ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਜਨਮ ਦਿਨ ’ਤੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ

written by Rupinder Kaler | January 30, 2020

ਗਾਇਕਾ ਸੁਨੰਦਾ ਸ਼ਰਮਾ ਦਾ ਅੱਜ ਜਨਮ ਦਿਨ ਹੈ । ਉਹਨਾਂ ਨੇ ਆਪਣੇ ਜਨਮ ਦਿਨ ਤੇ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫਾ ਦਿੱਤਾ ਹੈ । ਜੀ ਹਾਂ ਉਹਨਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਆਪਣੇ ਪਸੰਦ ਦੇ ਗਾਣੇ ਦੀ ਵੀਡੀਓ ਸ਼ੇਅਰ ਕੀਤੀ ਹੈ । ਇਸ ਵੀਡੀਓ ਵਿੱਚ ਸੁਨੰਦਾ ਪੁਰਾਣਾ ਗਾਣਾ ‘ਜੁੱਤੀ ਕਸੂਰੀ’ ਗਾ ਰਹੀ ਹੈ । ਇਸ ਵੀਡੀਓ ਨੂੰ ਉਹਨਾਂ ਨੇ ਕੈਪਸ਼ਨ ਦਿੰਦੇ ਹੋਏ ਲਿਖਿਆ, ‘ਇਹ ਗਾਣਾ ਉਹਨਾਂ ਦਾ ਫੈਵਰੇਟ ਹੈ, ਤੇ ਇਹ ਗਾਣਾ ਮੇਰੇ ਜਨਮ ਦਿਨ ’ਤੇ ਸਭ ਲਈ ਟਰੀਟ ਹੈ’ । https://www.instagram.com/p/B754OWclDde/ ਇਸ ਵੀਡੀਓ ਨੂੰ ਸੁਨੰਦਾ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਤੇ ਲੋਕ ਕਮੈਂਟ ਕਰਕੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਸੁਨੰਦਾ ਸ਼ਰਮਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੀ ਗਾਇਕੀ ਕਰਕੇ ਹਰ ਇੱਕ ਦੇ ਦਿਲ ਦੀ ਧੜਕਣ ਬਣੀ ਹੋਈ ਹੈ । ਇੱਥੇ ਹੀ ਬਸ ਨਹੀਂ ਸੁਨੰਦਾ ਆਪਣੀ ਅਵਾਜ਼ ਦਾ ਲੋਹਾ ਬਾਲੀਵੁੱਡ ਵਿੱਚ ਵੀ ਮਨਵਾ ਰਹੀ ਹੈ । ਗੁਰਦਾਸਪੁਰ ਦੇ ਫਤਿਹਗੜ੍ਹ ਚੁੜੀਆਂ ਵਿੱਚ ਜਨਮੀ ਸੁਨੰਦਾ ਸ਼ਰਮਾ ਨੇ ਕਈ ਹਿੱਟ ਪੰਜਾਬੀ ਗੀਤ ਦਿੱਤੇ ਹਨ । ਸੁਨੰਦਾ ਸ਼ਰਮਾ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੇ ਮਾਤਾ ਪਿਤਾ, ਵੱਡੀ ਭੈਣ ਤੇ ਇੱਕ ਭਰਾ ਤੇ ਭਾਬੀ ਹਨ । https://www.instagram.com/p/B7V82XglgsP/ ਉਹ ਪਰਿਵਾਰ ਵਿੱਚ ਸਭ ਤੋਂ ਛੋਟੀ ਹੈ । ਸੁਨੰਦਾ ਸ਼ਰਮਾ ਨੇ ਆਪਣੇ ਸਕੂਲ ਦੀ ਪੜਾਈ ਫਤਿਹਗੜ੍ਹ ਚੁੜੀਆ ਤੋਂ ਹੀ ਕੀਤੀ ਹੈ । ਉਹਨਾਂ ਨੇ ਕਮਰਸ ਵਿੱਚ ਗ੍ਰੈਜੂਏਸ਼ਨ ਕੀਤੀ ਹੈ । ਸੁਨੰਦਾ ਸਕੂਲ ਦੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੀ ਗਾਉਂਦੀ ਸੀ । ਇੱਕ ਵਾਰ ਦੀ ਗੱਲ ਹੈ ਕਿ ਉਹਨਾਂ ਨੇ ਆਪਣੇ ਸਕੂਲ ਦੇ ਪ੍ਰੋਗਰਾਮ ਵਿੱਚ ਸੱਸੀ ਪੁੰਨੂ ਗਾਣਾ ਗਾਇਆ ਸੀ । ਇਸ ਪ੍ਰੋਗਰਾਮ ਵਿੱਚ ਗੁਰਮੀਤ ਬਾਵਾ ਵੀ ਮੌਜੂਦ ਸਨ, ਗੁਰਮੀਤ ਬਾਵਾ ਨੂੰ ਸੁਨੰਦਾ ਦੀ ਅਵਾਜ਼ ਏਨੀਂ ਪਸੰਦ ਆਈ ਕਿ ਗੁਰਮੀਤ ਬਾਵਾ ਨੇ ਉਹਨਾਂ ਨੂੰ 5 00 ਰੁਪਏ ਬਤੌਰ ਇਨਾਮ ਦਿੱਤੇ । ਉਹਨਾਂ ਦੇ ਸਟਾਰ ਬਣਨ ਪਿੱਛੇ ਵੀ ਇੱਕ ਕਹਾਣੀ ਹੈ । https://www.instagram.com/p/B7apsjQFZ5h/ ਸੁਨੰਦਾ ਸ਼ਰਮਾ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਉਹ ਅਕਸਰ ਘਰ ਵਿੱਚ ਗਾਣੇ ਗੁਣਗਨਾਉਂਦੇ ਹੁੰਦੇ ਸਨ ।ਇਸ ਸਭ ਦੇ ਚਲਦੇ ਸੁਨੰਦਾ ਦੀ ਭਾਬੀ ਨੇ ਸੁਨੰਦਾ ਨੂੰ ਕੁਲਵਿੰਦਰ ਬਿੱਲਾ ਦਾ ਗਾਣਾ ਸੁੱਚਾ ਸੁਨਾਉਣ ਲਈ ਕਿਹਾ, ਸੁਨੰਦਾ ਨੇ ਇਹ ਗਾਣਾ ਗਾਇਆ ਤਾਂ ਉਹਨਾਂ ਦੀ ਭਾਬੀ ਨੇ ਸੁਨੰਦਾ ਦੀ ਵੀਡਿਓ ਰਿਕਾਰਡ ਕਰ ਲਈ । ਇਹ ਵੀਡਿਓ ਉਹਨਾਂ ਦੀ ਭਾਬੀ ਨੇ ਕੁਲਵਿੰਦਰ ਬਿੱਲਾ ਨੂੰ ਟੈਗ ਕਰ ਦਿੱਤੀ । https://www.instagram.com/p/B7ORgdCFhP5/ ਕੁਲਵਿੰਦਰ ਬਿੱਲਾ ਨੂੰ ਇਹ ਵੀਡਿਓ ਏਨੀਂ ਪਸੰਦ ਆਈ ਕਿ ਉਹਨਾਂ ਨੇ ਸੁਨੰਦਾ ਦੀ ਵੀਡਿਓ ਆਪਣੇ ਫੇਸ ਬੁੱਕ ਪੇਜ਼ ਤੇ ਸ਼ੇਅਰ ਕਰ ਦਿੱਤੀ । ਲੋਕਾਂ ਨੂੰ ਸੁਨੰਦਾ ਦੀ ਅਵਾਜ਼ ਏਨੀਂ ਪਸੰਦ ਆਈ ਕਿ ਕੁਲਵਿੰਦਰ ਬਿੱਲਾ ਦੇ ਗਾਣੇ ਤੇ ਏਨੇ ਵੀਵਰਜ਼ ਨਹੀਂ ਸਨ ਜਿੰਨੇ ਵੀਵਰਜ਼ ਸੁਨੰਦਾ ਦੀ ਇਸ ਵੀਡਿਓ 'ਤੇ ਸਨ । ਇਸ ਵੀਡਿਓ ਤੋਂ ਬਾਅਦ ਸੁਨੰਦਾ ਨੂੰ ਕਈ ਕੰਪਨੀਆਂ ਨੇ ਆਫਰ ਕੀਤਾ ਕਿ ਉਹ ਉਹਨਾਂ ਨਾਲ ਕੋਈ ਗਾਣਾ ਕਰਨ । ਇਸ ਤੋਂ ਬਾਅਦ ਸੁਨੰਦਾ ਸ਼ਰਮਾ ਨੇ ਸਭ ਤੋਂ ਪਹਿਲਾ ਅਮਰ ਆਡੀਓ ਨਾਲ ਪਹਿਲਾਂ ਗਾਣਾ ਬਿੱਲੀ ਅੱਖ ਕੀਤਾ। ਇਸ ਤੋਂ ਬਾਅਦ ਉਹਨਾਂ ਦਾ ਦੂਜਾ ਗਾਣਾ ਆਇਆ ਪਟਾਕੇ, ਇਹ ਗਾਣਾ ਵੀ ਉਹਨਾਂ ਨੇ ਅਮਰ ਆਡੀਓ ਨਾਲ ਕੀਤਾ ਸੀ । ਸੁਨੰਦਾ ਦਾ ਇਹ ਗਾਣਾ ਵੀ ਸੁਪਰ ਹਿੱਟ ਰਿਹਾ ।

0 Comments
0

You may also like