿਆ। ਨਮਰਤਾ ਨੇ ਪੁਕਾਰ, ਹੇਰਾ-ਫੇਰੀ ਅਤੇ ਅਸਤਿਤਵ ਵਰਗੀਆਂ ਫਿਲਮਾਂ ਵਿੱਚ ਕਮਾਲ ਦਾ ਕੰਮ ਕੀਤਾ ਪਰ ਇਨ੍ਹਾਂ ਫਿਲਮਾਂ ਵਿੱਚ ਵੀ ਉਸ ਦਾ ਸਹਿਯੋਗ ਬਹੁਤਾ ਨਹੀਂ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਾਊਥ ਫ਼ਿਲਮਾਂ ਵੱਲ ਰੁਖ ਕੀਤਾ। publive-image ਹੋਰ ਪੜ੍ਹੋ : ਗੁਰੂ ਰੰਧਾਵਾ ਅਤੇ ਯੂਲੀਆ ਵੰਤੂਰ ਦੀ ਆਵਾਜ਼ 'ਚ ਰਿਲੀਜ਼ ਹੋਇਆ ਸਲਮਾਨ ਖ਼ਾਨ ਦਾ ਨਵਾਂ ਗੀਤ 'Main Chala' ,ਫੈਨਜ਼ ਕਰ ਰਹੇ ਪਸੰਦ ਨਮਰਤਾ ਸ਼ਿਰੋਡਕਰ ਨੇ ਫਿਲਮਾਂ 'ਚ ਜ਼ਿਆਦਾ ਨਾਂ ਨਹੀਂ ਕਮਾਇਆ ਪਰ ਉਨ੍ਹਾਂ ਦਾ ਅਫੇਅਰ ਜ਼ਰੂਰ ਸੁਰਖੀਆਂ 'ਚ ਰਿਹਾ। ''ਵਾਸਤਵ'' ਦੀ ਸ਼ੂਟਿੰਗ ਦੌਰਾਨ ਮਹੇਸ਼ ਮਾਂਜਰੇਕਰ ਨਾਲ ਉਸ ਦਾ ਅਫੇਅਰ ਹੋ ਗਿਆ ਸੀ,ਪਰ ਇਹ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ ਉਸ ਨੇ ਸਾਊਥ ਦੇ ਸੁਪਰਸਟਾਰ ਮਹੇਸ਼ ਬਾਬੂ ਨਾਲ ਆਪਣੇ ਪਿਆਰ ਦੀ ਕਿਸ਼ਤੀ ਨੂੰ ਅੱਗੇ ਵਧਾਇਆ ਅਤੇ ਇੱਥੇ ਸਫਲਤਾ ਹਾਸਲ ਕੀਤੀ। ਨਮਰਤਾ ਨੇ ਸਾਲ 2005 'ਚ ਤੇਲਗੂ ਫਿਲਮਾਂ ਦੇ ਸੁਪਰਸਟਾਰ ਮਹੇਸ਼ ਬਾਬੂ ਨਾਲ ਵਿਆਹ ਕੀਤਾ ਸੀ। ਅੱਜ ਨਮਰਤਾ ਦੇ ਦੋ ਬੱਚੇ ਹਨ, ਇੱਕ ਗੌਤਮ ਅਤੇ ਦੂਜੀ ਬੇਟੀ ਸਿਤਾਰਾ। ਜਿਸ ਤਰ੍ਹਾਂ ਨਮਰਤਾ ਨੇ ਫਿਲਮ ''ਵਾਸਤਵ'' ''ਚ ਇਕ ਆਦਰਸ਼ ਪਤਨੀ ਦਾ ਕਿਰਦਾਰ ਨਿਭਾਇਆ ਹੈ, ਉਸੇ ਤਰ੍ਹਾਂ ਨਮਰਤਾ ਅਸਲ ਜ਼ਿੰਦਗੀ ''ਚ ਵੀ ਇਕ ਆਦਰਸ਼ ਪਤਨੀ ਹੈ, ਜੋ ਆਪਣੇ ਕਰੀਅਰ ਦੀ ਕੁਰਬਾਨੀ ਦਿੰਦੀ ਹੈ ਅਤੇ ਆਪਣੇ ਸੁਪਰਸਟਾਰ ਪਤੀ ਦੇ ਕਰੀਅਰ ਲਈ ਸਖਤ ਮਿਹਨਤ ਕਰਦੀ ਹੈ।
 
View this post on Instagram
 

A post shared by Mahesh Babu (@urstrulymahesh)

Advertisment

Stay updated with the latest news headlines.

Follow us:
Advertisment
Advertisment
Latest Stories
Advertisment