
Happy Birthday Bharti Singh: ਕਾਮੇਡੀ ਕੁਈਨ ਭਾਰਤੀ ਸਿੰਘ ਆਪਣਾ ਜਨਮ ਦਿਨ ਮਨਾ ਰਹੀ ਹੈ, ਭਾਰਤੀ ਸਿੰਘ ਦੇ ਫੈਨਜ਼ ਅਤੇ ਉਸ ਦੇ ਸਾਥੀ ਕਲਾਕਾਰ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ। ਭਾਰਤੀ ਸਿੰਘ ਦੇ ਜਨਮਦਿਨ ਦੇ ਮੌਕੇ 'ਤੇ ਜਾਣੋ ਉਸ ਬਾਰੇ ਖਾਸ ਗੱਲਾਂ।

ਭਾਰਤੀ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 3 ਜੁਲਾਈ 1985 ਨੂੰ ਹੋਇਆ ਸੀ। ਭਾਰਤੀ ਸਿੰਘ ਦੇ ਪਿਤਾ ਇੱਕ ਨੇਪਾਲੀ ਪਰਿਵਾਰ ਨਾਲ ਸਬੰਧ ਰੱਖਦੇ ਸਨ ਜਦੋਂ ਕਿ ਭਾਰਤੀ ਦੀ ਮਾਂ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦੀ ਹੈ ।
ਭਾਰਤੀ ਸਿੰਘ ਤਿੰਨ ਭੈਣ ਭਰਾ ਹਨ ਤੇ ਭਾਰਤੀ ਪਰਿਵਾਰ ਦੀ ਸਭ ਤੋਂ ਛੋਟੀ ਮੈਂਬਰ ਹੈ । ਭਾਰਤੀ ਦੇ ਜਨਮ ਦੇ ਦੋ ਸਾਲ ਬਾਅਦ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ । ਭਾਰਤੀ ਕਾਲਜ ਵਿੱਚ ਕੌਮੀ ਪੱਧਰ ਦੀ ਰਾਇਫਲ ਸ਼ੂਟਰ ਵੀ ਰਹਿ ਚੁੱਕੀ ਹੈ ਜਿਸ ਦੀ ਵਜ੍ਹਾ ਕਰਕੇ ਉਹਨਾਂ ਨੂੰ ਅੰਮ੍ਰਿਤਸਰ ਦੇ ਪ੍ਰਿਸ਼ਟੀਜਰ ਕਾਲਜ ਵਿੱਚ ਦਾਖਲਾ ਮਿਲ ਗਿਆ ਸੀ।ਕਾਲਜ ਦੇ ਦਿਨਾਂ ਵਿੱਚ ਭਾਰਤੀ ਆਪਣੇ ਆਪ ਵਿੱਚ ਹੀ ਗਵਾਚੀ ਰਹਿੰਦੀ ਸੀ ਇਸ ਲਈ ਉਸ ਦਾ ਸਾਰਾ ਧਿਆਨ ਪੜਾਈ ਦੀ ਥਾਂ ਖੇਡਾਂ ਵੱਲ ਹੁੰਦਾ ਸੀ । ਭਾਰਤੀ ਦਾ ਸੁਫ਼ਨਾ ਸੀ ਕਿ ਉਹ ਓਲੰਪਿਕ ਵਿੱਚ ਭਾਰਤ ਦੀ ਮੇਜ਼ਬਾਨੀ ਕਰੇ ਪਰ ਕਿਸਮਤ ਉਹਨਾਂ ਨੂੰ ਦੂਜੇ ਰਸਤੇ ਉੱਤੇ ਲੈ ਗਈ ।

