Birthday Special : ਫ਼ਿਲਮੀ ਪਰਦੇ ਤੋਂ ਲੈ ਕੇ ਟੀਵੀ ਜਗਤ ਤੱਕ ਕਿੰਝ ਰਿਹਾ Bobby Deol ਦਾ ਸਫ਼ਰ

Written by  Pushp Raj   |  January 27th 2022 04:17 PM  |  Updated: January 27th 2022 04:17 PM

Birthday Special : ਫ਼ਿਲਮੀ ਪਰਦੇ ਤੋਂ ਲੈ ਕੇ ਟੀਵੀ ਜਗਤ ਤੱਕ ਕਿੰਝ ਰਿਹਾ Bobby Deol ਦਾ ਸਫ਼ਰ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਬੌਬੀ ਦਿਓਲ ਅੱਜ ਆਪਣਾ 52 ਵਾਂ ਜਨਮਦਿਨ ਮਨਾ ਰਹੇ ਹਨ। ਬੌਬੀ ਦਿਓਲ ਨੇ ਬਤੌਰ ਚਾਈਲਡ ਆਰਟਿਸਟ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਆਓ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਜਾਣਦੇ ਹਾਂ ਕਿ ਫ਼ਿਲਮੀ ਪਰਦੇ ਤੋਂ ਲੈ ਕੇ ਟੀਵੀ ਜਗਤ ਤੱਕ ਕਿੰਝ ਰਿਹਾ ਬੌਬੀ ਦਿਓਲ ਦਾ ਸਫ਼ਰ।

ਬੌਬੀ ਦਿਓਲ ਦਾ ਜਨਮ 27 ਜਨਵਰੀ 1969 ਨੂੰ ਧਰਮਿੰਦਰ ਅਤੇ ਪ੍ਰਕਾਸ਼ ਕੌਰ ਦੇ ਘਰ ਹੋਇਆ ਸੀ। ਬੌਬੀ ਪਹਿਲੀ ਵਾਰ ਫਿਲਮ 'ਧਰਮਵੀਰ' 'ਚ ਬਾਲ ਕਲਾਕਾਰ ਦੇ ਰੂਪ 'ਚ ਨਜ਼ਰ ਆਏ ਸਨ। ਬਤੌਰ ਮੁੱਖ ਅਦਾਕਾਰ ਉਨ੍ਹਾਂ ਦੀ ਪਹਿਲੀ ਫਿਲਮ 'ਬਰਸਾਤ' ਸੀ। ਜੋ 1995 ਵਿੱਚ ਰਿਲੀਜ਼ ਹੋਈ ਸੀ। ਬੌਬੀ ਨੂੰ 'ਬਰਸਾਤ' ਲਈ ਫਿਲਮਫੇਅਰ ਬੈਸਟ ਮੇਲ ਡੈਬਿਊ ਐਵਾਰਡ ਮਿਲਿਆ।

ਬੌਬੀ ਨੇ ਆਪਣੇ ਕਰੀਅਰ 'ਚ 'ਬਰਸਾਤ', 'ਸੋਲਜ਼ਰ', 'ਬਾਦਲ', 'ਬਿੱਛੂ', 'ਅਜਨਬੀ' ਵਰਗੀਆਂ ਫਿਲਮਾਂ ਹਿੱਟ ਫ਼ਿਲਮਾਂ ਕੀਤੀਆਂ ਹਨ। ਬੌਬੀ ਨੇ 'ਹਮਰਾਜ਼' ਲਈ ਬੈਸਟ ਐਕਟਰ ਦਾ ਐਵਾਰਡ ਜਿੱਤਿਆ। ਕੁਝ ਸਾਲਾਂ ਬਾਅਦ ਉਸ ਨੂੰ ਕੰਮ ਮਿਲਣਾ ਬੰਦ ਹੋ ਗਿਆ। ਬੌਬੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦੇ ਇੱਕ ਸਾਲ ਬਾਅਦ ਹੀ ਤਾਨਿਆ ਨਾਲ ਵਿਆਹ ਕਰਵਾ ਲਿਆ। ਤਾਨਿਆ ਇੱਕ ਵੱਡੇ ਕਾਰੋਬਾਰੀ ਘਰਾਣੇ ਨਾਲ ਸਬੰਧਤ ਹੈ। ਉਸ ਦੀ ਪਤਨੀ ਤਾਨਿਆ ਨੇ ਔਖੇ ਸਮੇਂ ਵਿਚ ਉਨ੍ਹਾਂ ਦਾ ਆਰਥਿਕ ਤੌਰ 'ਤੇ ਸਾਥ ਦਿੱਤਾ।

