ਅੱਜ ਹੈ ਬਿਨੂੰ ਢਿੱਲੋਂ ਦਾ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਅਦਾਕਾਰੀ ਤੋਂ ਇਲਾਵਾ ਕਿਸ ਖੇਤਰ ’ਚ ਬਿਨੂੰ ਨੇ ਬਣਾਇਆ ਚੰਗਾ ਨਾਂਅ

written by Rupinder Kaler | July 13, 2019

ਬਿਨੂੰ ਢਿੱਲੋਂ ਪਾਲੀਵੁੱਡ ਦਾ ਉਹ ਅਦਾਕਾਰ ਹੈ ਜਿਹੜਾ ਹਰ ਕਿਰਦਾਰ ਨਾਲ ਇਨਸਾਫ ਕਰਦਾ ਹੈ, ਜਾ ਫਿਰ ਇਸ ਤਰ੍ਹਾਂ ਕਹਿ ਲਵੋ ਕਿ ਉਹ ਹਰ ਕਿਰਦਾਰ ਵਿੱਚ ਫਿੱਟ ਹੋ ਜਾਂਦਾ ਹੈ ।ਬਿਨੂੰ ਢਿੱਲੋਂ ਜਿੰਨਾਂ ਵਧੀਆ ਅਦਾਕਾਰ ਹੈ ਉਸ ਤੋਂ ਕਿੱਤੇ ਵੱਧ ਇੱਕ ਭੰਗੜਚੀ ਵੀ ਹੈ । ਇਸੇ ਲਈ ਜਦੋਂ ਉਹ ਧੂਰੀ ਤੋਂ ਥੀਏਟਰ ਤੇ ਟੈਲੀਵਿਜ਼ਨ ਦੀ ਐਮ.ਏ. ਕਰਨ ਲਈ  ਪੰਜਾਬੀ ਯੂਨੀਵਰਸਿਟੀ, ਪਟਿਆਲਾ ਆਇਆ ਸੀ ਤਾਂ ਉਸ ਨੇ ਕਦੇ ਸੋਚਿਆ ਨਹੀਂ ਸੀ ਕਿ ਫ਼ਿਲਮ ਇੰਡਸਟਰੀ ਵਿੱਚ ਉਸ ਦੇ ਨਾਂਅ ਦੀ ਤੂਤੀ ਬੋਲੇਗੀ । https://www.instagram.com/p/BzmRFffg_QW/ ਇਹ ਉਹ ਸਮਾਂ ਸੀ ਜਦੋਂ ਭੰਗੜਾ ਬਿਨੂੰ ਢਿੱਲੋਂ ਦੀ ਜ਼ਿੰਦ ਜਾਨ ਸੀ ਅਤੇ ਭੰਗੜੇ ਦੇ ਸ਼ੌਕ ਨੂੰ ਪੂਰਾ ਕਰਨ ਲਈ ਹੀ ਉਹ ਯੂਨੀਵਰਸਿਟੀ ਵਿੱਚ ਦਾਖਲ ਹੋਇਆ ਸੀ। ਭੰਗੜੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਅੰਤਰ ਜ਼ੋਨ ਯੁਵਕ ਮੇਲਿਆਂ ਵਿੱਚ ਚੈਂਪੀਅਨ ਬਣਨ ਤੋਂ ਬਾਅਦ ਉਸ ਨੇ ਪੰਜ ਵਾਰ ਪੰਜਾਬੀ ਯੂਨੀਵਰਸਿਟੀ ਨੂੰ ਕੁੱਲ ਹਿੰਦ ਅੰਤਰ 'ਵਰਸਿਟੀ ਮੁਕਾਬਲਿਆਂ ਵਿੱਚ ਸੋਨ ਤਮਗਾ ਦਿਵਾਇਆ। https://www.instagram.com/p/BywQWx_g92Z/ ਬੀਨੂੰ ਨੇ ਅਮਰੀਕਾ, ਇੰਗਲੈਂਡ, ਰੂਸ, ਜਰਮਨੀ, ਆਸਟਰੇਲੀਆ ਤੇ ਇੰਡੋਨੇਸ਼ੀਆ ਆਦਿ ਮੁਲਕਾਂ ਵਿੱਚ ਆਪਣੇ ਭੰਗੜੇ ਦੇ ਜੌਹਰ ਦਿਖਾਏ।ਬਿਨੂੰ  ਢਿੱਲੋਂ ਦੀ ਅਦਾਕਾਰੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਈ ਨਿੱਜੀ ਚੈਨਲਾਂ ਦੇ ਪ੍ਰੋਗਰਾਮਾਂ ਵਿੱਚ ਆਪਣੀ ਅਦਾਕਾਰੀ ਦਿਖਾਈ । https://www.instagram.com/p/By1Yuc-ArHX/ 'ਗਾਉਂਦੀ ਧਰਤੀ', 'ਸਰਹੱਦ', 'ਪਰਛਾਵੇਂ', 'ਲੋਰੀ', 'ਪ੍ਰੋ. ਮਨੀ ਪਲਾਂਟ', 'ਜੁਗਨੂੰ ਕਹਿੰਦਾ ਹੈ' ਵਰਗੇ ਉਸ ਦੇ ਮੰਨੇ ਪ੍ਰਮੰਨੇ ਟੀਵੀ ਸ਼ੋਅ ਸਨ । ਛੋਟੇ ਪਰਦੇ ਤੋਂ ਬਾਅਦ ਅੱਜ ਉਹ ਵੱਡੇ ਪਰਦੇ ਦਾ ਸੁਪਰ ਸਟਾਰ ਹੈ । https://www.instagram.com/p/ByHJHHRAx-w/

0 Comments
0

You may also like