ਭਾਰਤੀ ਆਪਣੇ ਦੋਸਤਾਂ ਵਿੱਚ ਥੋੜਾ ਬਹੁਤ ਮਜ਼ਾਕ ਕਰਦੀ ਸੀ ਜਿਸ ਤੋਂ ਬਾਅਦ ਉਸ ਦੇ ਦੋਸਤਾਂ ਨੇ ਉਸਨੂੰ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਸ਼ੋਅ ਵਿੱਚ ਹਿੱਸਾ ਲੈਣ ਲਈ ਕਿਹਾ ।ਭਾਰਤੀ ਤੋਂ ਪਹਿਲਾਂ ਅੰਮ੍ਰਿਤਸਰ ਦੇ ਕਪਿਲ ਸ਼ਰਮਾ ਨੇ ਇਸ ਸ਼ੋਅ ਵਿੱਚ ਜਿੱਤ ਹਾਸਲ ਕੀਤੀ ਸੀ । ਇਸ ਸਭ ਦੇ ਚਲਦੇ ਭਾਰਤੀ ਨੇ ਇਸ ਸ਼ੋਅ ਲਈ ਆਡੀਸ਼ਨ ਦੇ ਦਿੱਤਾ ਸੀ । ਇਸ ਆਡੀਸ਼ਨ ਤੋਂ ਬਾਅਦ ਭਾਰਤੀ ਇਸ ਸ਼ੋਅ ਲਈ ਸਲੈਕਟ ਹੋ ਗਈ ਸੀ।
ਭਾਰਤੀ ਨੂੰ ਅੰਡੇਮੋਲ ਕੰਪਨੀ ਦੀ ਇੱਕ ਨੁਮਾਇੰਦੇ ਨੇ ਫੋਨ ਕੀਤਾ ਕਿ ਉਹ ਸਲੈਕਟ ਹੋ ਗਈ ਹੈ ਪਰ ਭਾਰਤੀ ਨੂੰ ਇਸ ਸਬੰਧ ਵਿੱਚ ਕੁਝ ਸਮਝ ਨਹੀਂ ਲੱਗਿਆ ਕਿਉਂਕਿ ਫੋਨ ਕਰਨ ਵਾਲੀ ਕੁੜੀ ਅੰਗਰੇਜ਼ੀ ਵਿੱਚ ਬੋਲ ਰਹੀ ਸੀ । ਭਾਰਤੀ ਨੇ ਸੋਚਿਆ ਕਿ ਇਹ ਕੁੜੀ ਆਂਡੇ ਵੇਚਣ ਵਾਲੀ ਹੈ ਇਸ ਕਰਕੇ ਉਸ ਨੇ ਫੋਨ ਕੱਟ ਦਿੱਤਾ । ਫਿਰ ਬਾਅਦ ਇੱਕ ਹੋਰ ਫੋਨ ਆਇਆ ਇਸ ਵਾਰ ਫੋਨ ਤੇ ਹਿੰਦੀ ਵਿੱਚ ਗੱਲ ਕੀਤੀ ਗਈ ਤਾਂ ਭਾਰਤੀ ਨੂੰ ਸਮਝ ਵਿੱਚ ਆਇਆ ਕਿ ਉਸ ਨੂੰ ਲਾਫਟਰ ਚੈਲੇਂਜ ਲਈ ਚੁਣ ਲਿਆ ਗਿਆ ਹੈ।
ਹੋਰ ਪੜ੍ਹੋ: ਗਾਇਕਾ ਜੈਨੀ ਜੌਹਲ ਨੇ ਕੀਤੀ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ, ਕਿਹਾ ਸਿੱਧੂ ਦੇ ਗੀਤ ਨਾਂ ਕੀਤੇ ਜਾਣ ਲੀਕ
ਜੇਕਰ ਭਾਰਤੀ ਦੇ ਕਮੇਡੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਲਾਫਟਰ ਚੈਲੇਂਜ ਸ਼ੋਅ ਵਿੱਚ ਭਾਰਤੀ ਟਾਪ 4 ਵਿੱਚ ਪਹੁੰਚ ਗਈ ਸੀ ਪਰ ਉਹ ਇਸ ਸ਼ੋਅ ਜਿੱਤ ਨਹੀਂ ਸੀ ਸਕੀ , ਪਰ ਇਸ ਸ਼ੋਅ ਵਿੱਚ ਲੋਕਾਂ ਨੂੰ ਲੱਲੀ ਦਾ ਕਿਰਦਾਰ ਏਨਾਂ ਪਸੰਦ ਆਇਆ ਕਿ ਉਸ ਨੂੰ ਹੋਰ ਕਈ ਸ਼ੋਅ ਦੇ ਆਫਰ ਆਉਣ ਲੱਗੇ ਸਨ। ਇਸ ਸ਼ੋਅ ਤੋਂ ਬਾਅਦ ਭਾਰਤੀ ਸਿੰਘ ਦੀ ਆਰਥਿਕ ਤੰਗੀ ਦੂਰ ਹੋਣ ਲੱਗੀ। ਇਸ ਮਗਰੋਂ ਭਾਰਤੀ ਨੇ ਕੜੀ ਮਿਹਨਤ ਕਰ ਕਾਮੇਡੀ ਦੀ ਦੁਨੀਆਂ 'ਚ ਆਪਣੀ ਵੱਖਰੀ ਪਛਾਣ ਬਣਾਈ, ਹੁਣ ਉਹ ਕਈ ਸ਼ੋਅਜ਼ ਦੀ ਮੇਜ਼ਬਾਨੀ ਕਰਦੀ ਹੈ।