ਇੱਕ ਮਸ਼ਹੂਰ ਅਦਾਕਾਰ ਦੇ ਪੁੱਤਰ ਹੋਣ ਦੇ ਬਾਵਜੂਦ ਬੌਬੀ ਦੀ ਜ਼ਿੰਦਗੀ 'ਚ ਉਹ ਦੌਰ ਵੀ ਆਇਆ ਜਦੋਂ ਉਸ ਕੋਲ ਦਸ ਸਾਲਾਂ ਤੱਕ ਕੰਮ ਨਹੀਂ ਸੀ। ਇਸ ਤੋਂ ਬਾਅਦ ਸਲਮਾਨ ਖ਼ਾਨ ਨੇ ਨਿਰਾਸ਼ਾ 'ਚ ਡੁੱਬੇ ਬੌਬੀ ਨੂੰ ਰੇਸ 3 'ਚ ਬ੍ਰੇਕ ਦਿੱਤਾ। ਇਹ ਗੱਲ ਬੌਬੀ ਨੇ ਆਪਣੇ ਇੱਕ ਇੰਟਰਵਿਊ ਕਹੀ ਸੀ ਕਿ ਮੈਂ ਹਾਰ ਗਿਆ ਸੀ, ਪਰ ਮੇਰੇ ਪਰਿਵਾਰ ਨੇ ਮੈਨੂੰ ਨਹੀਂ ਛੱਡਿਆ। ਹਾਲਾਂਕਿ ਇੰਨੇ ਸਾਲਾਂ ਵਿੱਚ ਬੌਬੀ ਕਦੇ ਕਿਸੇ ਤੋਂ ਕੰਮ ਮੰਗਣ ਨਹੀਂ ਗਏ। 2016 ਵਿੱਚ, ਬੌਬੀ ਨੇ ਦਿੱਲੀ ਦੇ ਇੱਕ ਨਾਈਟ ਕਲੱਬ ਵਿੱਚ ਬਤੌਰ ਡੀਜੇ ਵੀ ਕੰਮ ਕੀਤਾ।

 

ਹੋਰ ਪੜ੍ਹੋ : ਸਿਧਾਰਥ ਸ਼ੁਕਲਾ ਨੇ ਸ਼ਹਿਨਾਜ਼ ਨੂੰ ਸਵੀਮਿੰਗ ਪੂਲ 'ਚ ਸੁੱਟ ਕੇ ਮਨਾਇਆ ਸੀ ਜਨਮਦਿਨ, ਵਾਇਰਲ ਹੋ ਰਹੀ ਥ੍ਰੋਬੈਕ ਵੀਡੀਓ

ਸਲਮਾਨ ਖਾਨ ਦੀ ਫਿਲਮ ਰੇਸ 3 ਤੋਂ ਬਾਅਦ ਬੌਬੀ ਦੀ ਕਿਸਮਤ 'ਚ ਬਦਲਾਅ ਆਇਆ, ਪਰ ਅਚਾਨਕ ਆਫਰ ਹੋਈ ਵੈੱਬ ਸੀਰੀਜ਼ ਆਸ਼ਰਮ ਨੇ ਉਨ੍ਹਾਂ ਦੇ ਕਰੀਅਰ ਨੂੰ ਮੁੜ ਲੀਹ ਉੱਤੇ ਲਿਆ ਦਿੱਤਾ। ਬੌਬੀ ਦਿਓਲ ਦੀ ਜ਼ਬਰਦਸਤ ਅਦਾਕਾਰੀ ਨੇ ਇਸ ਵੈੱਬ ਸੀਰੀਜ਼ 'ਚ ਜਾਨ ਪਾ ਦਿੱਤੀ ਅਤੇ ਇਹ ਸੀਰੀਜ਼ ਕਾਫੀ ਮਸ਼ਹੂਰ ਹੋ ਗਈ। ਇਸ ਵਿੱਚ ਉਨ੍ਹਾਂ ਨੇ ਇੱਕ ਬਾਬੇ ਦੀ ਭੂਮਿਕਾ ਨਿਭਾਈ ਹੈ। ਪਹਿਲੀ ਸੀਰੀਜ਼ ਦੀ ਸਫ਼ਲਤਾ ਤੋਂ ਬਾਅਦ ਇਸ ਦੀ ਦੂਜੀ ਸੀਜ਼ਨ ਵੀ ਰਿਲੀਜ਼ ਹੋਈ। ਹੁਣ ਪ੍ਰਸ਼ੰਸਕ ਆਸ਼ਰਮ 3 ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਬੌਬੀ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ। ਬੌਬੀ ਬਤੌਰ ਫੂਡ ਐਂਟਰਪੈਨਯੋਰ ਵੀ ਕੰਮ ਕਰਦੇ ਹਨ। ਮੁੰਬਈ ਵਿੱਚ ਉਨ੍ਹਾਂ ਦੇ ਦੋ ਚੀਈਨੀਜ਼ ਰੈਸਟੋਰੈਂਟ ਹਨ। ਬੌਬੀ ਦੇ ਰੈਸਟੋਰੈਂਟ ਦਾ ਨਾਂ ਸਮਪਲੇਸ ਏਲਸ ਹੈ। ਇਸ ਤੋਂ ਇਲਾਵਾ ਦੂਜੇ ਰੈਸਟੋਰੈਂਟ ਦਾ ਨਾਂ 'ਸੁਹਾਨਾ' ਹੈ।ਬੌਬੀ ਦਾ ਮੁੰਬਈ ਦੇ ਜੁਹੂ 'ਚ ਆਲੀਸ਼ਾਨ ਘਰ ਹੈ। ਬੌਬੀ ਦੀ ਪਤਨੀ ਤਾਨਿਆ ਵੀ ਆਪਣਾ ਫਰਨੀਚਰ ਅਤੇ ਹੋਮ ਡੈਕੋਰ ਦਾ ਬਿਜ਼ਨਸ ਕਰਦੀ ਹੈ। ਬੌਬੀ ਨੇ ਆਪਣੀ ਮਿਹਨਤ ਸਦਕਾ ਬਾਲੀਵੁੱਡ ਵਿੱਚ ਵੱਖਰੀ ਪਛਾਣ ਬਣਾਈ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network